ਕਾਂਗਰਸ ਦੇ ਵਿਧਾਇਕਾਂ ਦਾ ਮਾਮਲਾ ਹੋਰ ਗਰਮਾਇਆ
ਸਪੀਕਰ ਬੋਲੇ, 13 ‘ਚੋਂ 8 ਵਿਧਾਇਕਾਂ ਦੇ ਅਸਤੀਫ਼ੇ ਕਾਨੂੰਨ ਅਨੁਸਾਰ ਨਹੀਂ
ਸਿਧਰਮੱਇਆ ਬੋਲੇ, ਮੋਦੀ, ਸ਼ਾਹ ਵੀ ਸ਼ਾਮਲ
ਏਜੰਸੀ, ਨਵੀਂ ਦਿੱਲੀ
ਕਰਨਾਟਕ ‘ਚ ਕਾਂਗਰਸ ਤੇ ਜਨਤਾ ਦਲ (ਸੈਕਯੂਲਰ) ਦੇ 13 ਵਿਧਾਇਕਾਂ ਦੇ ਅਸਤੀਫ਼ੇ ‘ਤੇ ਵਿਧਾਨ ਸਭਾ ਸਪੀਕਰ ਕੇ. ਆਰ. ਰਮੇਸ਼ ਕੁਮਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਸਪੀਕਰ ਨੇ ਰਾਜਪਾਲ ਵਜੁਭਾਈ ਵਾਲਾ ਨੂੰ ਖਤ ਲਿਖ ਕੇ ਦੱਸਿਆ ਕਿ ਕੋਈ ਬਾਗੀ ਵਿਧਾਇਕ ਉਨ੍ਹਾਂ ਨੂੰ ਨਹੀਂ ਮਿਲਿਆ ਹੈ 13 ‘ਚੋਂ 8 ਵਿਧਾਇਕਾਂ ਦੇ ਅਸਤੀਫ਼ੇ ਕਾਨੂੰਨ ਅਨੁਸਾਰ ਨਹੀਂ ਹਨ ਮੈਂ ਇਨ੍ਹਾਂ ਵਿਧਾਇਕਾਂ ਨੂੰ ਪੇਸ਼ ਹੋਣ ਦਾ ਸਮਾਂ ਦਿੱਤਾ ਹੈ ਸਪੀਕਰ ਦੇ ਇਸ ਕਦਮ ਨਾਲ ਕਰਨਾਟਕ ਦਾ ਸੰਕਟ ਡੂੰਘਾ ਹੋ ਗਿਆ ਹੈ ਤੇ ਨਾਲ ਹੀ ਇਨ੍ਹਾਂ ਵਿਧਾਇਕਾਂ ਦੇ ਅਸਤੀਫ਼ੇ ਸਬੰਧੀ ਸ਼ਸ਼ੋਪੰਜ ਵੀ ਸਪੀਕਰ ਨੇ ਦੱਸਿਆ, ਉਨ੍ਹਾਂ (ਰਾਜਪਾਲ ਵਜੁਭਾਈ ਵਾਲਾ) ਨੂੰ ਵਿਸ਼ਵਾਸ ਪ੍ਰਗਟਾਇਆ ਹੈ ਕਿ ਮੈਂ ਸੰਵਿਧਾਨ ਦਾ ਪਾਲਣ ਕਰਾਂਗਾ
ਸੂਬੇ ਦੀ ਮੌਜ਼ੂਦਾ ਸਿਆਸੀ ਸਥਿਤੀ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਮੈਂ ਸੰਵਿਧਾਨ ਅਨੁਸਾਰ ਕੰਮ ਕਰ ਰਿਹਾ ਹਾਂ ਹਾਲੇ ਤੱਕ ਮੈਨੂੰ ਕਿਸੇ ਵਿਧਾਇਕ ਨੇ ਮਿਲਣ ਦਾ ਸਮਾਂ ਨਹੀਂ ਮੰਗਿਆ ਹੈ ਕਰਨਾਟਕ ‘ਚ ਸਰਕਾਰ ਦਾ ਸੰਕਟ ਸੰਸਦ ‘ਚ ਵੀ ਹੰਗਾਮੇ ਦੀ ਵਜ੍ਹਾ ਬਣ ਰਿਹਾ ਹੈ ਸੋਮਵਾਰ ਤੋਂ ਬਾਅਦ ਮੰਗਲਵਾਰ ਨੂੰ ਵੀ ਲੋਕ ਸਭਾ ਤੋਂ ਕਾਂਗਰਸ ਨੇ ਕਰਨਾਟਕ ਦੇ ਮੁੱਦੇ ‘ਤੇ ਵਾਕਆਊਟ ਕਰ ਦਿੱਤਾ ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਅੱਜ ਰਾਜ ਸਭਾ ‘ਚ ਕਰਨਾਟਕ ‘ਚ ਚੱਲ ਰਹੇ ਨਾਟਕੀ ਰਾਜਨੀਤਿਕ ਘਟਨਾਕ੍ਰਮ ਤੇ ਜਨਤਕ ਖੇਤਰ ਦੇ ਉਪਕ੍ਰਮਾਂ ‘ਚ ਵਿਨਿਵੇਸ਼ ਦੇ ਮੁੱਦਿਆਂ ਸਬੰਧੀ ਜ਼ਬਰਦਸਤ ਹੰਗਾਮਾ ਕੀਤਾ, ਜਿਸ ਦੇ ਕਾਰਨ ਕੋਈ ਕੰਮਕਾਜ ਨਹੀਂ ਹੋਇਆ ਤੇ ਲੰਚ ਤੋਂ ਬਾਅਦ ਸਦਨ ਦੀ ਕਾਰਵਾਈ ਬੁੱਧਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ
ਮੀਟਿੰਗ ‘ਚੋਂ ਕਾਂਗਰਸ ਦੇ 21 ਵਿਧਾਇਕ ਗਾਇਬ
ਵਿਧਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਪ੍ਰਦੇਸ਼ ‘ਚ ਸਿਆਸੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਇੱਕ ਪਾਸੇ ਭਾਜਪਾ ਦਾ ਦਾਅਵਾ ਹੈ ਕਿ ਉਸ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲੇਗਾ, ਤਾਂ ਦੂਜੇ ਪਾਸੇ ਕਾਂਗਰਸ ਨੇ ਮੰਤਰੀਆਂ ਨੂੰ ਲੈ ਜਾਣ ਲਈ ਭਾਜਪਾ ਆਗੂ ਬੀਐੱਸ ਯੇਦੀਯੁਰੱਪਾ ਦੇ ਪੀਏ ਨੂੰ ਭੇਜਣ ਦਾ ਦੋਸ਼ ਵੀ ਲਾਇਆ ਹੈ ਵਿਧਾਨ ਸਭਾ ਸਪੀਕਰ ਨੂੰ ਛੇਤੀ ਹੀ ਕਾਂਗਰਸ-ਜੇਡੀਐਸ ਦੇ 13 ਵਿਧਾਇਕਾਂ ਦੇ ਅਸਤੀਫ਼ੇ ‘ਤੇ ਫੈਸਲਾ ਕਰਨਾ ਹੈ ਦੋਵੇਂ ਪਾਰਟੀਆਂ ਤੋਂ ਇਲਾਵਾ ਦੋ ਅਜ਼ਾਦ ਵਿਧਾਇਕ ਵੀ ਸਰਕਾਰ ਤੋਂ ਹਮਾਇਤ ਵਾਪਸ ਲੈ ਚੁੱਕੇ ਹਨ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ‘ਚ 21 ਵਿਧਾਇਕਾਂ ਦੇ ਸ਼ਾਮਲ ਨਾ ਹੋਣ ਨਾਲ ਅਟਕਲਾਂ ਤੇਜ਼ ਹੋ ਗਈਆਂ ਹਨ
ਕਾਂਗਰਸ ਨੇ ਦਿੱਤਾ ਧਰਨਾ, ਭਾਜਪਾ ‘ਤੇ ਲਾਇਆ ਵਿਧਾਇਕਾਂ ਨੂੰ ਧਮਕਾਉਣ ਦਾ ਦੋਸ਼
ਬੰਗਲੌਰ ਕਾਂਗਸ ਆਗੂਆਂ ਤੇ ਵਰਕਰਾਂ ਨੇ ਭਾਜਪਾ ‘ਤੇ ਸੰਵਿਧਾਨ ਅਨੁਸਾਰ ਕਰਨਾਟਕ ‘ਚ ਗਠਿਤ ਗਠਜੋੜ ਸਰਕਾਰ ਨੂੰ ਡੇਗਣ ‘ਚ ਸ਼ਮੂਲੀਅਤ ਹੋਣ ਦਾ ਦੋਸ਼ ਲਾਉਂਦਿਆਂ ਅੱਜ ਵਿਧਾਨ ਸੌਧ ਤੇ ਵਿਕਾਸ ਸੌਧ ਵਿਚਾਲੇ ਧਰਨਾ ਦਿੱਤਾ ਕਾਂਗਰਸ ਵਿਧਾਨ ਮੰਡਲ ਦਲ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਸਿੱਧਰਮੱਇਆ ਤੇ ਕਾਂਗਰਸ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ, ਪ੍ਰਦੇਸ਼ ਕਾਂਗਰਸ ਪ੍ਰਧਾਨ ਦਿਨੇਸ਼ ਗੁੰਡਰਾਓ, ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਈਸ਼ਵਰ ਖਾਨਡ੍ਰੇ ਨੇ ਧਰਨੇ ਦੀ ਅਗਵਾਈ ਕੀਤੀ ਧਰਨੇ ‘ਚ ਸੋਮਵਾਰ ਨੂੰ ਤਿਆਗ ਪੱਤਰ ਦੇਣ ਵਾਲੇ ਸੂਬੇ ਦੇ ਮੰਤਰੀ ਤੇ ਪਾਰਟੀ ਨਾਲ ਜੁੜੇ ਹੋਰ ਲੋਕ ਸ਼ਾਮਲ ਹੋਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।