ਨਿੰਦਕ ਕਦੇ ਸੁਖੀ ਨਹੀਂ ਰਹਿੰਦਾ
ਨਿੰਦਕ ਪਰਾਈ ਨਿੰਦਾ ਕਰਕੇ ਉਨ੍ਹਾਂ ਦੇ ਪਾਪਾਂ ਦੀ ਮੈਲ ਮੁਫ਼ਤ ‘ਚ ਧੋਂਦਾ ਹੈ ਤੇ ਆਪਣੇ ਕੀਤੇ ਨੂੰ ਭੋਗਦਾ ਹੈ ਉਹ ਨਾ ਇਸ ਜਹਾਨ ‘ਚ ਸੁਖ ਲੈ ਸਕਦਾ ਹੈ ਤੇ ਨਾ ਹੀ ਉਸਨੂੰ ਦਰਗਾਹ ‘ਚ ਕੋਈ ਇੱਜ਼ਤ ਮਿਲਦੀ ਹੈ ਉਹ ਸਿੱਧਾ ਹੀ ਯਮਪੁਰੀ ‘ਚ ਜਾਂਦਾ ਹੈ ਤੇ ਪ੍ਰੇਸ਼ਾਨ ਹੁੰਦਾ ਹੈ ਉਹ ਆਪਣਾ ਕੀਮਤੀ ਸਮਾਂ ਤਾਂ ਪਰਾਈ ਨਿੰਦਾ ‘ਚ ਵਿਅਰਥ ਹੀ ਗੁਆ ਲੈਂਦਾ ਹੈ ਨਿੰਦਕ ਕਿਸੇ ਢੰਗ ਨਾਲ ਵੀ ਮਾਲਕ ਤੱਕ ਨਹੀਂ ਪਹੁੰਚ ਸਕਦਾ ਉਸ ਨੂੰ ਅੱਗੇ ਕਿਤੇ ਵੀ ਟਿਕਾਣਾ ਨਹੀਂ ਮਿਲਦਾ ਅਜਿਹੇ ਜੀਵ ਨੂੰ ਕੋਈ ਰੱਖਣ ਲਈ ਤਿਆਰ ਨਹੀਂ ਹੁੰਦਾ ਉਹ ਜਿੱਥੇ ਵੀ ਜਾਂਦਾ ਹੈ, ਉਸ ਨੂੰ ਲਾਹਨਤ ਹੀ ਮਿਲਦੀ ਹੈ ਜੋ ਜੀਵ ਪ੍ਰੇਮੀ ਭਗਤਾਂ ਨਾਲ ਵੈਰ-ਵਿਰੋਧ ਰੱਖਦੇ ਹਨ ਜਾਂ ਉਨ੍ਹਾਂ ਦੀ ਨਿੰਦਾ ਕਰਦੇ ਹਨ, ਜਗਤ ਦੇ ਸਾਰੇ ਪਾਪਾਂ ਦਾ ਬੋਝ ਉਹ ਆਪਣੇ ਸਿਰ ਉੱਪਰ ਲੈ ਲੈਂਦੇ ਹਨ ਜਿਸ ਦੇ ਮੂੰਹ ‘ਚ ਨਿੰਦਾ ਦਾ ਹੀ ਪਾਣੀ ਭਰਿਆ ਹੋਇਆ ਹੈ,
ਉਸ ਨੂੰ ਅੱਗੇ-ਪਿੱਛੇ, ਲੋਕ ਪਰਲੋਕ ‘ਚ ਕੋਈ ਜਗ੍ਹਾ ਨਹੀਂ ਮਿਲਦੀ ਉਸਦੇ ਹੱਥ ਦੀ ਬਰਕਤ ਬਿਲਕੁਲ ਹੀ ਖ਼ਤਮ ਹੋ ਜਾਂਦੀ ਹੈ ਜੇਕਰ ਉਹ ਸੋਨੇ ਨੂੰ ਹੱਥ ਲਾਉਂਦਾ ਹੈ ਤਾਂ ਉਹ ਮਿੱਟੀ ਬਣ ਜਾਂਦੀ ਹੈ ਭਾਵ, ਨਿੰਦਕ ਨੂੰ ਹਰ ਕੰਮ ‘ਚ ਨੁਕਸਾਨ ਹੀ ਉਠਾਉਣਾ ਪੈਂਦਾ ਹੈ ਜਿਸ ਕਾਰਨ ਉਹ ਹਰ ਸਮੇਂ ਦੁਖੀ ਈਰਖਾ, ਦਵੈਸ਼ ‘ਚ ਸੜਦਾ ਰਹਿੰਦਾ ਹੈ ਇਸ ਲਈ ਸਭ ਸੰਤਾਂ ਨੇ ਜੀਵਾਂ ਨੂੰ ਨਿੰਦਾ ਕਰਨ ਤੋਂ ਮਨ੍ਹਾ ਕੀਤਾ ਹੈ, ਕਿਉਂਕਿ ਇਹ ਅਨੈਤਿਕ ਤੇ ਬੁਰਾ ਕਰਮ ਹੈ
ਕਦੇ ਸਮਾਂ ਆਉਣ ‘ਤੇ ਸੁਣਾਇਆ ਕਰਾਂਗੇ
2 ਅਕਤੂਬਰ 1971
ਅੰਬਾਲਾ ਸ਼ਹਿਰ ‘ਚ ਸਤਿਸੰਗ ਸੀ ਸਤਿਸੰਗ ਸਮਾਪਤ ਕਰਕੇ ਪਰਮ ਪਿਤਾ ਜੀ ਉਤਾਰੇ ਵਾਲੇ ਘਰ ਚਲੇ ਗਏ ਤੇ ਉੱਥੇ ਕਵਾਲੀਆਂ ਲਵਾਈਆਂ ਇਹ ਪ੍ਰੋਗਰਾਮ ਰਾਤ ਦੋ ਵਜੇ ਤੋਂ ਸਵੇਰੇ ਸਾਢੇ ਪੰਜ ਵਜੇ ਤੱਕ ਚੱਲਦਾ ਰਿਹਾ ਗਿਆਨੀ ਦਲੀਪ ਸਿੰਘ ਰਾਗੀ ਜੋ ਕਵਾਲੀ ਬੋਲਦੇ ਸਨ ਉਹ ਗ੍ਰੰਥ ‘ਚੋਂ ਪੜ੍ਹ ਕੇ ਹੀ ਬੋਲਦੇ ਸਨ ਪਰਮ ਪਿਤਾ ਜੀ ਨੇ ਇਹ ਵੇਖ ਕੇ ਫ਼ਰਮਾਇਆ, ‘ਕਵਾਲੀ ਦਾ ਆਨੰਦ ਤਾਂ ਉਦੋਂ ਹੀ ਆਉਂਦਾ ਹੈ ਜਦੋਂ ਗਾਉਣ ਵਾਲਾ ਮੂੰਹ-ਜ਼ੁਬਾਨੀ ਯਾਦ ਕਰਕੇ ਹੀ ਕਵਾਲੀ ਬੋਲੇ ਸਾਡਾ ਦਿਲ ਤਾਂ ਕਰਦਾ ਹੈ ਕਿ ਅਸੀਂ ਖੁਦ ਹੀ ਕਵਾਲੀ ਬੋਲੀਏ ਤੇ ਖੁਦ ਹੀ ਵਾਜਾ ਵਜਾਈਏ ਪਰ ਚਲੋ, ਕਦੇ ਸਮਾਂ ਆਉਣ ‘ਤੇ ਸੁਣਾਇਆ ਕਰਾਂਗੇ”
ਪੂਜਨੀਕ ਪਰਮ ਪਿਤਾ ਜੀ ਦੇ ਇਹ ਬਚਨ ਉਦੋਂ ਪੂਰੇ ਹੋਏ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸੈਂਕੜੇ ਭਜਨ ਲਿਖੇ ਅਤੇ ਸਤਿਸੰਗ ਅਤੇ ਰੂਹਾਨੀ ਰੂ-ਬ-ਰੂ ਨਾਈਟ ਪ੍ਰੋਗਰਾਮ ‘ਚ ਜ਼ੁਬਾਨੀ ਗਾਏ ਪੂਜਨੀਕ ਹਜ਼ੂਰ ਪਿਤਾ ਜੀ ਨੇ ਭਜਨ ਗਾਉਣ ਦੌਰਾਨ ਕਈ ਸਾਜ ਆਪਣੇ ਪਵਿੱਤਰ ਕਰ ਕਮਲਾਂ ਨਾਲ ਵਜਾਏ ਵੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ