ਪੂਰਨ ਸਤਿਗੁਰੂ ਦੇ ਚਰਨਾਂ ਦੀ ਛੋਹ ਪਾ ਕੇ ਧੰਨ ਹੋਈ ਧਰਮਗੜ੍ਹ ਦੀ ਧਰਤੀ
(ਜੀਵਨ ਗੋਇਲ) ਧਰਮਗੜ੍ਹ/ਚੀਮਾਂ ਮੰਡੀ। ਕਹਿੰਦੇ ਨੇ ਜਿਸ ਧਰਤੀ ’ਤੇ ਸੱਚੇ ਸਤਿਗੁਰੂ ਦੇ ਪਵਿੱਤਰ ਚਰਨ ਟਿਕ ਜਾਣ ਉਸ ਦੇ ਭਾਗ ਜਾਗ ਜਾਂਦੇ ਹਨ ਡੇਰਾ ਸੱਚਾ ਸੌਦਾ ਦਾ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੰਜਾਬ ਦੇ ਹਜ਼ਾਰਾ ਪਿੰਡਾਂ ਸ਼ਹਿਰਾਂ ਪਵਿੱਤਰ ਚਰਨ ਟਿਕਾਏ ਅਤੇ ਰੂਹਾਨੀ ਸਤਿਸੰਗ ਫਰਮਾ ਕੇ ਲੱਖਾਂ ਰੂਹਾਂ ਦਾ ਉਧਾਰ ਕੀਤਾ ਸੰਨ 1971 ਤੋਂ ਲੈ ਕੇ ਪਿੰਡਾਂ ਵਿੱਚ ਸਤਿਸੰਗ ਫਰਾਮਉਣ ਨਾਲ ਹਜ਼ਾਰਾਂ ਦੀ ਗਿਣਤੀ ਪਰਿਵਾਰਾਂ ਨੂੰ ਪਵਿੱਤਰ ਨਾਮ ਸ਼ਬਦ ਦੀ ਅਨਮੋਲ ਦਾਤ ਦੇ ਕੇ ਚੁਰਾਸੀ ਦੇ ਚੱਕਰ ਨੂੰ ਕੱਟਿਆ।
ਬਲਾਕ ਧਰਮਗੜ੍ਹ ਅਧੀਨ ਪੈਂਦੇ ਅੱਠ ਪਿੰਡਾਂ ਵਿੱਚ ਪੂਜਨੀਕ ਪਰਮ ਪਿਤਾ ਜੀ ਵੱਲੋਂ ਸਤਿਸੰਗ ਫਰਮਾਏ ਅਤੇ ਨਾਮ ਦੀ ਅਨਮੋਲ ਦਾਤ ਦਿੱਤੀ ਪਿੰਡ ਧਰਮਗੜ੍ਹ ਦੀ ਗੱਲ ਕਰੀਏ ਤਾਂ ਉਸ ਵੇਲੇ ਮੌਜ਼ੂਦ ਸਤਿਸੰਗੀਆਂ ਅਨੁਸਾਰ ਇੱਥੇ ਬੇਪਰਵਾਹ ਜੀ ਨੇ ਦੋ ਸਤਿਸੰਗ ਫਰਮਾਏ ਤੇ ਨੇੜੇ-ਤੇੜੇ ਦੇ ਬਲਾਕਾਂ ’ਚ ਸਤਿਸੰਗਾਂ ਸਮੇਂ ਪਿੰਡ ਵਿੱਚ ਦੋ ਵਾਰੀ ਫੇਰਾ ਪਾ ਕੇ ਵੀ ਜੀਵਾਂ ਦੇ ਭਾਗ ਬਣਾਏ। ਪਹਿਲਾ ਸਤਿਸੰਗ 1971 ਵਿੱਚ ਹੋਇਆ, ਜਿਸ ਵਿੱਚ ਆਪ ਜੀ ਦਾ ਉਤਾਰਾ ਸਰਪੰਚ ਹਰਨੇਕ ਸਿੰਘ ਦੇ ਘਰ ਹੋਇਆ ਉਸ ਸਮੇਂ ਦਾ ਸੁਹਾਣਾ ਨਜ਼ਾਰਾ ਬਿਆਨ ਕਰਦਿਆਂ ਸਰਪੰਚ ਹਰਨੇਕ ਸਿੰਘ ਦੇ ਪੁੱਤਰ ਰਜਿੰਦਰ ਸਿੰਘ ਇੰਸਾਂ ਜ਼ਿਲ੍ਹਾ 25 ਮੈਂਬਰ ਨੇ ਕਿਹਾ ਕਿ ਉਸ ਸਮੇਂ ਘਰ ਦੀਆਂ ਕੱਚੀਆਂ ਕੰਧਾਂ ਹੁੰਦੀਆਂ ਸਨ ਜੋ ਕਿ ਹੁਣ ਪੂਜਨੀਕ ਗੁਰੂ ਜੀ ਦੀ ਅਪਾਰ ਰਹਿਮਤ ਨਾਲ ਗੱਡੀਆਂ ਤੋਂ ਲੈ ਮਹਿਲ ਬਣ ਗਏ ਹਨ।
ਉਸ ਵੇਲੇ ਪੂਜਨੀਕ ਗੁਰੂ ਜੀ ਨੇ ਧਰਮਗੜ੍ਹ ਤੋਂ ਧਰਮਪੁਰੀ ਹੋਣ ਦੇ ਵੀ ਪਵਿੱਤਚ ਬਚਨ ਕੀਤੇ ਜੋ ਕਿ ਬਿਲਕੁਲ ਸੱਚ ਸਾਬਤ ਹੋ ਰਹੇ ਹਨ ਪਿੰਡ ਵਿੱਚ ਜਿਸ ਜਗ੍ਹਾ ਸਤਿਸੰਗ ਹੋਇਆ ਸੀ ਪੂਰਾ ਬਜ਼ਾਰ ਬਣਿਆ ਹੋਇਆ ਹੈ ਡੇਢ ਏਕੜ ’ਚ ਸੁੰਦਰ ਨਾਮ ਚਰਚਾ ਘਰ, ਭਾਵ ਦਿਨ-ਦੁੱਗਣੀ, ਰਾਤ-ਚੌਗੁਣੀ ਤਰੱਕੀ ਕਰ ਰਿਹਾ ਹੈ।
ਪ੍ਰੇਮੀ ਦਰਸ਼ਨ ਸਿੰਘ ਦਰਜੀ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਕਿ ਜਦੋਂ ਪੂਜਨੀਕ ਪਰਮ ਪਿਤਾ ਜੀ ਦੇ ਸਤਿਸੰਗਾਂ ਤੋਂ ਬਾਅਦ ਅਕਸਰ ਹੀ ਚਰਨਾ ਸਿੰਘ ਖਾਟਕ, ਸਰਵਣ ਸਿੰਘ ਹੀਰੇ ਕੇ ਅਤੇ ਸੇਠ ਮਦਨ ਲਾਲ ਜਿਨ੍ਹਾਂ ਦੇ ਘਰ ਪੁੱਤਰਾਂ ਤੋਂ ਸੁੰਨੇ ਸਨ ਨੂੰ ਲੈ ਕੇ ਪੁੱਤਰਾਂ ਦੀ ਦਾਤ ਬਖਸ਼ਾਉਣ ਲਈ ਡੇਰਾ ਸੱਚਾ ਸੌਦਾ ਜਾਂਦੇ ਰਹੇ। ਪੂਜਨੀਕ ਪਰਮ ਪਿਤਾ ਜੀ ਨੇ ਚਰਨਾ ਸਿੰਘ ਨੂੰ ਦੋ ਅੰਬਾਂ ਦੇ ਰੂਪ ਵਿੱਚ ਦੋ ਪੁੱਤਰਾਂ ਦੀਆਂ ਦਾਤਾਂ ਦਿੱਤੀਆਂ ਅਤੇ ਸਰਵਨ ਸਿੰਘ ਅਤੇ ਮਦਨ ਲਾਲ ਦੀਆਂ ਵੀ ਝੋਲੀਆਂ ਭਰੀਆਂ ਜੋ ਕਿ ਅੱਜ ਵੀ ਘਰ ਭਰੇ ਭਨੁੰਨੇ ਹਨ।
ਦਰਸ਼ਨ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਉਕਤ ਬਾਰੇ ਇਲਾਹੀ ਮੌਜ ਤੋਂ ਮੰਗ ਕਰਦਾ ਰਿਹਾ ਤਾਂ ਮੌਜ਼ੂਦ ਸਮੇਂ ਸੇਵਾਦਾਰਾਂ ਨੇ ਪੂਜਨੀਕ ਪਰਮ ਪਿਤਾ ਜੀ ਦੀ ਪਵਿੱਤਰ ਹਜ਼ੂਰੀ ’ਚ ਮੈਨੂੰ ਪੁੱਛਿਆ ਕਿ ਤੇਰੇ ਕੀ ਪਰਿਵਾਰ ਹੈ ਤਾਂ ਮੈਂ ਵੈਰਾਗ ’ਚ ਕਿਹਾ ਕਿ ਛੇ ਲੜਕੀਆਂ ਹਨ ਤਾਂ ਆਪ ਜੀ ਨੇ ਫ਼ਰਮਾਇਆ ਕਿ ਫਿਰ ਮੰਗ ਲੈ ਤਾਂ ਅਤਿ ਭਰੇ ਵੈਰਾਗ ਵਿੱਚ ਕਿਹਾ ਕਿ ਮੈਂ ਕਿਉਂ ਮੰਗਾਂ ਆਪ ਜੀ ਸਭ ਜਾਣਦੇ ਹੋ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਆਸ਼ੀਰਵਾਦ ਦਿੱਤਾ ਪੁੱਤਰ ਦੀ ਦਾਤ ਦਿੱਤੀ।
ਆਪ ਜੀ ਨੇ ਗੁਰਪ੍ਰੀਤ ਨਾਂਅ ਰੱਖਿਆ ਜੋ ਫੌਜ ਵਿੱਚ ਸੇਵਾ ਕਰਦਾ ਹੈ ਰੰਗ ਲੱਗੇ ਹੋਏ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ-ਮਿਹਰ ਨਾਲ ਪਿੰਡ ਤੋਂ ਬਲਾਕ ਬਣਿਆ ਧਰਮਗੜ੍ਹ ਮਾਨਵਤਾ ਭਲਾਈ ਦੇ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈ ਰਿਹਾ ਹੈ ਪਿੰਡ ’ਚੋਂ ਮੈਡੀਕਲ ਖੋਜਾਂ ਲਈ ਪੰਜ ਸਰੀਰਦਾਨ ਤੇ ਤਿੰਨ ਜੋੜੇ ਨੇਤਰਦਾਨ ਹੋ ਚੁੱਕੇ ਹਨ। ਪਿੰਡ ਵਿੱਚ ਵੱਡੀ ਗਿਣਤੀ ਸਾਧ-ਸੰਗਤ ਹੈ ਜੋ ਕਿ ਸੁਖਮਈ ਜਿੰਦਗੀ ਬਤੀਤ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ