ਨਵੀਂ ਦਿੱਲੀ (ਏਜੰਸੀ)। ਅਫ਼ਗਾਨਿਸਤਾਨ ਦੇ ਬਦਖਸ਼ਾਨ ਸੂਬੇ ’ਚ ਐਤਵਾਰ ਨੂੰ ਇੱਕ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ (plane crashed Afghanistan) ਹੋਣ ਦੀ ਖ਼ਬਰ ਹੈ। ਦੱਸਿਆ ਗਿਆ ਸੀ ਕਿ ਇਹ ਜਹਾਜ਼ ਭਾਰਤੀ ਸੀ। ਹਾਲਾਂਕਿ ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ ਦੇ ਅਧਿਕਾਰੀਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਜਹਾਜ਼ ਭਾਰਤ ਦਾ ਸੀ ਅਤੇ ਕਿਹਾ ਕਿ ਇਹ ਮੋਰੱਕੋ ਵਿੱਚ ਰਜਿਸਟਰਡ ਡੀਐੱਫ਼10 ਜਹਾਜ਼ ਸੀ। ਫਿਲਹਾਲ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ਦੇ ਸੂਚਨਾ ਮੰਤਰਾਲੇ ਦੇ ਮੁਖੀ ਨੇ ਦੱਸਿਆ ਕਿ ਜਹਾਜ਼ ਕੁਰਾਨਮੁੰਜਨ ਅਤੇ ਜਿਬਾਕ ਜ਼ਿਲ੍ਹਿਆਂ ’ਚ ਤੋਪਖਾਨੇ ਦੀਆਂ ਪਹਾੜੀਆਂ ’ਤੇ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਦੀ ਜਾਂਚ ਲਈ ਟੀਮ ਭੇਜੀ ਗਈ ਹੈ। ਲੋਕਾਂ ਦਾ ਦਾਅਵਾ ਹੈ ਕਿ ਇਹ ਜਹਾਜ਼ ਐਤਵਾਰ ਸਵੇਰੇ ਹਾਦਸਾਗ੍ਰਸਤ ਹੋਇਆ। ਮੀਡੀਆ ਮੁਤਾਬਿਕ ਇਹ ਜਹਾਜ਼ ਰੂਸ ਦੇ ਮਾਸਕੋ ਜਾ ਰਿਹਾ ਸੀ। ਇਸ ਦੌਰਾਨ ਉਹ ਬਦਖਸ਼ਾਨ ਦੀਆਂ ਪਹਾੜੀਆਂ ਵਿੱਚ ਰਡਾਰ ਤੋਂ ਅਚਾਨਕ ਗਾਇਬ ਹੋ ਗਿਆ।
Earthquake Today : ਬ੍ਰਾਜੀਲ ’ਚ 6.5 ਤੀਬਰਤਾ ਦਾ ਭੂਚਾਲ, ਲੋਕਾਂ ’ਚ ਦਹਿਸ਼ਤ