ਸਰਸਾ। ਪੂਜਨੀਕ ਪਰਮ ਪਿਤਾ ਜੀ ਜਦੋਂ ਤੋਂ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਦ੍ਰਿਸ਼ਟੀ ’ਚ ਆਏ, ਉਸ ਦਿਨੇ ਤੋਂ ਹੀ ਸਾਈਂ ਜੀ ਨੇ ਆਪ ਜੀ ਨੂੰ ਆਪਣਾ ਉਤਾਰਾਅਧਿਕਾਰੀ ਮੰਨ ਲਿਆ ਸੀ ਇਸ ਲਈ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਦੀ ਬਹੁਤ ਸਖ਼ਤ ਪ੍ਰੀਖਿਆ ਲਈ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਆਪਣਾ ਮਕਾਨ ਡੇਗਣ ਤੇ ਘਰ ਦਾ ਸਾਰਾ ਸਮਾਨ ਡੇਰੇ ਲਿਆਉਣ ਦਾ ਹੁਕਮ ਫ਼ਰਮਾਇਆ।
ਪੂਜਨੀਕ ਪਰਮ ਪਿਤਾ ਜੀ ਨੇ ਦੁਨੀਆ ਦੀ ਲੋਕ-ਲਾਜ ਦੀ ਜ਼ਰਾ ਵੀ ਪਰਵਾਹ ਕੀਤੇ ਬਿਨਾ ਆਪਣੇ ਸੱਚੇ ਮੁਰਸ਼ਿਦ ਦੇ ਬਚਨਾਂ ’ਤੇ ਫੁੱਲ ਚੜ੍ਹਾਏ ਆਪਣੇ ਹੱਥਾਂ ਨਾਲ ਆਪਣਾ ਹਵੇਲੀਨੁਮਾ ਘਰ ਢਾਹ ਕੇ ਉਸ ਦਾ ਸਾਰਾ ਸਮਾਨ ਇੱਟਾਂ, ਗਾਡਰ, ਸ਼ਹਿਤੀਰ, ਵੱਡੇ-ਵੱਡੇ ਗੇਟ ਤੇ ਘਰ ਦਾ ਸਾਰਾ ਸਮਾਨ ਟਰੱਕਾਂ ਤੇ ਟਰਾਲੀਆਂ ’ਤੇ ਲੱਦ ਕੇ ਸ਼ਹਿਨਸ਼ਾਹ ਮਸਤਾਨਾ ਜੀ ਦੀ ਹਜ਼ੂਰੀ ’ਚ ਲੈ ਆਏ ਇਸ ਤੋਂ ਵੀ ਸਖ਼ਤ ਪ੍ਰੀਖਿਆ ਹਾਲੇ ਬਾਕੀ ਸੀ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ ਕਿ ਆਪਣਾ ਸਾਰਾ ਸਮਾਨ ਡੇਰੇ ’ਚੋਂ ਬਾਹਰ ਲੈ ਜਾਓ ਤੇ ਇਸ ਦੀ ਰਖਵਾਲੀ ਵੀ ਤੁਸੀਂ ਕਰੋ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਅਨੌਖੇ ਰੰਗਾਂ ਸਾਹਮਣੇ ਆਪ ਜੀ ਨੇ ਸਿਰ ਝੁਕਾਇਆ ਤੇ ਸਾਰਾ ਸਮਾਨ ਡੇਰੇ ’ਚੋਂ ਬਾਹਰ ਲੈ ਆਏ।
ਕੜਾਕੇ ਦੀ ਠੰਢ ’ਚ ਆਪ ਜੀ ਨੇ ਸਾਰੀ ਰਾਤ ਬਾਹਰ ਗੁਜਾਰੀ ਪਰੰਤੂ ਆਪ ਜੀ ਦੇ ਦਿਲ ’ਚ ਆਪਣੇ ਮੁਰਸ਼ਿਦ ਪ੍ਰਤੀ ਦ੍ਰਿੜ ਵਿਸ਼ਵਾਸ ਰੱਤੀ ਭਰ ਵੀ ਨਹੀਂ ਡੋਲਿਆ ਅਗਲੇ ਦਿਨ ਆਪ ਜੀ ਨੇ ਘਰ ਦੇ ਸਮਾਨ ਦੀ ਰੱਖਿਆ ਤੋਂ ਵੱਧ ਸੇਵਾ ਨੂੰ ਉੱਤਮ ਮੰਨਿਆ ਤੇ ਸਾਰਾ ਸਮਾਨ ਸਤਿਸੰਗ ’ਤੇ ਆਈ ਸਾਧ-ਸੰਗਤ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਵੰਡ ਦਿੱਤਾ।
ਆਪਣੇ ਗੁਰੂ ਲਈ ਆਪ ਜੀ ਦੇ ਇਸ ਮਹਾਨ ਤਿਆਗ ਦੀ ਮਿਸਾਲ ਦੁਨੀਆ ’ਚ ਕਿਤੇ ਵੀ ਨਹੀਂ ਮਿਲਦੀ ਆਪ ਜੀ ਦੀ ਸਖ਼ਤ ਪ੍ਰੀਖਿਆ ਤੋਂ ਬਾਅਦ ਬੇਪਰਵਾਹ ਸਾਈਂ ਜੀ ਨੇ ਆਪਣੀ ਰਹਿਮਤ ਵਰ੍ਹਾਉਂਦਿਆਂ ਫਰਮਾਇਆ ਕਿ ਅਸੀਂ ਆਪ ਜੀ ਦੀ ਸਖ਼ਤ ਪ੍ਰੀਖਿਆ ਵੀ ਲੈ ਲਈ ਪਰੰਤੂ ਆਪ ਜੀ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਆਪਣੇ ਉਤਾਰਅਧਿਕਾਰੀ ਦਾ ਖਿਤਾਬ ਬਖਸ਼ਿਆ ਤੇ ਆਪ ਜੀ ਦਾ ਨਾਮ ਸਰਦਾਰ ਹਰਬੰਸ ਸਿੰਘ ਤੋਂ ‘ਸਤਿਨਾਮ ਸਿੰਘ ਜੀ ਮਹਾਰਾਜ’ ਰੱਖ ਦਿੱਤਾ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ ਕਿ ਦੁਨੀਆ ਜਿਸ ‘ਸਤਿਨਾਮ’ ਨੂੰ ਲੱਭਦੀ ਮਰ ਗਈ ਅਸੀਂ ਉਸ ਨੂੰ ਸਭ ਦੇ ਸਾਹਮਣੇ ਪ੍ਰਗਟ ਕਰ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ