ਬੀਜੇਪੀ ਨੇ ਵੀ ਕੀਤੀ ਨਿੰਦਾ, ਮੰਗੀ ਸਫ਼ਾਈ
ਕਾਂਗਰਸ ਬੋਲੀ, ਇਹ ਭਾਜਪਾਈ ਡੀਐਨਏ, ਹੇਮੰਤ ਕਰਕਰੇ ਨੂੰ ਵੀ ਕਿਹਾ ਸੀ ਦੇਸ਼ਧਰੋਹੀ
ਭੋਪਾਲ, ਏਜੰਸੀ
ਫਿਲਮ ਅਦਾਕਾਰ ਕਮਲ ਹਸਨ ਦੇ ਗੋਡਸੇ ਵਾਲੇ ਬਿਆਨ ‘ਤੇ ਪ੍ਰੱਗਿਆ ਠਾਕੁਰ ਨੇ ਪਲਟਵਾਰ ਕੀਤਾ ਹੈ ਪ੍ਰੱਗਿਆ ਨੇ ਪਲਟਵਾਰ ‘ਚ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ ਮਾਲਵਾ ‘ਚ ਪ੍ਰਚਾਰ ਦੌਰਾਨ ਪੱ੍ਰਗਿਆ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਨਾਥੂਰਾਮ ਗੋਡਸੇ ਦੇਸ਼ ਭਗਤ ਸਨ..ਹੈਂ, ਤੇ ਰਹਿਣਗੇ ਜ਼ਿਕਰਯੋਗ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪ੍ਰੱਗਿਆ ਨੇ ਚੋਣਾਂ ‘ਚ ਵਿਵਾਦਿਤ ਬਿਆਨ ਦਿੱਤਾ ਹੈ।
ਇਸ ਤੋਂ ਪਹਿਲਾਂ ਉਹ 26/11 ਮੁੰਬਈ ਹਮਲੇ ‘ਚ ਦੇ ਸ਼ਹੀਦ ਹੇਮੰਤ ਕਰਕਰੇ ਸਬੰਧੀ ਗਲਤ ਬਿਆਨਬਾਜ਼ੀ ਕਰ ਚੁੱਕੀ ਹੈ ਇਸ ਮਾਮਲੇ ‘ਚ ਭਾਜਪਾ ਨੇ ਪੱਲਾ ਝਾੜਿਆ, ‘ਕਿਹਾ ਇਸ ਬਿਆਨ ਦੀ ਅਸੀਂ ਨਿੰਦਾ ਕਰਦੇ ਹਾਂ ਭਾਜਪਾ ਦੇ ਜੀਵੀਐਲ ਨਰਸਿਮ੍ਹਾ ਰਾਓ ਨੇ ਕਿਹਾ ਕਿ ਪਾਰਟੀ ਪ੍ਰੱਗਿਆ ਦੇ ਬਿਆਨ ਨਾਲ ਸਹਿਮਤ ਨਹੀਂ ਹੈ ਅਸੀਂ ਇਸ ਬਿਆਨ ਦੀ ਨਿੰਦਾ ਕਰਦੇ ਹਾਂ ਰਾਓ ਨੇ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਇਸ ਮਾਮਲੇ ‘ਚ ਸਫ਼ਾਈ ਦੇਣ ਲਈ ਕਹੇਗੀ ਪ੍ਰੱਗਿਆ ਦੇ ਬਿਆਨ ਸਬੰਧੀ ਕਾਂਗਰਸ ਨੇ ਵੀ ਹਮਲਾ ਕਰਨ ‘ਚ ਦੇਰ ਨਹੀਂ ਕੀਤੀ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ, ‘ਹੁਣ ਸਾਫ਼ ਹੈ, ਭਾਜਪਾਈ ਹਨ ਗੋਡਸੇ ਦੇ ਵੰਸ਼ਜ! ਭਾਜਪਾਈ ਦੱਸਦੇ ਹਨ ਗੋਡਸੇ ਨੂੰ ਦੇਸ਼ ਭਗਤ ਤੇ ਸ਼ਹੀਦ ਹੇਮੰਤ ਕਰਕਰੇ ਨੂੰ ਦੇਸ਼ਧ੍ਰੋਹੀ! ਹਿੰਸਾ ਦੀ ਸੰਸਕ੍ਰਿਤੀ ਤੇ ਸ਼ਹੀਦਾਂ ਦਾ ਅਪਮਾਨ ਹੀ ਹੈ ਭਾਜਪਾਈ ਡੀਐਨਏ!
ਜੇਕਰ ਗੋਡਸੇ ਦੇਸ਼ ਭਗਤ ਹਨ ਤਾਂ ਮੈਨੂੰ ਦੇਸ਼ ਵਿਰੋਧੀ ਕਹਾਉਣ ‘ਤੇ ਮਾਣ : ਮਹਿਬੂਬਾ
ਸ੍ਰੀਨਗਰ ਮੱਧ ਪ੍ਰਦੇਸ਼ ਦੀ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰੱਗਿਆ ਠਾਕੁਰ ਦੇ ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੋਡਸੇ ਨੂੰ ਦੇਸ਼ ਭਗਤ ਕਰਾਰ ਦਿੱਤੇ ਜਾਣ ਸਬੰਧੀ ਬਿਆਨ ‘ਤੇ ਪ੍ਰਤੀਕਿਰਿਆ ਕਰਦਿਆਂ ਪੀਪੁਲਸ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਜੇਕਰ ਗੋਡਸੇ ਦੇਸ਼ ਭਗਤ ਹਨ ਤਾਂ ਉਨ੍ਹਾਂ ਖੁਦ ਨੂੰ ਦੇਸ਼ ਵਿਰੋਧੀ ਕਹਾਉਣ ‘ਤੇ ਮਾਣ ਹੈ ਇਸ ਦਰਮਿਆਨ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੁੱਛਿਆ ਹੈ ਕਿ ਜੇਕਰ ਰਾਸ਼ਟਰਪਿਤਾ ਮਹਾਤਮਾ ਗਾਧੀ ਦਾ ਕਾਤਲ ਇੱਕ ਦੇਸ਼ ਭਗਤ ਹੈ ਤਾਂ ਉਸ ਦਾ ਅਰਥ ਇਹ ਹੈ ਕਿ ਮਹਾਤਮਾ ਗਾਂਧੀ ਦੇਸ਼ ਵਿਰੋਧੀ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।