Indian Railway News: ਰੇਲ ’ਤੇ ਸਫਰ ਕਰਨ ਵਾਲੇ ਯਾਤਰੀ ਧਿਆਨ ਦੇਣ, ਇਹ ਟਰੇਨਾਂ ਹੋਈਆਂ ਰੱਦ

Railway

Indian Railway News: ਜੈਪੁਰ (ਸੱਚ ਕਹੂੰ ਨਿਊਜ਼)। ਜੈਪੁਰ ’ਚ ਰੇਲਗੱਡੀਆਂ ਦਾ ਸੰਚਾਲਨ 31 ਜਨਵਰੀ ਤੋਂ 3 ਫਰਵਰੀ ਤੱਕ ਪ੍ਰਭਾਵਿਤ ਰਹੇਗਾ। ਇਸ ਸਮੇਂ ਦੌਰਾਨ, ਜੈਪੁਰ ਤੋਂ ਲੰਘਣ ਵਾਲੀਆਂ 16 ਰੇਲਗੱਡੀਆਂ ਰੱਦ ਕੀਤੀਆਂ ਜਾਣਗੀਆਂ ਤੇ 25 ਅੰਸ਼ਕ ਤੌਰ ’ਤੇ ਰੱਦ ਕੀਤੀਆਂ ਜਾਣਗੀਆਂ। 14 ਰੇਲਗੱਡੀਆਂ ਦਾ ਰੂਟ ਬਦਲਿਆ ਜਾਵੇਗਾ। ਕੁੱਲ ਮਿਲਾ ਕੇ 60 ਤੋਂ ਜ਼ਿਆਦਾ ਰੇਲਗੱਡੀਆਂ ਪ੍ਰਭਾਵਿਤ ਹੋਣਗੀਆਂ। ਉੱਤਰ ਪੱਛਮੀ ਰੇਲਵੇ ਦੇ ਜੈਪੁਰ ਡਿਵੀਜ਼ਨ ’ਤੇ ਤਕਨੀਕੀ ਕੰਮ ਕਾਰਨ, 2 ਫਰਵਰੀ ਨੂੰ ਟਰੈਫਿਕ ਬਲਾਕ ਲਿਆ ਗਿਆ ਹੈ।

ਇਹ ਖਬਰ ਵੀ ਪੜ੍ਹੋ : ਬੰਗਲਾਦੇਸ਼ : ਧਰਮ-ਨਿਰਪੱਖਤਾ ਅਤੇ ਰਾਸ਼ਟਰਵਾਦ ’ਤੇ ਸੱਟ

ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ, ਕੈਪਟਨ ਸ਼ਸ਼ੀ ਕਿਰਨ ਨੇ ਕਿਹਾ, ਜੈਪੁਰ ਡਿਵੀਜ਼ਨ ’ਤੇ ਹਿਰਨੋਡਾ-ਫੂਲੇਰਾ-ਭਾਂਸਾ ਸਟੇਸ਼ਨਾਂ, ਗਹਿਲੋਟਾ-ਮੰਡਾਵਰੀਆ ਰੇਲ ਸੈਕਸ਼ਨ ’ਤੇ ਪੁਲ ਨੰਬਰ 270, ਮੰਡਾਵਰੀਆ-ਕਿਸ਼ਨਗੜ੍ਹ ਰੇਲ ਸੈਕਸ਼ਨ ’ਤੇ ਪੁਲ ਨੰਬਰ 279 ਤੇ ਨਰੇਨਾ ਵਿਚਕਾਰ ਆਟੋਮੈਟਿਕ ਸਿਗਨਲ ਸਿਸਟਮ ਦਾ ਕੰਮ ਚੱਲ ਰਿਹਾ ਹੈ। ਯਾਰਡ ’ਚ ਤਕਨੀਕੀ ਕੰਮ ਕਾਰਨ 2 ਫਰਵਰੀ ਨੂੰ ਟਰੈਫਿਕ ਬਲਾਕ ਲਿਆ ਜਾ ਰਿਹਾ ਹੈ। ਇਸ ਬਲਾਕ ਦੇ ਕਾਰਨ, ਜੈਪੁਰ ਤੇ ਨੇੜਲੇ ਸਟੇਸ਼ਨਾਂ ਤੋਂ ਚੱਲਣ ਵਾਲੀਆਂ ਤੇ ਜੈਪੁਰ ’ਚੋਂ ਲੰਘਣ ਵਾਲੀਆਂ ਕੁਝ ਰੇਲਗੱਡੀਆਂ ਰੱਦ ਰਹਿਣਗੀਆਂ। ਇਨ੍ਹਾਂ ’ਚੋਂ ਜ਼ਿਆਦਾਤਰ ਰੇਲਗੱਡੀਆਂ ਜੈਪੁਰ ਜਾਂ ਅਜਮੇਰ ਦੀ ਬਜਾਏ ਸਿਰਫ਼ ਖਾਟੀਪੁਰਾ ਤੱਕ ਚੱਲਣਗੀਆਂ। Indian Railway News

ਰੱਦ ਰਹਿਣ ਵਾਲੀਆਂ ਟਰੇਨਾਂ | Indian Railway News

  • ਟਰੇਨ ਨੰਬਰ 19735 : ਜੈਪੁਰ-ਮਾਰਵਾੜ ਜੰਕਸ਼ਨ 1 ਤੋਂ 2 ਫਰਵਰੀ ਤੱਕ ਰੱਦ ਰਹੇਗੀ।
  • ਟਰੇਨ ਨੰਬਰ 19736 : ਮਾਰਵਾੜ ਜੰਕਸ਼ਨ-ਜੈਪੁਰ 1 ਤੋਂ 2 ਫਰਵਰੀ ਨੂੰ ਰੱਦ ਰਹੇਗੀ।
  • ਟਰੇਨ ਨੰਬਰ 79601 : ਅਜਮੇਰ-ਗੰਗਾਪੁਰ ਸਿਟੀ 1 ਫਰਵਰੀ ਨੂੰ ਰੱਦ ਰਹੇਗੀ।
  • ਟਰੇਨ ਨੰਬਰ 79602 : ਗੰਗਾਪੁਰ ਸਿਟੀ-ਅਜਮੇਰ 1 ਫਰਵਰੀ ਨੂੰ ਰੱਦ ਰਹੇਗੀ।
  • ਟਰੇਨ ਨੰਬਰ 22985 : ਉਦੈਪੁਰ ਸਿਟੀ-ਦਿੱਲੀ ਸਰਾਏ ਰੋਹਿਲਾ ਐੱਕਸਪ੍ਰੈੱਸ 2 ਫਰਵਰੀ ਨੂੰ ਰੱਦ ਰਹੇਗੀ।
  • ਟਰੇਨ ਨੰਬਰ 22986 : ਦਿੱਲੀ ਸਰਾਏ-ਰੋਹਿਲਾ-ਉਦੈਪੁਰ ਸਿਟੀ ਐੱਕਸਪ੍ਰੈੱਸ 2 ਫਰਵਰੀ ਨੂੰ ਰੱਦ ਰਹੇਗੀ।
  • ਟਰੇਨ ਨੰਬਰ 22987 : ਅਜਮੇਰ-ਆਗਰਾ ਫੋਰਟ 2 ਫਰਵਰੀ ਨੂੰ ਰੱਦ ਰਹੇਗੀ।
  • ਟਰੇਨ ਨੰਬਰ 22988 : ਆਗਰਾ ਫੋਰਟ-ਅਜ਼ਮੇਰ 2 ਫਰਵਰੀ ਨੂੰ ਰੱਦ ਰਹੇਗੀ।
  • ਟਰੇਨ ਨੰਬਰ 59630 : ਫੁਲੇਰਾ-ਜੈਪੁਰ 2 ਫਰਵਰੀ ਨੂੰ ਰੱਦ ਰਹੇਗੀ।
  • ਟਰੇਨ ਨੰਬਰ 59629 : ਜੈਪੁਰ-ਫੁਲੇਰਾ 2 ਫਰਵਰੀ ਨੂੰ ਰੱਦ ਰਹੇਗੀ।
  • ਟਰੇਨ ਨੰਬਰ 09635 : ਜੈਪਰ-ਰੇਵਾੜੀ ਸਪੈਸ਼ਲ 2 ਫਰਵਰੀ ਨੂੰ ਰੱਦ ਰਹੇਗੀ।
  • ਟਰੇਨ ਨੰਬਰ 09636 : ਰੇਵਾੜੀ-ਜੈਪੁਰ ਸਪੈਸ਼ਲ 2 ਫਰਵਰੀ ਨੂੰ ਰੱਦ ਰਹੇਗੀ।
  • ਟਰੇਨ ਨੰਬਰ 19617 : ਮਦਾਰ-ਰੇਵਾੜੀ 2 ਫਰਵਰੀ ਨੂੰ ਰੱਦ ਰਹੇਗੀ।
  • ਟਰੇਨ ਨੰਬਰ 19620 : ਰੇਵਾੜੀ-ਫੁਲੇਰਾ 2 ਫਰਵਰੀ ਨੂੰ ਰੱਦ ਰਹੇਗੀ।
  • ਟਰੇਨ ਨੰਬਰ 14321 : ਬਰੇਲੀ-ਭੁਜ ਐੱਕਸਪ੍ਰੈੱਸ 2 ਫਰਵਰੀ ਨੂੰ ਰੱਦ ਰਹੇਗੀ।
  • ਟਰੇਨ ਨੰਬਰ 14322 : ਭੁੱਜ-ਬਰੇਲੀ ਐੱਕਸਪ੍ਰੈੱਸ 3 ਫਰਵਰੀ ਨੂੰ ਰੱਦ ਰਹੇਗੀ।

LEAVE A REPLY

Please enter your comment!
Please enter your name here