ਪੈਰਿਸ ਓਲੰਪਿਕ : ਵਿਨੇਸ਼ ਫੋਗਾਟ ਦੀ ਸਿਹਤ ਵਿਗੜੀ, ਹਸਪਤਾਲ ‘ਚ ਭਰਤੀ

Vinesh Phogat
Vinesh Phogat

ਵਿਨੇਸ਼ ਫੋਗਾਟ ਨੂੰ ਵੀ ਕੋਈ ਮੈਡਲ ਨਹੀਂ ਮਿਲੇਗਾ | Vinesh Phogat

Vinesh Phogat: ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ ਹੈ। ਉਸ ਨੂੰ ਆਪਣਾ ਭਾਰ ਬਰਕਰਾਰ ਨਾ ਰੱਖਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਬਾਰੇ ਪਤਾ ਲੱਗਣ ਤੋਂ ਬਾਅਦ ਵਿਨੇਸ਼ ਫੋਗਾਟ ਦੀ ਸਿਹਤ ਵਿਗੜ ਗਈ। ਖੇਡ ਮਾਹਿਰ ਬੌਰੀਆ ਮਜੂਮਦਾਰ ਮੁਤਾਬਕ ਵਿਨੇਸ਼ ਬੇਹੋਸ਼ ਹੋ ਗਈ ਸੀ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਨਿਯਮਾਂ ਮੁਤਾਬਕ ਵਿਨੇਸ਼ ਸਿਲਵਰ ਮੈਡਲ ਲਈ ਵੀ ਯੋਗ ਨਹੀਂ ਹੋਵੇਗੀ। ਹਾਲਾਂਕਿ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਫਾਈਨਲ ਨਹੀਂ ਹੋਵੇਗਾ। ਵਿਨੇਸ਼ ਨੂੰ ਵੀ ਕੋਈ ਮੈਡਲ ਨਹੀਂ ਮਿਲੇਗਾ। ਇਸ ਤੋਂ ਪਹਿਲਾਂ ਹੋਏ ਮੁਕਾਬਲਿਆਂ ਵਿੱਚ ਵਿਨੇਸ਼ ਦਾ ਭਾਰ ਨਿਰਧਾਰਿਤ ਵਰਗ ਅਨੁਸਾਰ ਸੀ। ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀ.ਟੀ.ਊਸ਼ਾ ਉਨ੍ਹਾਂ ਨੂੰ ਮਿਲਣ ਜਾ ਰਹੀ ਹੈ। ਕੇਂਦਰੀ ਖੇਡ ਮੰਤਰੀ ਇਸ ਬਾਰੇ ਦੁਪਹਿਰ 3 ਵਜੇ ਸੰਸਦ ਵਿੱਚ ਬਿਆਨ ਦੇਣਗੇ। Vinesh Phogat

ਇਹ ਵੀ ਪੜ੍ਹੋ: Paris Olympics 2024: ਭਾਰਤੀ ਪਹਿਲਵਾਨ ਨੂੰ ਵੱਡਾ ਝਟਕਾ, ਨਹੀਂ ਖੇਡ ਸਕੇਗੀ ਫਾਇਨਲ! ਜਾਣੋ ਕਿਉਂ? ਸਦਨ ’ਚ ਵੀ ਉੱਠਿਆ ਮ…

Paris Olympics 2024: ਰਿਪੋਰਟ ’ਚ ਭਾਰਤੀ ਉਲੰਪਿਕ ਸੰਘ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਇਹ ਖੇਦਜਨਕ ਹੈ ਕਿ ਭਾਂਰਤੀ ਦਲ ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਵਰਗ ਤੋਂ ਵਿਨੇਸ਼ ਫੋਗਾਟ ਦੇ ਅਯੋਗ ਐਲਾਨੇ ਜਾਣ ਦੀ ਖਬਰ ਸਾਂਝੀ ਕਰਦਾ ਹੈ। ਰਾਤ ਭਰ ਟੀਮ ਦੁਆਰਾ ਕੀਤੇ ਗਏ ਬਿਹਤਰੀਨ ਯਤਨਾਂ ਦੇ ਬਾਵਜ਼ੂਦ ਅੱਜ ਸਵੇਰੇ ਉਨ੍ਹਾਂ ਦਾ ਭਾਰ 50 ਕਿਲੋਗ੍ਰਾਮ ਤੋਂ ਕੁਝ ਗ੍ਰਾਮ ਜ਼ਿਆਦਾ ਸੀ। ਇਸ ਸਮੇਂ ਦਲ ਦੁਆਰਾ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾਵੇਗੀ। ਭਾਰਤੀ ਦਲ ਆਪਣੇ ਵਿਨੇਸ਼ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਕਰਦਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਮੁਕਾਬਲਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। Vinesh Phogat

ਸਦਨ ’ਚ ਉੱਠਿਆ ਮੁੱਦਾ | Vinesh Phogat

ਵਿਨੇਸ਼ ਫੋਗਾਟ ਦੇ ਅਯੋਗ ਕਰਾਰ ਹੋਣ ਤੋਂ ਬਾਅਦ ਇਸ ਦਾ ਮੁੱਦਾ ਭਾਰਤੀ ਸਦਨ ’ਚ ਗੂੰਜ ਉੱਠਿਆ। ਵਿਰੋਧੀ ਧਿਰ ਨੇ ਸਦਨ ’ਚ ਇਸ ਮੁੱਦੇ ਨੂੰ ਚੁੱਕਿਆ ਹੈ। ਸਦਨ ’ਚ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਰਕਾਰ ਤੋਂ ਇਸ ਸਬੰਧੀ ਜਵਾਬ ਮੰਗ ਰਹੇ ਹਨ।