ਸਾਡੇ ਨਾਲ ਸ਼ਾਮਲ

Follow us

20.4 C
Chandigarh
Tuesday, January 20, 2026
More
    Home Breaking News Child Death P...

    Child Death Protest Punjab: ਮਾਸੂਮ ਬੱਚਿਆਂ ਦੀ ਮੌਤ ਦਾ ਇਨਸਾਫ ਮੰਗਦੇ ਮਾਪਿਆਂ ਡੀਸੀ ਨੂੰ ਪਏ ਫੁੱਲਾਂ ਦੇ ਹਾਰ

    Child Death Protest Punjab
    ਸਮਾਣਾ: ਡੀਸੀ ਪਟਿਆਲਾ ਨੂੰ ਫੁੱਲਾਂ ਦਾ ਹਾਰ ਪਾ ਕੇ ਤੇ ਆਰਤੀ ਕਰਕੇ ਸਵਾਗਤ ਕਰਦੇ ਹੋਏ ਮ੍ਰਿਤਕ ਬੱਚਿਆਂ ਦੇ ਮਾਪੇ ਤੇ ਚੇਤਨ ਸਿੰਘ ਜੌੜਾਮਾਜਰਾ ਧਰਨੇ ਦੌਰਾਨ ਮਾਪਿਆਂ ਤੇ ਸ਼ਹਿਰਵਾਸੀਆਂ ਪਾਸੋਂ ਮੁਆਫ਼ੀ ਮੰਗਦੇ ਹੋਏ।

    ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੂੰ ਵੀ ਸੁਣਾਈਆਂ ਖਰੀਆਂ-ਖਰੀਆਂ

    Child Death Protest Punjab: (ਸੁਨੀਲ ਚਾਵਲਾ) ਸਮਾਣਾ। ਸੱਤ ਮਾਸੂਮ ਬੱਚਿਆਂ ਦੀ ਟਿੱਪਰ ਨਾਲ ਹੋਈ ਦਰਦਨਾਕ ਮੌਤ ’ਤੇ ਮਾਪਿਆਂ ਵੱਲੋਂ ਉਨ੍ਹਾਂ ਦੀ ਮੌਤ ਦਾ ਇਨਸਾਫ਼ ਮੰਗਦਿਆਂ ਨੂੰ ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਸ਼ਨਿੱਚਰਵਾਰ ਤੋਂ ਸਮਾਣਾ ਪਟਿਆਲਾ ਰੋਡ ਜਾਮ ਕਰਨ ਦਾ ਐਲਾਨ ਕਰ ਚੁੱਕੇ ਮਾਪਿਆਂ ਤੇ ਸ਼ਹਿਰ ਵਾਸੀਆਂ ਨੂੰ ਮਿਲਣ ਪਹੁੰਚੀ ਡੀਸੀ ਪਟਿਆਲਾ ਦਾ ਅੱਜ ਮਾਪਿਆਂ ਨੇ ਰੋਸ ਵਜੋਂ ਫੁੱਲਾਂ ਦੀ ਮਾਲਾ ਪਾ ਕੇ ਤੇ ਆਰਤੀ ਉਤਾਰ ਕੇ ਸਵਾਗਤ ਕੀਤਾ ਇੱਥੇ ਹੀ ਬੱਸ ਨਹੀਂ, ਮਾਪਿਆਂ ਤੇ ਸ਼ਹਿਰ ਵਾਸੀਆਂ ਨੇ ਉਨ੍ਹਾਂ ਨੂੰ ਜੰਮ ਕੇ ਲਾਹਨਤਾਂ ਵੀ ਪਾਈਆਂ। ਇਸ ਤੋਂ ਪਹਿਲਾਂ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੀ ਇੱਕ ਮਹੀਨਾ ਬਾਅਦ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਸਨ, ਜਿੱਥੇ ਉਨ੍ਹਾਂ ਨੂੁੁੰ ਲੋਕਾਂ ਨੇ ਜੰਮ ਕੇ ਲਾਹਨਤਾਂ ਪਾਈਆਂ ਤੇ ਚੇਤਨ ਸਿੰਘ ਜੌੜਾਮਾਜਰਾ ਨੂੰ ਮਾਪਿਆਂ ਤੇ ਲੋਕਾਂ ਕੋਲੋਂ ਮੁਆਫ਼ੀ ਮੰਗਣੀ ਪਈ।

    Child Death Protest Punjab
    ਸਮਾਣਾ: ਡੀਸੀ ਪਟਿਆਲਾ ਨੂੰ ਫੁੱਲਾਂ ਦਾ ਹਾਰ ਪਾ ਕੇ ਤੇ ਆਰਤੀ ਕਰਕੇ ਸਵਾਗਤ ਕਰਦੇ ਹੋਏ ਮ੍ਰਿਤਕ ਬੱਚਿਆਂ ਦੇ ਮਾਪੇ

    ਇਹ ਵੀ ਪੜ੍ਹੋ: Faridkot News: ਖੁਦ ਹੀ ਬੱਚਾ ਵੇਚ ਕੇ ਜੋੜੇ ਨੇ ਘੜੀ ਝੂਠੀ ਕਹਾਣੀ, ਹੋਇਆ ਵੱਡਾ ਖੁਲਾਸਾ

    ਦੱਸ ਦੇਈਏ ਕਿ ਬੱਚਿਆਂ ਦੀ ਮੌਤ ਦਾ ਇਨਸਾਫ਼ ਲੈਣ ਲਈ ਮਾਪੇ ਤੇ ਸ਼ਹਿਰ ਵਾਸੀ ਪਿਛਲੇ ਕਰੀਬ 15 ਦਿਨਾਂ ਤੋਂ ਧਰਨੇ ’ਤੇ ਬੈਠੇ ਹਨ ਪ੍ਰੰਤੂ ਹਾਦਸੇ ਦੇ ਇੱਕ ਮਹੀਨੇ ਬਾਅਦ ਵੀ ਨਾ ਤਾਂ ਦੋਸ਼ੀਆਂ ਨੂੁੰ ਫੜਿਆ ਗਿਆ ਹੈ ਤੇ ਨਾ ਹੀ ਮਾਪਿਆਂ ਨੂੰ ਮਾਸੂਮ ਬੱਚਿਆਂ ਦੀ ਮੌਤ ਦਾ ਇਨਸਾਫ਼ ਮਿਲਿਆ। ਮਾਪਿਆਂ ਤੇ ਸ਼ਹਿਰ ਵਾਸੀਆਂ ਵਿੱਚ ਇਸ ਗੱਲ ਨੂੰ ਲੈ ਕੇ ਵੀ ਰੋਸ ਹੈ ਕਿ ਹਲਕਾ ਵਿਧਾਇਕ ਤੋਂ ਲੈ ਕੇ ਪੰਜਾਬ ਸਰਕਾਰ ਦਾ ਕੋਈ ਮੰਤਰੀ ਜਾਂ ਕੋਈ ਪ੍ਰਸਾਸਨਿਕ ਅਧਿਕਾਰੀ ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਨਹੀਂ ਪੁੱਜਾ। ਇੱਥੋਂ ਤੱਕ ਕਿ ਪੁਲਿਸ ਹਾਦਸੇ ਦੇ ਮੁਲਜ਼ਮ ਟਿੱਪਰ ਮਾਲਕ ਨੂੰ ਵੀ ਨਹੀਂ ਫੜ ਰਹੀ, ਜਿਸ ਕਾਰਨ ਪੰਜਾਬ ਸਰਕਾਰ ਤੇ ਪ੍ਰਸਾਸ਼ਨ ਕੋਲੋਂ ਇਨਸਾਫ਼ ਦੀ ਉਮੀਦ ਗੁਆ ਚੁੱਕੇ ਮਾਪੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਤੇ ਸ਼ਨਿੱਚਰਵਾਰ ਤੋਂ ਸਮਾਣਾ ਪਟਿਆਲਾ ਰੋਡ ਜਾਮ ਕਰਨ ਦਾ ਵੀ ਐਲਾਨ ਕਰ ਚੁੱਕੇ ਹਨ।

    ਵਿਧਾਇਕ ਜੌੜਾਮਾਜਰਾ ਨੇ ਮੰਗੀ ਮੁਆਫ਼ੀ | Child Death Protest Punjab

    Child Death Protest Punjab
    ਸਮਾਣਾ: ਚੇਤਨ ਸਿੰਘ ਜੌੜਾਮਾਜਰਾ ਧਰਨੇ ਦੌਰਾਨ ਮਾਪਿਆਂ ਤੇ ਸ਼ਹਿਰਵਾਸੀਆਂ ਪਾਸੋਂ ਮੁਆਫ਼ੀ ਮੰਗਦੇ ਹੋਏ।

    ਮਾਪਿਆਂ ਤੇ ਸ਼ਹਿਰ ਵਾਸੀਆਂ ਨੇ ਡੀਸੀ ਪਟਿਆਲਾ ਪ੍ਰੀਤੀ ਯਾਦਵ ਤੇ ਹਲਕਾ ਵਿਧਾਇਕ ਚੇਤਨ ਸਿੰਘ ਜ਼ੌੜਾਮਾਜਰਾ ਨੂੰ ਇੰਨੇ ਵੱਡੇ ਦੁਖਾਂਤ ਦੇ ਬਾਵਜੂਦ ਮਾਪਿਆਂ ਨਾਲ ਦੁੱਖ ਵੀ ਸਾਂਝਾ ਨਾ ਕਰਨ ਆਉਣ ਕਾਰਨ ਜੰਮ ਕੇ ਫਟਕਾਰ ਲਗਾਈ। ਮਾਪਿਆਂ ਨੇ ਦੋਸ਼ ਲਗਾਇਆ ਕਿ ਪੁਲਿਸ ਰਾਜਨੀਤਕ ਦਬਾਅ ਕਾਰਨ ਟਿੱਪਰ ਮਾਲਕ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਚੇਤਨ ਸਿੰਘ ਜੌੜਾਮਾਜਰਾ ਨੇ ਲੋਕਾਂ ਤੇ ਮਾਪਿਆਂ ਨੂੰ ਮਾਤਾ ਦੇ ਮੰਦਰ ਵੱਲ ਹੱਥ ਕਰਕੇ ਭਰੋਸਾ ਦਿਵਾਉਣ ਦਾ ਯਤਨ ਕੀਤਾ ਕਿ ਨਾ ਤਾਂ ਇਹ ਟਿੱਪਰ ਉਨ੍ਹਾਂ ਦੇ ਹਨ ਤੇ ਨਾ ਹੀ ਟਿੱਪਰ ਮਾਲਕ ਨਾਲ ਉਨ੍ਹਾਂ ਦਾ ਕੋਈ ਸੰਬਧ ਹੈ। ਉਨ੍ਹਾਂ ਮਾਪਿਆਂ ਕੋਲ ਮਹੀਨੇ ਬਾਅਦ ਆਉਣ ਲਈ ਵੀ ਮੁਆਫ਼ੀ ਮੰਗੀ।