ਸਿਆਸੀ ਨੇਤਾ ਆਪੋ-ਆਪਣੀ ਉਮੀਦ ‘ਤੇ ਕਾਇਮ
ਬਠਿੰਡਾ | ਬਠਿੰਡਾ ਜ਼ਿਲ੍ਹੇ ‘ਚ ਵੋਟਾਂ ਪੈਣ ਤੋਂ ਵਿਹਲੇ ਹੋਏ ਲੋਕਾਂ ਨੇ ਅੱਜ ਪੂਰਾ ਦਿਨ ਨਤੀਜਿਆਂ ਦੀ ਚਰਚਾ ਕਰਕੇ ਲੰਘਾਇਆ ਪ੍ਰਸ਼ਾਸਕੀ ਗਲਿਆਰਿਆਂ ‘ਚ ਵੀ ਅੱਜ ਇਹੋ ਗੱਲਾਂ ਹੁੰਦੀਆਂ ਰਹੀਆਂ ਕਿ ਬਠਿੰਡਾ ਹਲਕੇ ਦੇ ਲੋਕ ਜਿੱਤ ਦਾ ਤਾਜ ਕਿਸੇ ਦੇ ਸਿਰ ਪਹਿਨਾਉਣਗੇ ਸਮਾਜਿਕ ਸਮਾਗਮਾਂ ਦੌਰਾਨ ਵੀ ਇਹੋ ਮੁੱਦਾ ਭਾਰੂ ਦਿਖਾਈ ਦਿੱਤਾ ਪੰਜਾਬ ਭਰ ‘ਚੋਂ ਸਭ ਤੋਂ ਵੱਧ 73.90 ਫੀਸਦੀ ਪੋਲਿੰਗ ਹੋਣ ਕਾਰਨ ਇਸ ਵਾਰ ਦੇ ਨਤੀਜਿਆਂ ਨੂੰ ਅਹਿਮ ਸਮਝਿਆ ਜਾ ਰਿਹਾ ਹੈ ਅੱਜ ਗੈਰ ਰਸਮੀ ਗੱਲਬਾਤ ਦੌਰਾਨ ਇੱਕ ਸੀਨੀਅਰ ਅਧਿਕਾਰੀ ਨੇ ਮੰਨਿਆ ਕਿ ਐਤਕੀਂ ਅੰਦਾਜ਼ਾ ਲਗਾਉਣਾ ਕਾਫੀ ਔਖਾ ਜਾਪ ਰਿਹਾ ਹੈ ਉਨ੍ਹਾਂ ਆਖਿਆ ਕਿ ਪਿਛਲੇ ਦਿਨਾਂ ਦੌਰਾਨ ਬਠਿੰਡਾ ‘ਚ ਹਰ ਸਿਆਸੀ ਪਾਰਟੀ ਵੱਲੋਂ ਚੋਣ ਪ੍ਰਚਾਰ ਤੇ ਦਿੱਤੇ ਜੋਰ ਕਾਰਨ ਨਤੀਜੇ ਕੁਝ ਵੀ ਹੋ ਸਕਦੇ ਹਨ ਦੱਸਣਯੋਗ ਹੈ ਕਿ ਸੰਸਦੀ ਹਲਕਾ ਬਠਿੰਡਾ ਤੋਂ 27 ਉਮੀਦਵਾਰਾਂ ਨੇ ਆਪਣੀ ਕਿਸਮਤ ਅਜਮਾਈ ਹੈ ਪਰ ਸਿਆਸੀ ਮਾਹਿਰ ਮੁੱਖ ਮੁਕਾਬਲਾ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗੱਠਜੋੜ ਅਤੇ ਹਾਕਮ ਧਿਰ ਕਾਂਗਰਸ ਵਿਚਕਾਰ ਦੱਸਿਆ ਜਾ ਰਿਹਾ ਹੈ ਇਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਤੇ ਪੀਡਏ ਭਾਵੇਂ ਜਿੱਤ ਦੀ ਦਸਤਕ ਨਾ ਦੇ ਸਕੇ ਪਰ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ
ਅੱਜ ਇੱਕ ਕਾਂਗਰਸੀ ਆਗੂ ਨੇ ਦੱਸਿਆ ਕਿ ਪੋਲਿੰਗ ਦੀ ਵਧੀ ਦਰ ਕੈਪਟਨ ਸਰਕਾਰ ਵੱਲੋਂ ਕੀਤੇ ਵਿਕਾਸ ਦੇ ਹੱਕ ਹੈ ਜਦੋਂਕਿ ਅਕਾਲੀ ਹਮਾਇਤੀ ਇਸ ਨੂੰ ਨਕਾਰ ਰਹੇ ਹਨ ਲਾਈਨੋਪਾਰ ਇਲਾਕੇ ਦੇ ਵੋਟਰ ਤੇ ਕਾਂਗਰਸ ਦੇ ਹਮਾਇਤੀ ਸੁਰਿੰਦਰ ਸ਼ਰਮਾ ਦਾ ਪ੍ਰਤੀਕਰਮ ਸੀ ਕਿ ਦੋ ਸਾਲ ਦੇ ਅੰਦਰ ਸਰਕਾਰ ਨੇ ਕਾਫੀ ਕੰਮ ਕੀਤੇ ਹਨ, ਜਿਸ ਕਰਕੇ ਕਾਂਗਰਸ ਪਾਰਟੀ ਦਾ ਹੱਥ ਉੱਤੇ ਰਹੇਗਾ ਜਦੋਂ ਉਨ੍ਹਾਂ ਨੂੰ ਸੀਵਰੇਜ਼ ਦੀ ਸਮੱਸਿਆ ਤੇ ਜਲ ਸੰਕਟ ਆਦਿ ਸਬੰਧੀ ਜਾਣੂੰ ਕਰਵਾਇਆ ਤਾਂ ਉਨ੍ਹਾਂ ਕਿਹਾ ਕਿ ਅਜੇ ਤਿੰਨ ਵਰ੍ਹੇ ਪਏ ਹਨ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜ ਭਾਗ ‘ਚ ਕਈ ਪ੍ਰੋਜੈਕਟ ਲਿਆਂਦੇ ਹਨ ਜੋਕਿ ਮਹੱਤਵਪੂਰਨ ਤੱਥ ਹੈ ਤੇ ਇਸ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ ਹੈ ਬਠਿੰਡਾ ਤੋਂ ਅਕਾਲੀ ਕੌਂਸਲਰ ਨਿਰਮਲ ਸਿੰਘ ਸੰਧੂ ਦਾ ਕਹਿਣਾ ਸੀ ਕਿ ਕਾਂਗਰਸ ਦਾ ਵਤੀਰਾ ਪੰਜਾਬ ਵਿਰੋਧੀ ਰਿਹਾ ਹੈ ਤੇ ਆਮ ਆਦਮੀ ਪਾਰਟੀ ਵੀ ਦਾਅ ਲਾਉਣ ਆਈ ਹੈ ਉਨ੍ਹਾਂ ਆਖਿਆ ਕਿ ਅਕਾਲੀ ਦਲ ਪੰਜਾਬੀਆਂ ਦੀ ਪ੍ਰਤੀਨਿਧ ਪਾਰਟੀ ਹੈ ਤੇ ਚੋਣ ਨਤੀਜਿਆਂ ਮਗਰੋਂ ਇਹ ਗੱਲ ਸਾਬਤ ਵੀ ਹੋ ਜਾਣੀ ਹੈ ਕਾਂਗਰਸੀ ਆਗੂ ਰਜਿੰਦਰ ਗੋਲਡੀ ਨੇ ਕਿਹਾ ਕਿ ਕਾਂਗਰਸ ਦਾ ਉਮੀਦਵਾਰ ਹੀ ਜਿੱਤ ਹਾਸਲ ਕਰੇਗਾ ਇਸ ‘ਚ ਰਤਾ ਵੀ ਸ਼ੱਕ ਨਹੀਂ ਹੈ
ਉਨ੍ਹਾਂ ਆਖਿਆ ਕਿ ਸੰਸਦੀ ਹਲਕੇ ‘ਚ ਪੈਂਦੇ ਨੌ ਵਿਧਾਨ ਸਭਾ ਹਲਕਿਆਂ ‘ਚ ਕਾਂਗਰਸ ਨੂੰ ਹਰਾਉਣਾ ਮੁਸ਼ਕਲ ਹੈ ਤੇ ਅਕਾਲੀ ਦਲ, ਆਮ ਆਦਮੀ ਪਾਰਟੀ ਜਾਂ ਬਾਕੀ ਪਾਰਟੀਆਂ ਲਈ ਤਾਂ ਨੇੜੇ ਤੇੜੇ ਵੀ ਪੁੱਜਣਾ ਮੁਸ਼ਕਲ ਹੈ ਤਲਵੰਡੀ ਸਾਬੋ ਹਲਕੇ ਦੇ ਨੌਜਵਾਨ ਵੋਟਰ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਨਿਰਸੰਦੇਹ ਟੱਕਰ ਸਖਤ ਹੈ ਤੇ ਚੋਣ ਨਤੀਜਾ ਕੁਝ ਵੀ ਹੋ ਸਕਦਾ ਹੈ ਪਰ ਆਮ ਲੋਕ ਹਾਲੇ ਵੀ ਆਪਣੇ ਮਨ ਦੀ ਗੱਲ ਖੁੱਲ੍ਹ ਕੇ ਨਹੀਂ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਪਿਛਲੇ ਦਸ ਵਰ੍ਹਿਆਂ ‘ਚ ਆਪਣੇ ਰਾਜ ਭਾਗ ਦੌਰਾਨ ਅਕਾਲੀ ਦਲ ਨੇ ਵੀ ਲੋਕ ਹਿੱਤਾਂ ‘ਤੇ ਪਹਿਰਾ ਦੇਣ ਵਾਲੀ ਭੂਮਿਕਾ ਨਹੀਂ ਨਿਭਾਈ ਹੈ ਤੇ ਸਾਲ 2017 ਤੋਂ ਬਾਅਦ ਸੱਤਾ ‘ਚ ਆਈ ਹਾਕਮ ਧਿਰ ਕਾਂਗਰਸ ਨੇ ਜੋ ਕੁਝ ਕੀਤਾ ਹੈ ਉਹ ਕਿਸੇ ਤੋਂ ਲੁਕੀ ਛਿਪੀ ਗੱਲ ਨਹੀਂ ਰਹਿ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ