Haryana News: ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ’ਚ ਮਾਪੇ-ਅਧਿਆਪਕ ਦਿਵਸ ’ਤੇ ਮੈਗਾ ਪ੍ਰਦਰਸ਼ਨੀ ਕਰਵਾਈ

Haryana News

Haryana News: ਸਰਸਾ (ਸੁਨੀਲ ਵਰਮਾ)। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਵਿਖੇ ਐਤਵਾਰ ਨੂੰ ਮਾਪੇ-ਅਧਿਆਪਕ ਮੀਟਿੰਗ ਤੇ ‘ਮੈਗਾ ਪ੍ਰਦਰਸ਼ਨੀ’ ਕੀਤੀ ਗਈ। ਮੈਗਾ ਪ੍ਰਦਰਸ਼ਨੀ ’ਚ ਕਲਾਸ ਐੱਲਕੇਜੀ ਤੋਂ 12ਵੀਂ ਜਮਾਤ ਦੇ ਲਗਭਗ 350 ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ’ਤੇ ਆਧਾਰਿਤ 125 ਮਾਡਲ ਪੇਸ਼ ਕੀਤੇ। ਇਹ ਪ੍ਰਦਰਸ਼ਨੀ ਸਕੂਲ ਦੇ ਮਲਟੀਪਰਪਜ਼ ਇਨਡੋਰ ਸਟੇਡੀਅਮ ’ਚ ਲਗਾਈ ਗਈ।

Read Also : ਹਰਿਆਣਾ ਦੇ ਇਹ ਪਿੰਡ ਦੀ ਬੇਟੀ ਨੂੰ ਮਿਲੀ ਵੱਡੀ ਕਾਮਯਾਬੀ, ਖੁਸ਼ੀ ’ਚ ਪਿਤਾ ਨੇ ਬੋਲੀ ਇਹ ਵੱਡੀ ਗੱਲ

ਪ੍ਰਦਰਸ਼ਨੀ ’ਚ ਵਿਦਿਆਰਥੀ ਨੇ ਵਿਗਿਆਨ, ਤਕਨਾਲੋਜੀ, ਵਾਤਾਵਰਨ, ਸਮਾਜਿਕ ਵਿਗਿਆਨ, ਬੈਂਕਿੰਗ ਖੇਤਰ, ਵਣਜ, ਭੂਗੋਲ-ਖਗੋਲ-ਵਿਗਿਆਨ, ਰਾਜਨੀਤੀ ਸ਼ਾਸਤਰ, ਗਣਿਤ, ਸਮਕਾਲੀ ਵਿਸ਼ਿਆਂ ਜਿਵੇਂ ਕਿ ਨੈੱਟ ਬੈਂਕਿੰਗ, ਡਿਜੀਟਲ ਇੰਡੀਆ, ਕੈਸ਼ਲੈੱਸ ਇਕਾਨਮੀ ਆਦਿ ਵਿਸ਼ਿਆਂ ’ਤੇ ਵੱਖ-ਵੱਖ ਮਾਡਲ ਤਿਆਰ ਕਰਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਸਕੂਲ ਦੇ ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ, ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਤੇ ਹੋਸਟਲ ਵਾਰਡਨ ਸੁਨੀਲ ਇੰਸਾਂ ਨੇ ਹਰੇਕ ਮਾਡਲ ਦਾ ਵਿਸਥਾਰ ਨਾਲ ਨਿਰੀਖਣ ਕੀਤਾ ਤੇ ਮਾਡਲ ਨਾਲ ਸਬੰਧਿਤ ਵੱਖ-ਵੱਖ ਸਵਾਲ ਪੁੱਛੇ, ਜਿਨ੍ਹਾਂ ਦੇ ਬੱਚਿਆਂ ਨੇ ਵਧੀਆ ਜਵਾਬ ਦਿੱਤੇ। ਉਨ੍ਹਾਂ ਨੇ ਹਰ ਬੱਚੇ ਨੂੰ ਹੌਂਸਲਾ ਦੇਣ ਤੇ ਪ੍ਰੇਰਿਤ ਕਰਨ ਲਈ ਚਾਕਲੇਟਾਂ ਦਿੱਤੀਆਂ।

Haryana News

Haryana News

ਉੱਥੇ ਹੀ ਦੂਜੇ ਪਾਸੇ ਦੀਵਾਲੀ ਦੇ ਸ਼ੁਭ ਮੌਕੇ ’ਤੇ ਵਿਦਿਆਰਥੀਆਂ ਵੱਲੋਂ ਮਾਪਿਆਂ ਦੇ ਮਨੋਰੰਜਨ ਲਈ ਮਨੋਰੰਜਕ ਖੇਡਾਂ ਅਤੇ ਹੋਰ ਗਤੀਵਿਧੀਆਂ ਕੀਤੀਆਂ ਗਈਆਂ, ਜਿਸ ਵਿੱਚ ਮਾਪਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹਨਾਂ ਵਿੱਚ ਸ਼ਾਮਲ ਹਨ ਰਿੰਗ ਐਂਡ ਵਿਨ, ਬਜ਼ ਗੇਮ, ਸਪਿਨ ਦ ਵਹੀਲ, 6 ਨੰਬਰ ਪੂਲ, ਗਲਾਸ ਪਿਰਾਮਿਡ ਆਦਿ ਖੇਡਾਂ ਮਾਪਿਆਂ ਲਈ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਮਾਪੇ ਖੁਸ਼ ਨਜ਼ਰ ਆਏ ਅਤੇ ਉਨ੍ਹਾਂ ਨੇ ਪ੍ਰਬੰਧਕਾਂ ਦੀ ਦਿਲੋਂ ਸ਼ਲਾਘਾ ਕੀਤੀ।

Haryana News

ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਨੇ ਕਿਹਾ ਕਿ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਅਗਵਾਈ ਹੇਠ ਕਈ ਦਿਨਾਂ ਦੀ ਅਣਥੱਕ ਮਿਹਨਤ ਤੋਂ ਬਾਅਦ ਜਾਣਕਾਰੀ ਗਿਆਨ ਭਰਪੂਰ ਤੇ ਦਿਲਚਸਪ ਮਾਡਲ ਬਣਾਏ ਹਨ। ਉਨ੍ਹਾਂ ਦੱਸਿਆ ਕਿ ਅੱਜ ਆਧੁਨਿਕ ਯੁੱਗ ਹੈ ਤੇ ਦੁਨੀਆਂ ਨਾਲ ਤਾਲਮੇਲ ਰੱਖਣਾ ਜ਼ਰੂਰੀ ਹੈ, ਇਸ ਲਈ ਮੈਗਾ ਪ੍ਰਦਰਸ਼ਨੀ ’ਚ ਬੱਚਿਆਂ ਨੇ ਨਵੀਂ ਪੀੜ੍ਹੀ ਨਾਲ ਤਾਲਮੇਲ ਰੱਖਣ ਵਾਲੇ ਮਾਡਲ ਪੇਸ਼ ਕੀਤੇ ਹਨ। ਉਨ੍ਹਾਂ ਮਾਪਿਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬੱਚਿਆਂ ਨੂੰ ਮਾਡਲ ਬਣਾਉਣ ਲਈ ਪ੍ਰੇਰਿਤ ਕਰਨ ਨਾ ਕਿ ਉਨ੍ਹਾਂ ਦਾ ਹੌਂਸਲਾ ਤੋੜਨ। ਕਿਉਂਕਿ ਉਨ੍ਹਾਂ ਦੁਆਰਾ ਬਣਾਏ ਗਏ ਮਾਡਲ ਭਵਿੱਖ ’ਚ ਉਨ੍ਹਾਂ ਲਈ ਲਾਭਦਾਇਕ ਹੋਣਗੇ। ਉਨ੍ਹਾਂ ਬੱਚਿਆਂ ਤੇ ਅਧਿਆਪਕਾਂ ਨੂੰ ਪ੍ਰਦਰਸ਼ਨੀ ਦੇ ਸਫਲਤਾਪੂਰਵਕ ਸਮਾਗਮ ਲਈ ਵਧਾਈ ਦਿੱਤੀ।

LEAVE A REPLY

Please enter your comment!
Please enter your name here