ਗੁਰੂ ਕਾਸ਼ੀ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੇ ਪੈਰਾਸੇਲਿੰਗ ਦਾ ਮਾਣਿਆ ਆਨੰਦ

Parasailing
ਬਠਿੰਡਾ: ਪੈਰਾਸੇਲਿੰਗ ਐਕਟੀਵਿਟੀ ਵਿਚ ਹਿੱਸਾ ਲੈਂਦੇ ਹੋਏ ਵਿਦਿਆਰਥੀ। ਤਸਵੀਰ : ਸੱਚ ਕਹੂੰ ਨਿਊਜ਼

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਪੈਰਾਸੇਲਿੰਗ ਐਕਟੀਵਿਟੀ ਕਰਵਾਈ (Parasailing)

(ਸੁਖਨਾਮ) ਬਠਿੰਡਾ। ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਮਨਾਂ ਵਿੱਚੋਂ ਡਰ ਦੀ ਭਾਵਨਾ ਨੂੰ ਸਮਾਪਤ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਫੈਕਲਟੀ ਆਫ਼ ਲਾਅ ਵੱਲੋਂ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਪ੍ਰੇਰਣਾ ਸਦਕਾ ਨੈਸ਼ਨਲ ਐਡਵੈਂਚਰ ਫਾਉਂਡੇਸ਼ਨ ਚੈਪਟਰ ਸ੍ਰੀ ਗੰਗਾਨਗਰ, ਬਠਿੰਡਾ ਦੇ ਸਹਿਯੋਗ ਨਾਲ ਪੈਰਾਸੇਲਿੰਗ ਐਕਟੀਵਿਟੀ ਕਰਵਾਈ ਗਈ। ਇਸ ਮੌਕੇ ਡਾਇਰੈਕਟਰ ਸਟੂਡੈਂਟ ਵੈਲਫੇਅਰ ਸਰਦੂਲ ਸਿੰਘ ਸਿੱਧੂ, ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰਾਂ ਅਤੇ ਲਗਭਗ 500 ਵਿਦਿਆਰਥੀਆਂ ਨੇ ਹਿੱਸਾ ਲਿਆ। Parasailing

ਖੇਡਾਂ ਵਿੱਚ ਹਿੱਸਾ ਲੈਣ ਨਾਲ ਵਿਦਿਆਰਥੀ ਨਸ਼ਿਆਂ ਤੋਂ ਬਚੇ ਰਹਿੰਦੇ ਹਨ

ਡਾਇਰੈਕਟਰ ਸਟੂਡੈਂਟ ਵੈਲਫੇਅਰ ਸ. ਸਿੱਧੂ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਖੇਡਾਂ ਵਿਦਿਆਰਥੀਆਂ ਨੂੰ ਕੁਝ ਨਵਾਂ ਸਿਰਜਣ ਲਈ ਪ੍ਰੇਰਦੀਆਂ ਹਨ ਤੇ ਉਨ੍ਹਾਂ ਨੂੰ ਨਵੇਂ ਅਤੇ ਉਚਿਤ ਫੈਸਲੇ ਲੈਣ ਦੇ ਕਾਬਿਲ ਬਣਾਉਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਖੇਡਾਂ ਵਿੱਚ ਹਿੱਸਾ ਲੈਣ ਨਾਲ ਵਿਦਿਆਰਥੀ ਨਸ਼ਿਆਂ ਦੀ ਨਾ-ਮੁਰਾਦ ਬਿਮਾਰੀ ਤੋਂ ਦੂਰ ਰਹਿੰਦੇ ਹਨ ਅਤੇ ਅਨੁਸ਼ਾਸ਼ਨ ਵਿੱਚ ਰਹਿ ਕੇ ਵਧੀਆ ਨਤੀਜੇ ਦਿੰਦੇ ਹਨ। Parasailing

ਇਹ ਵੀ ਪੜ੍ਹੋ : ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ’ਚ ਲਾਏ ਜਾ ਰਹੇ ਹਨ ਵਿਸ਼ੇਸ਼ ਕੈਂਪ, ਇਹ ਮਿਲਣਗੀਆਂ ਸਹੂਲਤਾਂ ਹੱਥੋ-ਹੱਥ

ਇਸ ਮੌਕੇ ਡੀਨ, ਫੈਕਲਟੀ ਆਫ਼ ਲਾਅ, ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਨ ਅਤੇ ਉਨ੍ਹਾਂ ਦੇ ਮਨਾਂ ਵਿੱਚ ਐਡਵੈਂਚਰਜ਼ ਖੇਡਾਂ ਦੇ ਡਰ ਨੂੰ ਖਤਮ ਕਰਨ ਲਈ ਇਹ ਐਕਟੀਵਿਟੀ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮਾਲਵੇ ਇਲਾਕੇ ਲਈ ਇਹ ਖੇਡਾਂ ਜਿਵੇਂ ਪੈਰਾ ਗਲਾਇਡਿੰਗ, ਹਾਟ ਬਲੂਨ ਗਲਾਇਡਿੰਗ, ਰਾਫਟਿੰਗ ਤੇ ਵਾਲ ਕਲਿੰਬਿੰਗ ਆਦਿ ਨਵੀਆਂ ਹੋਣ ਕਾਰਨ ਵਿਦਿਆਰਥੀਆਂ ਦੇ ਮਨਾਂ ਵਿੱਚ ਕਈ ਗਲਤਫਹਿਮੀਆਂ ਅਤੇ ਖੌਫ਼ ਹੈ ਜਿਸ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਇਹ ਖੇਡਾਂ ਕਰਵਾ ਕੇ ਵਿਦਿਆਰਥੀਆਂ ਨੂੰ ਇਨ੍ਹਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਜਿਸ ਦਾ ਵਿਦਿਆਰਥੀਆਂ ਨੇ ਖੂਬ ਆਨੰਦ ਲਿਆ ਅਤੇ ਸ਼ਲਾਘਾ ਕੀਤੀ।