Welfare: ਪਰਮਿੰਦਰ ਕੌਰ ਇੰਸਾਂ ਬਣੇ ਸਰੀਰਦਾਨੀ

Welfare
ਪਟਿਆਲਾ : ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਮੌਕੇ ਪਰਿਵਾਰ, ਰਿਸ਼ਤੇਦਾਰ, ਸਾਧ-ਸੰਗਤ ਤੇ ਇਨਸੈਟ ’ਚ ਸਰੀਰਦਾਨੀ ਦੀ ਪੁਰਾਣੀ ਤਸਵੀਰ

ਮ੍ਰਿਤਕ ਦੇਹ ਮੈਡੀਕਲ ਖੋਜਾਂ ਕੀਤੀ ਗਈ ਦਾਨ | Welfare

(ਖੁਸ਼ਵੀਰ ਸਿੰਘ ਤੂਰ) ਪਟਿਆਲਾ। Welfare: ਡੇਰਾ ਸ਼ਰਧਾਲੂ ਜਿੱਥੇ ਜਿਉਂਦੇ-ਜੀਅ ਆਪਣਾ ਜੀਵਨ ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਕਰਦੇ ਹਨ, ਉਥੇ ਹੀ ਮਰਨ ਤੋਂ ਬਾਅਦ ਵੀ ਇਹ ਡੇਰਾ ਸ਼ਰਧਾਲੂ ਦੂਜਿਆਂ ਲਈ ਮਿਸਾਲ ਸਾਬਿਤ ਹੁੰਦੇ ਹਨ। ਗੱਲ ਕਰੀਏ ਬਲਾਕ ਪਟਿਆਲਾ ਦੇ ਤਿ੍ਰਪੜੀ ਏਰੀਏ ਦੀ ਭੈਣ ਪਰਮਿੰਦਰ ਇੰਸਾਂ (45 ਸਾਲ) ਪਤਨੀ ਭਰਤ ਇੰਸਾਂ ਵਾਸੀ ਤਿ੍ਰਪੜੀ ਬਲਾਕ ਪਟਿਆਲਾ ਜਿਨ੍ਹਾਂ ਨੇ ਜਿਊਂਦੇ-ਜੀਅ ਆਪਣਾ ਸਰੀਰਦਾਨ ਕਰਨ ਦੇ ਫਾਰਮ ਭਰੇ ਹੋਏ ਸਨ, ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਫੁੱਲ ਚੜ੍ਹਾਏ ਹਨ। Welfare

ਡੇਰਾ ਸ਼ਰਧਾਲੂਆਂ ਵੱਲੋਂ ਬੇਨਤੀ ਦਾ ਸ਼ਬਦ ਬੋਲ ਕੇ ਅਤੇ ਡੇਰਾ ਸੱਚਾ ਸੌਦਾ ਦੇ ਜਿੰਮੇਵਾਰਾਂ ਨਾਲ ਸੰਪਰਕ ਕਰਕੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ ਸੈਂਕੜਿਆਂ ਦੀ ਗਿਣਤੀ ਵਿੱਚ ਸਾਧ-ਸੰਗਤ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਕੇਐੱਨਐੱਸ ਮੈਮੋਰੀਅਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਡਾ. ਬਾਰਾਬੰਕੀ, ਲਖਨਊ ਲਈ ਦਾਨ ਕੀਤੀ ਗਈ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ ਤੇ ਸਾਧ-ਸੰਗਤ ਨੇ ‘ਸਰੀਰਦਾਨੀ ਪਰਮਿੰਦਰ ਇੰਸਾਂ ਅਮਰ ਰਹੇ, ਅਮਰ ਰਹੇ’ ਦੇ ਆਕਾਸ਼ ਗੂੰੁਜਾਊ ਨਾਅਰੇ ਲਾਏ ਅਤੇ ਮੈਡੀਕਲ ਵੈਨ ਨੂੰ ਰਵਾਨਾ ਕੀਤਾ। ਸੱਚਖੰਡਵਾਸੀ ਪਰਮਿੰਦਰ ਇੰਸਾਂ ਆਪਣੇ ਪਿੱਛੇ ਦੋ ਪੁੱਤਰ ਕਾਰਤਿਕ ਇੰਸਾਂ ਅਤੇ ਕਿ੍ਰਸ਼ਾ ਇੰਸਾਂ ਛੱਡ ਗਏ ਹਨ। Welfare

ਇਹ ਵੀ ਪੜ੍ਹੋ: Welfare Work : ਬਲਾਕ ਪੱਧਰੀ ਨਾਮ ਚਰਚਾ ਦੌਰਾਨ ਜ਼ਰੂਰਤਮੰਦਾਂ ਨੂੰ ਦਿੱਤਾ ਰਾਸ਼ਨ

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਮਾਨਵਤਾ ਭਲਾਈ ਦੇ 166 ਕਾਰਜ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਸਰੀਰ ਦਾਨ ਵੀ ਇੱਕ ਮਾਨਵਤਾ ਭਲਾਈ ਦਾ ਕਾਰਜ ਹੈ , ਮਰਨ ਉਪਰੰਤ ਸਰੀਰਦਾਨ ਕਰਨ ਸਬੰਧੀ ਲੱਖਾਂ ਦੀ ਤਾਦਾਦ ਵਿੱਚ ਡੇਰਾ ਸ਼ਰਧਾਲੂਆਂ ਨੇ ਮਿ੍ਰਤਕ ਦੇਹ ਦਾਨ ਲਈ ਫਾਰਮ ਭਰੇ ਹੋਏ ਹਨ।

Welfare
ਪਟਿਆਲਾ : ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਮੌਕੇ ਪਰਿਵਾਰ, ਰਿਸ਼ਤੇਦਾਰ, ਸਾਧ-ਸੰਗਤ ਤੇ ਇਨਸੈਟ ’ਚ ਸਰੀਰਦਾਨੀ ਦੀ ਪੁਰਾਣੀ ਤਸਵੀਰ

ਇਸ ਮੌਕੇ 85 ਮੈਂਬਰ ਸੰਦੀਪ ਇੰਸਾਂ, ਹਰਮਿੰਦਰ ਨੋਨਾ, ਕਰਨਪਾਲ ਪਟਿਆਲਾ ਅਤੇ 85 ਮੈਂਬਰ ਭੈਣ ਆਸ਼ਾ ਇੰਸਾਂ ਆਦਿ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦਾ ਇਹ ਕਾਰਜ ਮਾਨਵਤਾ ਭਲਾਈ ਲਈ ਬਹੁਤ ਵੱਡਾ ਯੋਗਦਾਨ ਹੈ, ਜਿਸ ਨਾਲ ਸਾਡੇ ਜੋ ਬੱਚੇ ਮੈਡੀਕਲ ਲਾਈਨ ਵਿੱਚ ਹਨ, ਉਨ੍ਹਾਂ ਨੂੰ ਰਿਸਰਚ ਕਰਨ ਲਈ ਕੋਈ ਮੁਸ਼ਕਲ ਨਹੀਂ ਆਵੇਗੀ। ਇਸ ਮੌਕੇ 15 ਮੈਂਬਰ ਮਾਮ ਚੰਦ ਇੰਸਾਂ, ਮਲਕੀਤ ਇੰਸਾਂ, ਸਾਗਰ ਇੰਸਾਂ, ਰਿਸ਼ੀ ਇੰਸਾਂ, ਨਰਿੰਦਰ ਇੰਸਾਂ, ਭਾਰਤੀ ਇੰਸਾਂ, ਗੁਰਬਖਸ਼ ਇੰਸਾਂ, ਸੰਜੇ ਇੰਸਾਂ, ਗੀਤਾ ਇੰਸਾਂ, ਰਾਮ ਦੇਵੀ, ਕੈਜਲ ਇੰਸਾਂ, ਪਾਰਸ ਰਾਮ, ਰਾਜ ਕੁਮਾਰ, ਲਵਿਸ਼, ਦਿਵਿਆ, ਓਮ ਪ੍ਰਕਾਸ਼, ਕਵਿਤਾ ਰਾਣੀ, ਤਰੁਣ ਕੁਮਾਰ, ਗੁੱਡੂ ਤੋਂ ਇਲਾਵਾ ਵੱਡੀ ਗਿਣਤੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਪ੍ਰੇਮੀ ਸੰਮਤੀਆਂ, ਸੁਜਾਣ ਭੈਣਾਂ ਅਤੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਸਾਕ-ਸਬੰਧੀ ਅਤੇ ਸਾਧ-ਸੰਗਤ ਮੌਜ਼ੂਦ ਸੀ। Welfare

LEAVE A REPLY

Please enter your comment!
Please enter your name here