ਸਾਡੇ ਨਾਲ ਸ਼ਾਮਲ

Follow us

9.9 C
Chandigarh
Monday, January 26, 2026
More
    Home Breaking News Sunam News : ...

    Sunam News : ਸੱਚਖੰਡ ਵਾਸੀ ਪਾਰਵਤੀ ਇੰਸਾਂ ਜਾਂਦੇ-ਜਾਂਦੇ ਵੀ ਕਰ ਗਏ ਮਾਨਵਤਾ ਲਈ ਨੇਕ ਕਾਰਜ

    Sunam News

    ਜਿਉਂਦੇ ਜੀ ਕੀਤੇ ਅੱਖਾਂ ਦਾਨ ਦੇ ਪ੍ਰਣ ਨੂੰ ਪਰਿਵਾਰ ਨੇ ਕੀਤਾ ਪੂਰਾ | Humanity

    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News : ਸਥਾਨਕ ਸ਼ਹਿਰ ਦੀ ਡੇਰਾ ਸਰਧਾਲੂ ਸੱਚਖੰਡ ਵਾਸੀ ਸ੍ਰੀਮਤੀ ਪਾਰਵਤੀ ਇੰਸਾ ਜੋ ਕਿ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ, ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਭੈਣ ਪਾਰਵਤੀ ਇੰਸਾਂ ਦੀਆਂ ਅੱਖਾਂ ਮਾਨਵਤਾ ਭਲਾਈ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਅੱਖਾਂ ਦਾਨ ਸੰਮਤੀ ਬਲਾਕ ਮਲੋਟ ਨੂੰ ਅੱਖਾਂ ਦਾਨ ਕੀਤੀਆਂ ਗਈਆਂ ਹਨ। Humanity

    Sunam News

    ਦੱਸਣਯੋਗ ਹੈ ਕਿ ਸੱਚਖੰਡ ਵਾਸੀ ਪਾਰਵਤੀ ਇੰਸਾਂ ਵੱਲੋਂ ਜਿਉਂਦੇ ਜੀਅ ਅੱਖਾਂ ਦਾਨ ਦੇ ਫਾਰਮ ਭਰੇ ਹੋਏ ਸਨ ਕਿ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਲੋੜਵੰਦਾਂ ਲਈ ਦਾਨ ਕੀਤੀਆਂ ਜਾਣ, ਉਹਨਾਂ ਵੱਲੋਂ ਕੀਤੇ ਗਏ ਪ੍ਰਣ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਪੂਰਾ ਕੀਤਾ ਗਿਆ ਹੈ। ਇਸ ਮਾਨਵਤਾ ਭਲਾਈ ਕਾਰਜ ਲਈ ਡੇਰਾ ਸੱਚਾ ਸੌਦਾ ਦੀ ਸਟੇਟ ਕਮੇਟੀ ਮੈਂਬਰਾਂ ਦੀ ਟੀਮ ਵੱਲੋਂ ਸਮੂਹ ਪਰਿਵਾਰ ਨੂੰ ਕੱਲ ਅੰਤਿਮ ਅਰਦਾਸ ਉਪਰੰਤ ਸਨਮਾਨਿਤ ਕੀਤਾ ਗਿਆ।

    ਇਸ ਮੌਕੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਸੱਚਖੰਡ ਵਾਸੀ ਭੈਣ ਪਾਰਵਤੀ ਇੰਸਾਂ ਵੱਲੋਂ ਜਿਉਂਦੇ ਜੀ ਕੀਤੇ ਗਏ ਅੱਖਾਂ ਦਾਨ ਦੇ ਪ੍ਰਣ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਪੂਰਾ ਕੀਤਾ ਗਿਆ ਹੈ। ਜਿਸ ਲਈ ਉਹ ਭੈਣ ਪਾਰਵਤੀ ਇੰਸਾਂ ਅਤੇ ਉਹਨਾਂ ਦੇ ਸਮੂਹ ਪਰਿਵਾਰ ਨੂੰ ਸਲਾਮ ਕਰਦੇ ਹੋਏ ਇਸ ਨੇਕ ਕਾਰਜ ਲਈ ਸਮੂਹ ਪਰਿਵਾਰ ਦਾ ਧੰਨਵਾਦ ਕਰਦੇ ਹਨ।

    Read Also : Saving Scheme : ਭਵਿੱਖ ਦੀ ਚਿੰਤਾ ਕਰਦੇ ਹੋ ਤਾਂ ਸੁਰੱਖਿਅਤ ਕਰਨ ਦੇ ਤਰੀਕੇ ਵੀ ਸਿੱਖ ਲਵੋ

    ਇਸ ਮੌਕੇ ਸਹਿਦੇਵ ਇੰਸਾਂ, ਗਗਨਦੀਪ ਇੰਸਾਂ, ਅਮਰਿੰਦਰ ਇੰਸਾਂ, ਭਗਵਾਨ ਇੰਸਾਂ (ਸਾਰੇ 85 ਮੈਂਬਰ), ਬਲਾਕ ਪ੍ਰੇਮੀ ਸੇਵਕ ਰਣਜੀਤ ਇੰਸਾਂ, ਰਾਜੇਸ਼ ਬਿੱਟੂ ਇੰਸਾਂ, ਗੁਲਜਾਰ ਇੰਸਾਂ, ਗੁਰਜੀਤ ਮੀਤਾ ਇੰਸਾਂ ਅਤੇ ਅਮਿਤ ਗੈਰਾ (ਪਤੀ), ਚੈਰੀ ਗੇਰਾ (ਬੇਟਾ), ਨਰੇਸ਼ ਗੇਰਾ (ਚਾਚਾ), ਵਰੁਨ ਗੇਰਾ (ਬੇਟਾ) ਅਤੇ ਸਮੂਹ ਪਰਿਵਾਰਕ ਮੈਂਬਰਾਂ ਸਮੇਤ ਹੋਰ ਰਿਸ਼ਤੇਦਾਰ ਸਾਕ ਸਬੰਧੀ ਅਤੇ ਸਾਧ-ਸੰਗਤ ਹਾਜ਼ਰ ਸੀ। Sunam News

    LEAVE A REPLY

    Please enter your comment!
    Please enter your name here