ਸਰਸਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਅਸੀਂ ਸੀ (ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਰੂਪ ‘ਚ) ਅਸੀਂ ਹਾਂ (ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦੇ ਰੂਪ ‘ਚ) ਅਤੇ ਅਸੀਂ ਹੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਮ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ‘ਚ) ਰਹਾਂਗੇ’ ਵਚਨ ਫਰਮਾ ਕੇ ਰੂਹਾਨੀਅਤ ‘ਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਇਹੀ ਨਹੀਂ, ਸਾਰੀਆਂ ਸ਼ੰਕਾਵਾਂ ਦਾ ਨਬੇੜਾ ਕਰਦਿਆਂ ਲਗਭਗ ਸਵਾ ਸਾਲ ਤੱਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਹਜੂਰ ਪਿਤਾ ਜੀ ਨੂੰ ਆਪਣੇ ਨਾਲ ਸ਼ਾਹੀ ਸਟੇਜ਼ ‘ਤੇ ਵਿਰਾਜਮਾਨ ਕੀਤਾ।
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਜਦੋਂ ਆਪਣਾ ਪਵਿੱਤਰ ਚੋਲਾ ਬਦਲਣ ਦੀ ਗੱਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਹਮਣੇ ਪ੍ਰਗਟ ਕੀਤੀ ਤਾਂ ਪੂਜਨੀਕ ਗੁਰੂ ਜੀ ਦੇ ਦਿਲ ਅਤੇ ਵੈਰਾਗ ਦਾ ਸਮੁੰਦਰ ਅੱਖਾਂ ਤੋਂ ਵਹਿ ਤੁਰਿਆ ਪੂਜਨੀਕ ਗੁਰੂ ਜੀ ਨੇ ਪਰਮ ਪਿਤਾ ਜੀ ਨੂੰ ਬੇਨਤੀ ਕੀਤੀ, ‘ਜੇਕਰ ਸਰੀਰ ਹੀ ਬਦਲਣਾ ਹੈ ਤਾਂ ਤੁਸੀਂ ਸਾਡਾ ਬਦਲ ਦਿਓ’ ਅਸੀਂ ਇੰਨੀ ਵੱਡੀ ਜ਼ਿੰਮੇਵਾਰੀ ਕਿਵੇਂ ਸੰਭਾਲ ਸਕਾਂਗੇ ਇਸ ‘ਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਜੀ ਦੇ ਦਿਲ ਨੂੰ ਉਂਗਲ ਨਾਲ ਛੂਹਦਿਆਂ ਬਚਨ ਫਰਮਾਏ, ‘ਅਸੀਂ ਇੱਥੇ ਤੁਹਾਡੇ ਦਿਲ ‘ਚ ਰਹਿੰਦੇ ਹਾਂ ਅਤੇ ਰਹਾਂਗੇ’ ਉਸ ਅਸੀਮ ਤਵੱਜੋ ਭਰੀ ਛੂਹ ਦਾ ਅਜਿਹਾ ਪ੍ਰਭਾਵ ਪਿਆ ਕਿ ਪੂਜਨੀਕ ਗੁਰੂ ਜੀ ਦੇ ਦਿਲ ‘ਚ ਜੋ ਵੈਰਾਗ ਸੀ ਉਸ ਨੇ ਅਸੀਮ ਇਲਾਹੀ ਸ਼ਕਤੀ ਦਾ ਰੂਪ ਧਾਰਨ ਕਰ ਲਿਆ ਜਿਸ ਦੇ ਨਤੀਜੇ ਵਜੋਂ ਪੂਜਨੀਕ ਗੁਰੂ ਜੀ ਅਤੇ ਪਰਮ ਪਿਤਾ ਜੀ ਅਭੇਦ ਹੋ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ