ਇਸਲਾਮਾਬਾਦ, ਏਜੰਸੀ।
ਪਾਕਿਸਤਾਨ ‘ਚ ਸਰਕਾਰ ਨੇ ਸੋਮਵਾਰ ਨੂੰ ਇੱਕ 30 ਮੈਂਬਰੀ ਕਮੇਟੀ ਗਠਿਤ ਦੀ ਜੋ ਪਿਛਲੇ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ‘ਚ ਕਥਿਤ ਹੇਰਾ-ਫੇਰੀ ਦੀ ਜਾਂਚ ਕਰੇਗੀ। ਨੈਸ਼ਨਲ ਅਸੈਬਲੀ ਦੇ ਪ੍ਰਧਾਨ ਨੇ ਇਸ ਸਬੰਧ ‘ਚ ਸੂਚਨਾ ਜਾਰੀ ਕੀਤੀ ਹੈ। ਇੱਕ ਨਿਊਜ ਏਜੰਸੀ ਅਨੁਸਾਰ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਅਸਦ ਕੈਸਰ ਦੁਆਰਾ ਜਾਰੀ ਸੂਚਨਾ ਦੇ ਅਨੁਸਾਰ ਕਮੇਟੀ ਆਮ ਚੋਣਾਂ ‘ਚ ਹੋਈ ਕਥਿਤ ਸਾਰੇ ਬੇਨਿਯਮੀਆਂ ਦੀ ਸਮੀਖਿਆ ਕਰੇਗੀ ਅਤੇ ਚੋਣ ਪ੍ਰਕਿਰਿਆ ‘ਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਸਿਫਾਰਿਸ਼ਾਂ ਵੀ ਪੇਸ਼ ਕਰੇਗੀ।
ਕਮੇਟੀ ‘ਚ 15 ਰਾਜ ਕਰਤਾ ਪਾਰਟੀਆਂ ਦੇ ਸੰਸਦ ਅਤੇ 15 ਵਿਰੋਧੀ ਪਾਰਟੀਆਂ ਦੇ ਸੰਸਦ ਸ਼ਾਮਲ ਹਨ। ਸਰਕਾਰ ਤੇ ਵਿਰੋਧੀ ਪਾਰਟੀਆ ਨੇ ਪਿਛਲੇ ਮਹੀਨੇ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ‘ਚ ਕਥਿਤ ਹੇਰਾ-ਫੇਰੀ ਦੀ ਜਾਂਚ ਲਈ ਕਮੇਟੀ ਦੇ ਗਠਨ ‘ਤੇ ਸਹਿਮਤੀ ਪ੍ਰਗਟ ਕੀਤੀ ਸੀ ਅਤੇ ਇਸ ਸਬੰਧ ‘ਚ ਨੈਸ਼ਨਲ ਅਸੈਂਬਲੀ ‘ਚ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।