ਸਾਡੇ ਨਾਲ ਸ਼ਾਮਲ

Follow us

18.4 C
Chandigarh
Sunday, February 22, 2026
More
    Home Breaking News ਪਰਗਟ ਸਿੰਘ ਅਤੇ...

    ਪਰਗਟ ਸਿੰਘ ਅਤੇ ਰਾਜਾ ਵੜਿੰਗ ਸਿੱਧੂ ਦੇ ਘਰ ਪੁੱਜੇ , ਸਿੱਧੂ ਟੱਸ ਤੋਂ ਮੱਸ ਨਾ ਹੋਏ

    ਪਰਗਟ ਸਿੰਘ ਤੇ ਰਾਜਾ ਵੜਿੰਗ ਸਿੱਧੂ ਦੇ ਘਰ ਪੁੱਜੇ,ਸਿੱਧੂ ਟੱਸ ਤੋਂ ਮੱਸ ਨਾ ਹੋਏ

    ਪਟਿਆਲਾ (ਖੁਸ਼ਵੀਰ ਸਿੰਘ ਤੂਰ) ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤਾ ਅਸਤੀਫਾ ਵਾਪਸ ਕਰਾਉਣ ਲਈ ਪਾਰਟੀ ਪੱਧਰ ‘ਤੇ ਸਰਗਰਮੀਆਂ ਜਾਰੀ ਹਨ। ਇਸ ਕੜੀ ਵਜੋਂ ਹੀ ਸਿੱਧੂ ਦੇ ਨੇੜਲੇ ਦੋ ਮੰਤਰੀ ਪ੍ਰਗਟ ਸਿੰਘ ਅਤੇ ਰਾਜਾ ਵੜਿੰਗ ਨੇ ਅੱਜ ਸੁਵੱਖਤੇ ਮੁੜ ਸਿੱਧੂ ਦੇ ਘਰ ਦਸਤਕ ਦਿੱਤੀ। ਇਹ ਦੋਵੇਂ ਮੰਤਰੀ ਅੱਜ ਫੇਰ ਇੱਥੇ ਕਰੀਬ ਦੋ ਘੰਟੇ ਰਹੇ ਪਰ ਗੱਲ ਕਿਸੇ ਤਣ ਪੱਤਣ ਨਾ ਲੱਗਣ ਮਗਰੋਂ ਉਹ ਪਰਤ ਗਏ। ਉਧਰ ਕੱਲ੍ਹ ਦੀ ਤਰ੍ਹਾਂ ਹੀ ਅੱਜ ਸਵੇਰ ਤੋਂ ਹੀ ਮੁੜ ਨਵਜੋਤ ਸਿੱਧੂ ਦੇ ਘਰ ਮੀਡੀਆ ਕਰਮੀਆਂ ਸਮੇਤ ਹੋਰ ਵਰਗਾਂ ਦੀ ਭੀੜ ਰਹੀ।

    ਯਾਦ ਰਹੇ ਕਿ ਕੱਲ੍ਹ ਬਿਨਾਂ ਸਕਿਓਰਿਟੀ ਤੋਂ ਆਪਣੇ ਪਰਮ ਮਿੱਤਰ ਦੇ ਪੰਜਾਬ ਕਾਂਗਰਸ ਦੇ ਖਜ਼ਾਨਚੀ ਗੁਲਜ਼ਾਰ ਇੰਦਰ ਸਿੰਘ ਚਹਿਲ ਦੇ ਘਰ ਤਿੰਨ ਘੰਟੇ ਬਿਤਾਉਣ ਤੋਂ ਬਾਅਦ ਆਪਣੇ ਘਰ ਪਰਤ ਕੇ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨਗੀ ਪਦ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਤੋਂ ਇਲਾਵਾ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਤੇ ਬੁਲਾਅਣਾ ਤੋਂ ਵਿਧਾੲਕ ਨਾਥੂਰਾਮ ਵੀ ਸਿੱਧੂ ਦੇ ਘਰ ਪੁੱਜੇ। ਹਾਈ ਕਮਾਂਡ ਵੱਲੋਂ ਸਿੱਧੂ ਨੂੰ ਮਨਾਉਣ ਦੀ ਬਹੁਤੀ ਤਵੱਜੋਂ ਨਹੀਂ ਦਿਖਾਈ ਜਾ ਰਹੀ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਆਗੂਆਂ ਨੂੰ ਹੀ ਮਸਲਾ ਨਿਬੇੜਨ ਦੀ ਸਲਾਹ ਦਿੱਤੀ ਗਈ ਹੈ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ