ਕੋਟਕਪੁਰਾ ਗੋਲੀ ਕਾਂਡ ’ਚ ਪਰਕਾਸ਼ ਸਿੰਘ ਬਾਦਲ ਤਲਬ, 16 ਜੂਨ ਨੂੰ ਹੋਣਾ ਪਏਗਾ ਪੇਸ਼

ਐਲਕੇ ਯਾਦਵ ਦੀ ਅਗਵਾਈ ਵਾਲੀ ਸਿਟ ਨੇ ਮੁਹਾਲੀ ਪੇਸ਼ ਹੋਣ ਲਈ ਭੇਜਿਆ ਨੋਟਿਸ

  • ਸ੍ਰੋਮਣੀ ਅਕਾਲੀ ਦਲ ਨੇ ਸੰਮਨ ਨੂੰ ਸ਼ਾਜਿਸ ਕਰਾਰ ਦਿੱਤਾ

ਅਸ਼ਵਨੀ ਚਾਵਲਾ, ਚੰਡੀਗੜ। ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਤਲਬ ਕਰ ਲਿਆ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ’ਤੇ ਬਣੀ ਨਵੀਂ ਸਪੈਸ਼ਲ ਜਾਂਚ ਟੀਮ ਵਲੋਂ ਪਰਕਾਸ਼ ਸਿੰਘ ਬਾਦਲ ਨੂੰ ਸੰਮਨ ਭੇਜਿਆ ਗਿਆ ਹੈ ਅਤੇ 16 ਜੂਨ ਬੁੱਧਵਾਰ ਨੂੰ ਮੁਹਾਲੀ ਦੇ ਸਰਕਾਰੀ ਗੈਸਟ ਹਾਉਸ ਵਿੱਚ ਪੇਸ਼ ਹੋਣਗੇ ਸਪੈਸ਼ਲ ਜਾਂਚ ਟੀਮ ਵਲੋਂ ਪਰਕਾਸ਼ ਸਿੰਘ ਬਾਦਲ ਨੂੰ ਸਵੇਰੇ 10.40 ’ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ, ਇਸ ਦੌਰਾਨ ਕਿਹੜੇ ਕਿਹੜੇ ਸੁਆਲ ਕੀਤੇ ਜਾਣਗੇੇ।

ਸਪੈਸ਼ਲ ਜਾਂਚ ਟੀਮ ਵਲੋਂ ਇਹ ਸੰਮਨ ਭੇਜਣ ਤੋਂ ਬਾਅਦ ਅਚਾਨਕ ਹੀ ਪੰਜਾਬ ਦੀ ਸਿਆਸਤ ਵੀ ਕਾਫ਼ੀ ਜਿਆਦਾ ਭਖ ਗਈ ਹੈ। ਇਨਾਂ ਸੰਮਨ ਸਬੰਧੀ ਜਿਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਰੋਧ ਕਰਦੇ ਹੋਏ ਇਸ ਨੂੰ ਗਲਤ ਕਰਾਰ ਦਿੱਤਾ ਜਾ ਰਿਹਾ ਹੈ ਤਾਂ ਉਥੇ ਹੀ ਕਾਂਗਰਸ ਪਾਰਟੀ ਨੇ ਸੰਸਦ ਮੈਂਬਰ ਅਤੇ ਵਿਧਾਇਕਾਂ ਵਲੋਂ ਇਸ ਕਾਰਵਾਈ ਦਾ ਸੁਆਗਤ ਕੀਤਾ ਜਾ ਰਿਹਾ ਹੈ। ਇਥੇ ਤੱਕ ਇਸ ਮਾਮਲੇ ਵਿੱਚ ਹੁਣ ਤੱਕ ਚੁੱਪ ਭਾਰਤੀ ਜਨਤਾ ਪਾਰਟੀ ਨੇ ਵੀ ਅੱਗੇ ਆ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਨੇ ਵੀ ਇਨਾਂ ਸੰਮਨ ਦਾ ਸੁਆਗਤ ਕੀਤਾ ਹੈ ਤਾਂ ਕਿ ਮਾਮਲੇ ਦੀ ਜਾਂਚ ਹੁੰਦੇ ਹੋਏ ਸੱਚ ਬਾਹਰ ਆ ਸਕੇ।

ਸ਼੍ਰੋਮਣੀ ਅਕਾਲੀ ਦਲ ਨੇ ਇਥੇ ਕਿਹਾ ਹੈ ਕਿ ਹੁਣ ਤੱਕ ਕਾਂਗਰਸ ਸਰਕਾਰ ਹਰ ਫ੍ਰੰਟ ’ਤੇ ਫ਼ੇਲ ਸਾਬਤ ਹੋਈ ਹੈ ਅਤੇ ਆਮ ਜਨਤਾ ਨੂੰ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ ਹਨ, ਜਿਸ ਕਾਰਨ ਹੀ 5 ਵਾਰ ਮੁੱਖ ਮੰਤਰੀ ਰਹੇ ਪਰਕਾਸ਼ ਬਾਦਲ ਖ਼ਿਲਾਫ਼ ਇਸ ਤਰਾਂ ਦੀ ਸਾਜ਼ਿਸ਼ ਰਚਦੇ ਹੋਏ ਸੰਮਨ ਕੀਤੇ ਜਾ ਰਹੇ ਹਨ। ਇਥੇ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਹਾ ਗਿਆ ਹੈ ਕਿ ਇਸ ਤਰਾਂ ਦੇ ਕਿਸੇ ਵੀ ਰਾਜਨੀਤੀ ਭਰੇ ਹੋਏ ਸੰਮਨ ਦਾ ਪਾਰਟੀ ਵਿਰੋਧ ਨਹੀਂ ਕਰੇਗੀ, ਸਗੋਂ ਸਪੈਸ਼ਲ ਜਾਂਚ ਟੀਮ ਅੱਗੇ ਪੇਸ਼ ਹੋ ਕੇ ਹਰ ਸੁਆਲ ਦਾ ਜੁਆਬ ਦਿੱਤਾ ਜਾਏਗਾ ਤਾਂ ਕਿ ਜਿਹੜਾ ਝੂਠ ਇਹ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਸ ਦਾ ਪਰਦਾਫ਼ਾਸ ਹੋ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।