ਪਵਿੱਤਰ ਮਹਾਂ ਰਹਿਮੋ ਕਰਮ ਦਿਵਸ ‘ਤੇ ਵਿਸ਼ੇਸ਼ ( Satnam Singh Ji Maharaj)
ਸਰਸਾ 1960 ਦਾ ਉਹ ਇਤਿਹਾਸਕ ਤੇ ਖੁਸ਼ਨਸੀਬ ਦਿਨ ਆਇਆ ਤਾਂ ਸਾਰੀ ਕਾਇਨਾਤ ਖੁਸ਼ੀਆਂ ਨਾਲ ਝੂਮ ਉੱਠੀ ਧਰਤੀ ਦਾ ਜ਼ਰ੍ਹਾ-ਜ਼ਰ੍ਹਾ ਨਿਹਾਲ ਹੋ ਗਿਆ ਹਰ ਕਿਸੇ ਦਾ ਦਿਲ ਆਪਣੇ ਮੁਰਸ਼ਿਦ-ਏ-ਕਾਮਿਲ ਦੇ ਮਹਾਂ ਰਹਿਮੋ ਕਰਮ ਨੂੰ ਦੇਖ ਕੇ ਰੂਹਾਨੀ ਮਸਤੀ ਨਾਲ ਬਾਗੋਬਾਗ ਹੋ ਰਿਹਾ ਸੀ ਇਹ ਪਵਿੱਤਰ ਦਿਵਸ ਸੀ, ਜਦੋਂ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਵਜੋਂ ਬਿਰਾਜਮਾਨ ਕੀਤਾ।
ਰੂਹਾਨੀਅਤ ‘ਚ ਗੁਰਗੱਦੀ ਦੀ ਇੱਕ ਖਾਸ ਅਹਿਮੀਅਤ ਹੈ ਪਰਮ ਪਿਤਾ ਪਰਮਾਤਮਾ ਸੰਤਾਂ ਦੇ ਰੂਪ ‘ਚ ਹਰ ਸਮੇਂ ਦੁਨੀਆ ਦੀ ਸੰਭਾਲ ਕਰਦਾ ਹੈ ਅਤੇ ਸਮੇਂ ਮੁਤਾਬਕ ਆਪਣਾ ਚੋਲਾ ਵੀ ਬਦਲਦਾ ਰਹਿੰਦਾ ਹੈ ਹਾਲਾਂਕਿ ਪੂਰਨ ਸੰਤ-ਮਹਾਤਮਾ ਆਪਣੇ ਗੱਦੀਨਸ਼ੀਨ ਸਬੰਧੀ ਪਹਿਲਾਂ ਹੀ ਇਸ਼ਾਰਾ ਕਰ ਦਿੰਦੇ ਹਨ, ਪ੍ਰੰਤੂ ਇਨਸਾਨ ਉਨ੍ਹਾਂ ਇਸ਼ਾਰਿਆਂ ਨੂੰ ਉਦੋਂ ਸਮਝ ਨਹੀਂ ਸਕਦਾ ਪਰ ਜਦੋਂ ਇਨਸਾਨ ਪੂਰਨ ਸੰਤਾਂ ਦੇ ਬਚਨਾਂ ਨੂੰ ਸੱਚ ਹੁੰਦੇ ਵੇਖਦਾ ਹੈ ਤਾਂ ਉਸ ਨੂੰ ਉਨ੍ਹਾਂ ਬਚਨਾਂ ਦੀ ਸਮਝ ਆਉਂਦੀ ਹੈ।
ਤੁਮਹੇ ਰੱਬ ਕੀ ਪੈੜ ਦਿਖਾਤੇ ਹੈਂ
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਵੀ ਆਪਣੇ ਉੱਤਰਾਧਿਕਾਰੀ ਸਬੰਧੀ ਬਹੁਤ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ 1954 ‘ਚ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਸ੍ਰੀ ਜਲਾਲਆਣਾ ਸਾਹਿਬ ‘ਚ ਰੂਹਾਨੀ ਸਤਿਸੰਗ ਫ਼ਰਮਾਉਣ ਲਈ ਪਧਾਰੇ ਇਸ ਦੌਰਾਨ ਇੱਕ ਦਿਨ ਸਾਈਂ ਜੀ ਰੇਤਲੇ ਰਸਤੇ ‘ਚੋਂ ਨਜ਼ਦੀਕੀ ਪਿੰਡ ਗਦਰਾਨਾ ਜਾ ਰਹੇ ਸਨ ਤਾਂ ਆਪ ਜੀ ਨੇ ਫ਼ਰਮਾਇਆ, ‘ਆਓ ਵਰੀ! ਤੁਮਹੇ ਰੱਬ ਕੀ ਪੈੜ ਦਿਖਾਤੇ ਹੈਂ ਜ਼ਮੀਨ ‘ਤੇ ਇੱਕ ਪੈਰਾਂ ਦੇ ਨਿਸ਼ਾਨ ‘ਤੇ ਆਪਣੀ ਡੰਗੋਰੀ ਨਾਲ ਗੋਲ ਦਾਇਰਾ ਬਣਾਉਂਦੇ ਹੋਏ ਜਦੋਂ ਪੂਜਨੀਕ ਬੇਪਰਵਾਹ ਸਾਂਈ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਇਹ ਬਚਨ ਫ਼ਰਮਾਏ ਤਾਂ ਨਾਲ ਜੋ ਸੇਵਾਦਾਰ ਸਨ, ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਹੋਇਆ।
ਦਰਅਸਲ ਥੋੜੀ ਦੇਰ ਪਹਿਲਾਂ ਹੀ ਉੱਥੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਗਏ ਸਨ ਰੇਤ ‘ਤੇ ਆਪ ਜੀ ਦੇ ਪੈਰਾਂ ਦੇ ਨਿਸ਼ਾਨ ਵਿਖਾ ਕੇ ਸਭ ਨੂੰ ਸਪੱਸ਼ਟ ਕਰ ਦਿੱਤਾ ਕਹਿੰਦੇ ਹਨ ਕਿ ਕਾਮਿਲ-ਏ-ਮੁਰਸ਼ਿਦ ਵੱਲੋਂ ਫ਼ਰਮਾਏ ਗਏ ਬਚਨ ਕਦੇ ਖਾਲੀ ਨਹੀਂ ਜਾਂਦੇ ਹੋਇਆ ਵੀ ਇੰਜ ਹੀ, ਲਗਭਗ 6 ਸਾਲਾਂ ਬਾਅਦ ਇਨ੍ਹਾਂ ਬਚਨਾਂ ਨੂੰ ਪੂਰੀ ਦੁਨੀਆ ਨੇ ਸੱਚ ਹੁੰਦੇ ਵੀ ਵੇਖਿਆ, ਜਦੋਂ 28 ਫਰਵਰੀ ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਮਾਨਵਤਾ ‘ਤੇ ਬਹੁਤ ਵੱਡਾ ਰਹਿਮੋ ਕਰਮ ਕਰਦੇ ਹੋਏ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੂੰ ‘ਆਤਮਾ ਤੋਂ ਪਰਮਾਤਮਾ’ ਦੇ ਖਿਤਾਬ ਨਾਲ ਨਿਵਾਜਦਿਆਂ ਆਪਣਾ ਉਤਰਾਧਿਕਾਰੀ ਬਣਾਇਆ।
ਗੁਰਗੱਦੀ ਦੀ ਬਖਸ਼ਿਸ਼ ਕਰਨ ਤੋਂ ਪਹਿਲਾਂ ਕਠਿਨ ਪ੍ਰੀਖਿਆਵਾਂ ( Satnam Singh Ji Maharaj)
ਗੁਰਗੱਦੀ ਦੀ ਬਖਸ਼ਿਸ਼ ਕਰਨ ਤੋਂ ਪਹਿਲਾਂ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਦੀਆਂ ਕਈ ਕਠਿਨ ਪ੍ਰੀਖਿਆਵਾਂ ਲਈਆਂ ਘਰ-ਬਾਰ, ਆਲੀਸ਼ਾਨ ਹਵੇਲੀ ਨੂੰ ਢੁਆ ਕੇ ਘਰ ਦਾ ਸਾਰਾ ਸਮਾਨ, ਜਿਸ ‘ਚ ਸੂਈ ਤੋਂ ਲੈ ਕੇ ਖੇਤੀਬਾੜੀ ਦਾ ਸਮਾਨ ਤੇ ਵੱਡੇ-ਵੱਡੇ ਸੰਦੂਕ ਤੱਕ ਸ਼ਾਮਲ ਸਨ, ਸਭ ਆਸ਼ਰਮ ‘ਚ ਲਿਆਉਣ ਦਾ ਹੁਕਮ ਫ਼ਰਮਾਇਆ ਫਿਰ ਉਸੇ ਸਮਾਨ ਨੂੰ ਬਾਹਰ ਸੜਕ ‘ਤੇ ਰੱਖ ਕੇ ਰਖਵਾਲੀ ਕਰਨ ਦਾ ਹੁਕਮ ਹੋਇਆ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੜਕਦੀ ਠੰਢ ‘ਚ ਪੂਰੀ ਰਾਤ ਸੜਕ ‘ਤੇ ਬੈਠ ਕੇ ਸਮਾਨ ਦੀ ਰਖਵਾਲੀ ਕੀਤੀ ਤੇ ਸਵੇਰ ਹੁੰਦੇ ਹੀ ਪੂਰਾ ਸਮਾਨ ਸਾਧ-ਸੰਗਤ ‘ਚ ਵੰਡਿਆ ਗਿਆ।
ਪਰਮ ਪਿਤਾ ਜੀ ਆਪਣੇ ਸਤਿਗੁਰੂ ‘ਤੇ ਪੂਰਨ ਵਿਸ਼ਵਾਸ ਕਰਦਿਆਂ ਹਰ ਪ੍ਰੀਖਿਆ ‘ਚ ਖਰ੍ਹੇ ਉਤਰੇ ਇਹ ਵੀ ਉਸ ਖੁਦਾ ਦੀ ਇੱਕ ਅਨੌਖੀ ਖੇਡ ਹੀ ਸੀ, ਕਿਉਂਕਿ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਭਾਵੇ ਦੇਹ ਰੂਪ ‘ਚ ਦੋ ਸਨ ਪਰ ਰੱਬੀ ਜੋਤ ਵਜੋਂ ਇਕ ਸਨ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਹਰਿਆਣਾ ਦੇ ਸਰਸਾ ਜ਼ਿਲ੍ਹਾ ਦੇ ਪਿੰਡ ਸ੍ਰੀ ਜਲਾਲਆਣਾ ਸਾਹਿਬ ‘ਚ ਸਤਿਕਾਰਯੋਗ ਪਿਤਾ ਸਰਦਾਰ ਵਰਿਆਮ ਸਿੰਘ ਜੀ ਜੈਲਦਾਰ ਦੇ ਘਰ ਪੂਜਨੀਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੁੱਖੋਂ ਅਵਤਾਰ ਧਾਰਨ ਕੀਤਾ ਆਪ ਜੀ ਦਾ ਬਚਪਨ ਦਾ ਨਾਮ ਸ੍ਰ. ਹਰਬੰਸ ਸਿੰਘ ਜੀ ਸੀ ਗੁਰਗੱਦੀ ਦੀ ਬਖਸ਼ਿਸ਼ ਕਰਨ ਸਮੇਂ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਦਾ ਨਾਂਅ ਬਦਲ ਕੇ ਸ਼ਾਹ ਸਤਿਨਾਮ ਸਿੰਘ ਜੀ ਰੱਖ ਦਿੱਤਾ।
ਤੁਹਾਡੇ ਘਰ ਕੋਈ ਮਹਾਂਪੁਰਸ਼ ਜਨਮ ਲਵੇਗਾ
ਬਹੁਤ ਉੱਚਾ ਤੇ ਨੇਕ ਦਿਲ ਘਰਾਣਾ, ਧਨ-ਦੌਲਤ ਆਦਿ ਜਿੱਥੇ ਕਿਸੇ ਵੀ ਦੁਨੀਆਵੀਂ ਵਸਤੂ ਦੀ ਕਮੀ ਨਹੀਂ ਸੀ, ਚਿੰਤਾ ਸੀ ਤਾਂ ਸਿਰਫ਼ ਔਲਾਦ ਦੀ ਇੱਕ ਵਾਰ ਪਿੰਡ ‘ਚ ਇੱਕ ਫ਼ਕੀਰ ਦਾ ਆਗਮਨ ਹੋਇਆ ਪੂਜਨੀਕ ਮਾਤਾ-ਪਿਤਾ ਜੀ ਨੇ ਕਈ ਦਿਨਾਂ ਤੱਕ ਉਸ ਫ਼ਕੀਰ ਦੀ ਦਿਲੋਂ ਸੇਵਾ ਕੀਤੀ ਜਿਸ ਨਾਲ ਉਸ ਫ਼ਕੀਰ ਨੇ ਖੁਸ਼ ਹੋ ਕੇ ਕਿਹਾ ਕਿ ਭਗਤੋ ਤੁਹਾਡੀ ਸੱਚੀ ਸੇਵਾ ਤੋਂ ਅਸੀਂ ਬਹੁਤ ਖੁਸ਼ ਹਾਂ ਤੁਹਾਡੀ ਸੇਵਾ ਪਰਮਾਤਮਾ ਨੂੰ ਮਨਜ਼ੂਰ ਹੈ ਉਹ ਤੁਹਾਡੀ ਔਲਾਦ ਪ੍ਰਾਪਤੀ ਦੀ ਸੱਚੀ ਹਾਰਦਿਕ, ਕਾਮਨਾ ਨੂੰ ਜ਼ਰੂਰ ਪੂਰੀ ਕਰਨਗੇ ਤੁਹਾਡੇ ਘਰ ਕੋਈ ਮਹਾਂਪੁਰਸ਼ ਜਨਮ ਲਵੇਗਾ। ਇਸ ਤਰ੍ਹਾਂ ਉਸ ਸੱਚੇ ਫ਼ਕੀਰ ਦੀ ਦੁਆ ਨਾਲ ਪੂਜਨੀਕ ਮਾਤਾ-ਪਿਤਾ ਦੀ 18 ਸਾਲਾ ਦੀ ਪ੍ਰਬਲ ਤੜਫ ਉਸ ਸਮੇਂ ਪੂਰੀ ਹੋਈ ਜਦੋਂ ਪੂਜਨੀਕ ਪਰਮ ਪਿਤਾ ਜੀ ਨੇ 25 ਜਨਵਰੀ 1919 ਨੂੰ ਉਨ੍ਹਾਂ ਦੇ ਘਰ ਅਵਤਾਰ ਧਾਰਨ ਕੀਤਾ।
ਬਚਪਨ ਤੋਂ ਹੀ ਦਿਆਲੂਤਾ ਦੇ ਸਮੁੰਦਰ
ਆਪ ਜੀ ਬਚਪਨ ਤੋਂ ਹੀ ਦਿਆਲੂਤਾ ਦੇ ਸਮੁੰਦਰ ਸਨ ਆਪ ਜੀ ਸ਼ੁਰੂ ਤੋਂ ਹੀ ਘਰੇਲੂ ਕਾਰਜਾਂ ਦੇ ਨਾਲ-ਨਾਲ ਪਰਮਾਰਥੀ ਕਾਰਜਾਂ ‘ਚ ਜ਼ਿਆਦਾ ਰੁਚੀ ਲੈਂਦੇ ਸਨ ਤੇ ਹਰ ਲੋੜਵੰਦ ਦਾ ਭਲਾ ਕਰਦੇ ਸਨ ਪਰਮ ਪੂਜਨੀਕ ਪਰਮ ਪਿਤਾ ਜੀ ਜਦੋਂ ਤੋਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਦ੍ਰਿਸ਼ਟੀ ‘ਚ ਆਏ, ਪਹਿਲੇ ਦਿਨ ਤੋਂ ਹੀ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਉਨ੍ਹਾਂ ਆਪਣਾ ਭਾਵੀ ਉਤਰਾਧਿਕਾਰੀ ਮੰਨ ਲਿਆ ਸੀ ਤੇ ਉਸ ਦਿਨ ਤੋਂ ਹੀ ਆਪ ਜੀ ਨੂੰ ਆਪਣੇ ਰੂਹਾਨੀ ਨਜ਼ਰੀਏ ਨਾਲ ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਵਜੋਂ ਵੇਖਣਾ ਆਰੰਭ ਕਰ ਦਿੱਤਾ ਸੀ ਜਦੋਂ ਸਮਾਂ ਆਇਆ ਪੂਜਨੀਕ ਪਰਮ ਪਿਤਾ ਪਰਮਾਤਮਾ ਨੇ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਵਜੋਂ ਆਪਣੇ-ਆਪ ਨੂੰ ਆਪ ਜੀ ਦੀ ਨੂਰੀ ਬਾਡੀ ‘ਚ ਜ਼ਾਹਿਰ ਕਰ ਦਿੱਤਾ ਦੁਨੀਆਵੀ ਨਜ਼ਰ ‘ਚ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਮਿਤੀ 28 ਫਰਵਰੀ 1960 ਨੂੰ ਪ੍ਰਭਾਵਸ਼ਾਲੀ ਸ਼ੋਭਾ ਯਾਤਰਾ ਰਾਹੀਂ ਡੇਰਾ ਸੱਚਾ ਸੌਦਾ ‘ਚ ਆਪਣੇ ਉਤਰਾਧਿਕਾਰੀ ਵਜੋਂ ਦੂਸਰੇ ਪਾਤਸ਼ਾਹ ਬਿਰਾਜਮਾਨ ਕਰਨ ‘ਤੇ ਸਪੱਸ਼ਟ ਕੀਤਾ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਕੁੱਲ ਮਾਲਕ ਦਾ ਸਰੂਪ ਹਨ।
ਨੋਟਾਂ ਦੇ ਹਾਰ ਪਹਿਨਾ ਕੇ ਪੂਰੇ ਸਰਸਾ ਸ਼ਹਿਰ ‘ਚ ਜਲੂਸ ਕੱਢਿਆ ਗਿਆ ਤਾਂ ਕਿ ਦੁਨੀਆ ‘ਚ ਗੁਰਗੱਦੀ ਨੂੰ ਲੈ ਕੇ ਕੋਈ ਸ਼ੱਕ ਨਾ ਰਹੇ ਗੁਰਗੱਦੀ ਦੀ ਪਵਿੱਤਰ ਰਸਮ ਦੌਰਾਨ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਜੋਸ਼ੀਲੇ ਅੰਦਾਜ਼ ‘ਚ ਬਚਨ ਫ਼ਰਮਾਏ ‘ਦੁਨੀਆ ਸਤਿਨਾਮ-ਸਤਿਨਾਮ ਜਪਦੇ ਮਰ ਗਈ, ਪਰ ਉਹ ਨਹੀਂ ਮਿਲਿਆ ਉਹ ਸਤਿਨਾਮ ਇਹ ਹਨ, ਜਿਨ੍ਹਾਂ ਸਹਾਰੇ ਖੰਡ-ਬ੍ਰਹਿਮੰਡ ਖੜ੍ਹੇ ਹਨ’
ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਦੂਰ-ਦੁਰਾਡੇ ਖੇਤਰਾਂ ‘ਚ ਸਤਿਸੰਗਾਂ ਫ਼ਰਮਾਕੇ ਆਡੰਬਰਾਂ ‘ਚ ਫਸੇ ਲੋਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਨੂੰ ਰਾਮ-ਨਾਮ ਨਾਲ ਜੋੜਿਆ।
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਵੀ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਦੀ ਤੀਸਰੀ ਪਾਤਸ਼ਾਹੀ ਵਜੋਂ ਗੁਰਗੱਦੀ ‘ਤੇ ਬਿਰਾਜਮਾਨ ਕੀਤਾ। ਆਪ ਜੀ ਸਵਾ ਸਾਲ ਤੱਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਸਟੇਜ ‘ਤੇ ਬਿਰਾਜਮਾਨ ਰਹੇ ਆਪ ਜੀ ਨੇ ਗੁਰਗੱਦੀ ਸਬੰਧੀ ਜੋ ਬਚਨ ਫ਼ਰਮਾਏ ਉਹ ਇਤਿਹਾਸ ‘ਚ ਕਿਤੇ ਨਹੀਂ ਮਿਲਦੇ ਆਪ ਜੀ ਨੇ ਫਰਮਾਇਆ ਕਿ ਅਸੀਂ ਸੀ (ਪੂਜਨੀਕ ਸਾਈਂ ਮਸਤਾਨਾ ਜੀ ਦੇ ਰੂਪ ‘ਚ), ਅਸੀਂ ਹਾਂ ਤੇ ਅਸੀਂ ਹੀ ਰਹਾਂਗੇ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਇਨ੍ਹਾਂ ਪਵਿੱਤਰ ਬਚਨਾਂ ਨੇ ਗੁਰਗੱਦੀ ਸਬੰਧੀ ਕੋਈ ਸ਼ੱਕ ਰਹਿਣ ਹੀ ਨਹੀਂ ਦਿੱਤਾ।
ਅੱਜ ਆਪ ਜੀ ਦੇ ਹੀ ਰੂਪ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਨਾਲ 6 ਕਰੋੜ ਤੋਂ ਵੱਧ ਲੋਕ ਨਸ਼ੇ ਆਦਿ ਬੁਰਾਈਆਂ ਛੱਡ ਕੇ ਨੇਕ ਮਾਰਗ ‘ਤੇ ਚੱਲ ਰਹੇ ਹਨ। ਪੂਜਨੀਕ ਗੁਰੂ ਜੀ ਨੇ ਕੰਨਿਆ ਭਰੂਣ ਹੱਤਿਆ, ਵੇਸ਼ਵਾਪੁਣੇ ਕਲਿਆਣ ਤੇ ਸੁਖਦੁਆ ਸਮਾਜ ਦੇ ਕਲਿਆਣ ਲਈ ਵੀ ਅਭਿਆਨ ਚਲਾਇਆ ਹੈ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾਵਾਂ ਦਾ ਹੀ ਨਤੀਜਾ ਹੈ ਕਿ ਅੱਜ ਡੇਰਾ ਸੱਚਾ ਸੌਦਾ ਦੀ ਕਰੋੜਾਂ ਦੀ ਸਾਧ-ਸੰਗਤ ਦੁਨੀਆ ਭਰ ‘ਚ ਮਾਨਵਤਾ ਭਲਾਈ ਦੇ 147 ਕਾਰਜਾਂ ‘ਚ ਜ਼ੋਰ-ਸ਼ੋਰ ਨਾਲ ਜੁਟੀ ਹੈ।
ਗੁਰਗੱਦੀ ਦੀ ਪਵਿੱਤਰ ਰਸਮ
ਗੁਰਗੱਦੀ ਦੀ ਪਵਿੱਤਰ ਰਸਮ ਨਾਲ ਜੁੜੇ ਪਵਿੱਤਰ ਦਿਵਸ 26 ਫਰਵਰੀ ਨੂੰ ਸਾਧ-ਸੰਗਤ ਅੱਜ ਪਵਿੱਤਰ ਮਹਾਂ ਰਹਿਮੋ ਕਰਮ ਦਿਵਸ ਵਜੋਂ ਧੂਮ-ਧਾਮ ਨਾਲ ਮਨਾ ਰਹੀ ਹੈ ਇਸ ਮੌਕੇ ਪੂਜਨੀਕ ਗੁਰੂ ਜੀ ਨਾਮ ਲੈਣ ਵਾਲੇ ਜੀਵਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਵੀ ਪ੍ਰਦਾਨ ਕਰਨਗੇ ਤੇ ਰੂਹਾਨੀ ਜਾਮ ਵੀ ਪਿਆਇਆ ਜਾਵੇਗਾ ਇਸ ਦੇ ਨਾਲ ਹੀ ਸ਼ਾਹ ਸਤਿਨਾਮ ਜੀ ਧਾਮ ਸੱਚਖੰਡ ਹਾਲ ‘ਚ ਪੰਜ ਤਰ੍ਹਾਂ ਦੇ ਜਨ ਕਲਿਆਣ ਪਰਮਾਰਥੀ ਕੈਂਪ, ਖੂਨਦਾਨ ਕੈਂਪ, ਮੁਫ਼ਤ ਹੱਕ ਕਾਨੂੰਨੀ ਸਲਾਹ ਕੈਂਪ, ਕੈਰੀਅਰ ਕਾਊਂਸਲਿੰਗ ਕੈਂਪ, ਸਾਈਬਰ ਲਾਅ ਤੇ ਇੰਟਰਨੈੱਟ ਸੁਰੱਖਿਆ ਜਾਗਰੂਕਤਾ ਕੈਂਪਾਂ ਲਾਏ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ