Shah Satnam Ji Dham: ਸਰਸਾ (ਵਿਜੈ ਸ਼ਰਮਾ)। ਪੂਜਨੀਕ ਬੇਪਰਵਾਰ ਸਾਈਂ ਸ਼ਾਹ ਸਤਿਨਾਮ ਜੀ ਮਹਾਰਾਜ ਤੇ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਬਚਨਾਂ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 29 ਅਕਤੂਬਰ 1993 ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ (ਹਰਿਆਣਾ) ਦਾ ਸੁੱਭ ਆਰੰਭ ਕੀਤਾ ਸੀ।
Read Also : ਸੇਵਾ ਦੀ ਪੈਸੇ ਨਾਲ ਤੁਲਨਾ ਕਦੇ ਨਾ ਕਰੋ : Saint Dr. MSG
ਜਿਕਰਯੋਗ ਹੈ ਕਿ ਇਸ ਰੂਹਾਨੀਅਤ ਤੇ ਅਧਿਆਤਮਿਕਤਾ ਦੇ ਕੇਂਦਰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ (ਹਰਿਆਣਾ) ਦਾ ਨਿਰਮਾਣ ਕਾਰਜ 24 ਮਈ 1993 ਨੂੰ ਆਰੰਭ ਕੀਤਾ ਗਿਆ ਤੇ ਉਸੇ ਸਾਲ ਅਕਤੂਬਰ ਮਹੀਨੇ ’ਚ ਨਿਸ਼ਚਿਤ ਪ੍ਰੋਗਰਾਮ ਅਨੁਸਾਰ ਨਿਰਮਾਣ ਕਾਰਜ ਪੂਰਾ ਕੀਤਾ ਗਿਆ ਸੀ ਅਤੇ 29 ਅਕਤੂਬਰ 1993 ਨੂੰ ਪੂਜਨੀਕ ਗੁਰੂ ਜੀ ਨੇ ਇਸ ਦਾ ਸ਼ੁੱਭ ਆਰੰਭ ਕੀਤਾ। ਇਸ ਤੋਂ ਬਾਅਦ 31 ਅਕਤੂਬਰ ਦਿਨ ਐਤਵਾਰ ਨੂੰ ਪੂਜਨੀਕ ਗੁਰੂ ਜੀ ਨੇ ਇੱਥੇ 25 ਏਕੜ ’ਚ ਬਣੇ ਪੰਡਾਲ ’ਚ ਰੂਹਾਨੀ ਸਤਿਸੰਗ ਫ਼ਰਮਾਇਆ, ਜਿਸ ’ਚ ਸਾਧ-ਸੰਗਤ ਦੀ ਸ਼ਰਧਾ ਅੱਗੇ ਇਹ ਵਿਸ਼ਾਲ ਪੰਡਾਲ ਛੋਟਾ ਪੈ ਗਿਆ। ਸਾਧ-ਸੰਗਤ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਬਾਅਦ ’ਚ ਪੰਡਾਲ ਦਾ ਵਿਸਥਾਰ ਕੀਤਾ ਗਿਆ ਜੋ ਹੁਣ ਲਗਭਗ 35 ਏਕੜ ’ਚ ਹੈ। Shah Satnam Ji Dham
ਡੇਰਾ ਸੱਚਾ ਸੌਦਾ ਸਰਵ ਧਰਮ ਸੰਗਮ ਦਾ ਪ੍ਰਤੀਕ
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਨੂੰ ਸਰਵ ਧਰਮ ਸੰਗਮ ਬਣਾਇਆ, ਜਿੱਥੇ ਹਰ ਧਰਮ-ਜਾਤ, ਰੰਗ, ਮਜ਼ਹਬ, ਭਾਸ਼ਾ ਦੇ ਲੋਕ ਇੱਕ ਥਾਂ ਬੈਠ ਕੇ ਪਰਮ ਪਿਤਾ ਪਰਮਾਤਮਾ ਦੇ ਨਾਂਅ ਦੀ ਚਰਚਾ ਕਰਦੇ ਹਨ। ਡੇਰਾ ਸੱਚਾ ਸੌਦਾ ਵੱਖ-ਵੱਖ ਸੱਭਿਆਚਾਰਾਂ ਦੀ ਰੰਗ-ਬਰੰਗੀ ਫੁਲਵਾੜੀ ਹੈ, ਜੋ ਇਸ ਗੱਲ ਦਾ ਸੰਦੇਸ਼ ਦਿੰਦੀ ਹੈ ਕਿ ਸਾਰੀ ਖਲਕਤ ਨੂੰ ਇੱਕ ਹੀ ਪਰਮਾਤਮਾ ਨੇ ਬਣਾਇਆ ਹੈ।
ਧਰਮਾਂ ਦੇ ਰਸਤੇ ਵੱਖ-ਵੱਖ ਪਰ ਸਭ ਦੀ ਮੰਜਿਲ (ਪਰਮਾਤਮਾ) ਇੱਕ ਹੈ। ਕੋਈ ਵੱਡਾ-ਛੋਟਾ ਜਾਂ ਪਰਾਇਆ ਨਹੀਂ। ਡੇਰਾ ਸੱਚਾ ਸੌਦਾ ਆਪਸੀ ਭਾਈਚਾਰਾ, ਪ੍ਰੇਮ-ਪਿਆਰ ਦਾ ਸੰਦੇਸ਼ ਦਿੰਦਾ ਹੈ। ਇੱਥੇ ਇਨਸਾਨੀਅਤ ਦਾ ਪਾਠ ਪੜ੍ਹਾਇਆ ਜਾਂਦਾ ਹੈ। ਰੱਬ ਦੇ ਰਸਤੇ ‘ਤੇ ਨਫਰਤ, ਈਰਖਾ, ਦਵੈਤ ਲਈ ਕੋਈ ਜਗ੍ਹਾ ਨਹੀਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਸ਼ੁੱਭ ਨਾਂਅ ਵੀ ਡੇਰਾ ਸੱਚਾ ਸੌਦਾ ਦੇ ਸਰਵ ਧਰਮ ਸੰਗਮ ਦਾ ਪ੍ਰਤੀਕ ਹੈ।
ਕਿਵੇਂ ਪਿਆ ‘ਸੱਚਾ ਸੌਦਾ’ ਨਾਂਅ | Shah Satnam Ji Dham
ਜਦੋਂ ਆਸ਼ਰਮ ਬਣ ਕੇ ਤਿਆਰ ਹੋ ਗਿਆ ਤਾਂ ਪੂਜਨੀਕ ਸ਼ਹਿਨਸ਼ਾਹ ਜੀ ਨੇ ਸਾਧ-ਸੰਗਤ ਨੂੰ ਇਕੱਠਾ ਕੀਤਾ ਤੇ ਉਨ੍ਹਾਂ ਨੂੰ ਮੁਖਾਤਿਬ ਹੋ ਕੇ ਪੁੱਛਿਆ ਕਿ ਹੁਣ ਅਸੀਂ ਇਸ ਆਸ਼ਰਮ ਦਾ ਨਾਂਅ ਰੱਖਣਾ ਚਾਹੁੰਦੇ ਹਾਂ, ਕੀ ਨਾਮ ਰੱਖਿਆ ਜਾਵੇ? ਸਾਰੇ ਭਗਤ ਚੁੱਪ ਹੋ ਗਏ। ਪੂਜਨੀਕ ਸ਼ਹਿਨਸ਼ਾਹ ਜੀ ਨੇ ਖੁਦ ਹੀ ਤਿੰਨ ਨਾਂਅ ਜਵੀਜ਼ ਕੀਤੇ
1. ਰੂਹਾਨੀ ਕਾਲਜ
2. ਚੇਤਨ ਕੁਟੀਆ
3. ਸੱਚਾ ਸੌਦਾ
ਆਪ ਜੀ ਨੇ ਸਾਧ-ਸੰਗਤ ਨੂੰ ਪੁੱਛਿਆ ਕਿ ਇਨ੍ਹਾਂ ਤਿੰਨਾਂ ’ਚੋਂ ਕਿਹੜਾ ਨਾਂਅ ਰੱਖੀਏ? ਉਦੋਂ ਇੱਕ ਭਗਤ ਨੇ ਖੜੇ ਹੋ ਕੇ ਕਿਹਾ ਸੱਚਾ ਸੌਦਾ। ਇਸ ਪ੍ਰਕਾਰ ਇੱਕ ਭਗਤ ਦੇ ਮੂੰਹ ’ਚੋਂ ਅਖਵਾ ਕੇ ਸਾਈਂ ਜੀ ਨੇ ਇਸ ਪਵਿੱਤਰ ਜਗ੍ਹਾ ਦਾ ਨਾਂਅ ਸੱਚਾ ਸੌਦਾ ਭਾਵ ਡੇਰਾ ਸੱਚਾ ਸੌਦਾ ਰੱਖ ਦਿੱਤਾ। ਉਸ ਸਮੇਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬਚਨ ਫ਼ਰਮਾਏ ਕਿ ਇਹ ਉਹ ਸੱਚਾ ਸੌਦਾ ਹੈ, ਜੋ ਆਦਿਕਾਲ ਤੋਂ ਚੱਲਿਆ ਆ ਰਿਹਾ ਹੈ। ਇਹ ਕੋਈ ਨਵਾਂ ਧਰਮ, ਮਜ਼੍ਹਤਬ ਜਾਂ ਲਹਿਰ ਨਹੀਂ ਹੈ।
ਸੱਚਾ ਸੌਦਾ ਦਾ ਭਾਵ ਹੈ ਸੱਚ ਦਾ ਸੌਦਾ। ਇਸ ’ਚ ਸੱਚ ਹੈ ਭਗਵਾਨ, ਈਸ਼ਵਰ, ਇਸਰਾਰ, ਵਾਹਿਗੁਰੂ, ਅੱਲ੍ਹਾ, ਖੁਦਾ, ਗੌਡ ਤੇ ਸੱਚਾ ਸੌਦਾ ਹੈ। ਉਸ ਦਾ ਨਾਮ ਜਪਣਾ ਭਾਵ ਨਾਮ ਦਾ ਧਨ ਕਮਾਉਣਾ ਦੁਨੀਆ ’ਚ ਪਰਮਾਤਮਾ ਦੇ ਨਾਮ ਤੋਂ ਸਿਵਾਏ ਸਭ ਸੌਦੇ ਝੂਠੇ ਹਨ। ਕੋਈ ਵੀ ਵਸਤੂ ਇਸ ਜਹਾਨ ’ਚ ਸਦਾ ਸਥਿਰ ਰਹਿਣ ਵਾਲੀ ਨਹੀਂ ਹੈ। ਈਸ਼ਵਰ, ਵਾਹਿਗੁਰੂ, ਖੁਦਾ, ਗੌਡ ਦੇ ਨਾਂਅ ਦਾ ਸੌਦਾ ਕਰਨਾ ਹੀ ਸੱਚਾ ਸੌਦਾ ਹੈ।
ਸ਼ਾਹ ਸਤਿਨਾਮ ਜੀ ਧਾਮ ਬਾਰੇ ਬਚਨ
ਸਤਿਸੰਗੀ ਹੰਸ ਰਾਜ ਪਿੰਡ ਸ਼ਾਹਪੁਰ ਬੇਗੂ ਨੇ ਦੱਸਿਆ ਕਿ ਸੰਨ 1955 ਦੀ ਗੱਲ ਹੈ। ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਪਿੰਡ ਨੇਜੀਆ ਖੇੜਾ ’ਚ ਸਤਿਸੰਗ ’ਚ ਫ਼ਰਮਾਉਣ ਲਈ ਜਾ ਰਹੇ ਸਨ। ਆਪ ਜੀ ਪਿੰਡ ਦੇ ਨਜ਼ਦੀਕ ਇੱਕ ਟਿੱਬੇ ’ਤੇ ਬਿਰਾਜਮਾਨ ਹੋ ਗਏ, ਜਿੱਥੇ ਹੁਣ ਸ਼ਾਹ ਸਤਿਨਾਮ ਜੀ ਧਾਮ ’ਚ ਗੁਫ਼ਾ (ਤੇਰਾ ਵਾਸ) ਹੈ। ਸਾਰੇ ਸਤਿਬ੍ਰਹਮਚਾਰੀ ਸੇਵਾਦਾਰ ਤੇ ਹੋਰ ਸੇਵਾਦਾਰ ਆਪਣੇ ਪੂਜਨੀਕ ਮੁਰਸ਼ਿਦ-ਕਾਮਿਲ ਦੀ ਹਜ਼ੂਰੀ ’ਚ ਬੈਠ ਗਏ।
Read Also : Saint Dr MSG: ਆਪਣੇ ਫਰਜ਼ਾਂ ਨੂੰ ਨਿਭਾਓ, ਪਰ ਅਤਿ ਨਹੀਂ ਹੋਣੀ ਚਾਹੀਦੀ
ਆਪ ਜੀ ਨੇ ਸਾਰੇ ਸੇਵਕਾਂ ਨੂੰ ਫ਼ਰਮਾਇਆ, ‘‘ਤੁਸੀਂ ਸਾਰੇ ਸਾਡੇ ਨਾਲ ਮਿਲ ਕੇ ਇਸ ਪਵਿੱਤਰ ਸਥਾਨ ’ਤੇ ਸਿਮਰਨ ਕਰੋ। ਸਭ ਨੇ ਬੈਠ ਕੇ 15-20 ਮਿੰਟ ਤੱਕ ਸਿਮਰਨ ਕੀਤਾ। ਫਿਰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਹੱਸਦਿਆਂ ਫ਼ਰਮਾਇਆ, ‘‘ਬੱਲੇ! ਇੱਥੇ ਰੰਗ-ਭਾਗ ਲੱਗਣਗੇ। ਆਪ ਜੀ ਨੇ ਫ਼ਰਮਾਇਆ, ‘‘ਭਾਈ! ਰੰਗ-ਭਾਗ ਤਾਂ ਲੱਗਣਗੇ, ਪਰ ਨਸੀਬਾਂ ਵਾਲੇ ਦੇਖਣਗੇ ਬਾਗ-ਬਗੀਚੇ ਲੱਗਣਗੇ ਲੱਖਾਂ ਸੰਗਤ ਵੇਖੇਗੀ’’।
‘‘ਪੁੱਟਰ! ਐਨੀ-ਐਨੀ ਜ਼ਮੀਨ ਲਵਾਂਗੇ ਤੇ ਪੈਸੇ ਦੇ ਕੇ ਹੀ ਲਵਾਂਗੇ’’
ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਸਮੇਂ ਇੱਕ ਸੇਵਾਦਾਰ ਅਰਜਨ ਸਿੰਘ ਇੰਸਾਂ ਨੇ ਦੱਸਿਆ ਕਿ ਸੰਨ 1958 ਦੀ ਗੱਲ ਹੈ। ਇੱਕ ਵਾਰ ਪੂਜਨੀਕ ਮਸਤਾਨਾ ਜੀ ਮਹਾਰਾਜ ਇੱਕ ਟਿੱਬੇ (ਸ਼ਾਹ ਸਤਿਨਾਮ- ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ, ਸਰਸਾ ਵਾਲੀ ਜਗ੍ਹਾ) ’ਤੇ ਇੱਕ ਜੰਡ ਦੇ ਹੇਠਾਂ ਬਿਰਾਜਮਾਨ ਸਨ। ਆਈ ਹੋਈ ਸਾਧ-ਸੰਗਤ ਵੀ ਪੂਜਨੀਕ ਬੇਪਰਵਾਹ ਜੀ ਦੀ ਹਜ਼ੂਰੀ ’ਚ ਬੈਠੀ ਹੋਈ ਸੀ। ਉਨ੍ਹਾਂ ’ਚੋਂ ਕੁਝ ਦੇ ਨਾਂਅ ਇਸ ਪ੍ਰਕਾਰ ਹਨ-ਸੇਵਾਦਾਰ ਸ੍ਰੀ ਦਾਦੂ ਬਾਗੜੀ, ਸ੍ਰੀ ਜੋਤ ਰਾਮ ਨੰਬਰਦਾਰ, ਸ੍ਰੀ ਅਮੀ ਚੰਦ ਨੰਬਰਦਾਰ, ਸ੍ਰੀ ਨੇਕੀ ਰਾਮ ਨੁਹੀਆਂਵਾਲੀ ਵਾਲੇ ਤੇ ਸ੍ਰੀ ਰਾਮ ਲਾਲ ਕੈਰਾਂਵਾਲੀ ਵਾਲੇ ਅਰਜਨ ਸਿੰਘ ਨੇ ਦੱਸਿਆ ਕਿ ਮੈਂ ਵੀ ਉਨ੍ਹਾਂ ’ਚ ਸ਼ਾਮਲ ਸੀ। Shah Satnam Ji Dham
ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬਚਨ ਫ਼ਰਮਾਇਆ, ‘‘ਇੱਥੇ ਲੱਖਾਂ ਦੁਨੀਆ ਬੈਠੀ ਹੈ, ਦੁਨੀਆ ਦੀ ਗਿਣਤੀ ਕੋਈ ਨਹੀਂ’’। ਸੇਵਾਦਾਰ ਦਾਦੂ ਬਾਗੜੀ ਖੜਾ ਹੋ ਕੇ ਬੋਲਿਆ, ‘‘ਸਾਈਂ ਜੀ, ਇੱਥੇ ਤਾਂ ਅਸੀਂ ਗਿਣਤੀ ਦੇ ਆਦਮੀ ਹਾਂ, ਲੱਖਾਂ ਨਹੀਂ’’। ਪੂਜਨੀਕ ਮਸਤਾਨਾ ਜੀ ਨੇ ਫ਼ਰਮਾਇਆ, ‘‘ਇੱਥੇ ਸਤਿਗੁਰੂ ਦਾ ਬਹੁਤ ਵੱਡਾ ਕਾਰਖਾਨਾ ਬਣੇਗਾ ਪੁੱਟਰ! ਇੱਥੇ ਇਲਾਹੀ ਦਰਗਾਹ ਦਾ ਰੂਹਾਨੀ ਕਾਲਜ ਬਣਾਵਾਂਗੇ’’।
ਇੰਨੇ ’ਚ ਉੱਥੇ ਪਰਸ ਰਾਮ ਬੇਗੂ ਵਾਲੇ ਵੀ ਆ ਗਏ, ਜਿਸ ਨੂੰ ਸੱਦਣ ਲਈ ਬੇਗੂ ਪਿੰਡ ’ਚ ਪਹਿਲਾਂ ਤੋਂ ਹੀ ਇੱਕ ਆਦਮੀ ਨੂੰ ਭੇਜ ਦਿੱਤਾ ਗਿਆ ਸੀ। ਉਸਨੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾਇਆ ਪੂਜਨੀਕ ਸਾਈਂ ਜੀ ਨੇ ਪਰਸ ਰਾਮ ਤੋਂ ਪੁੱਛਿਆ ‘‘ਪੁੱਟਰ! ਅਸੀਂ ਇਹ ਜ਼ਮੀਨ ਮੁੱਲ ਲੈਣੀ ਹੈ, ਕੀ ਭਾਅ ਮਿਲੇਗੀ’’ ਪਰਸ ਰਾਮ ਨੇ ਕਿਹਾ ਕਿ ਸਾਈਂ ਜੀ, ਮੇਰੀ ਤਾਂ ਇੱਥੇ ਵੀਹ ਵਿੱਘੇ ਜ਼ਮੀਨ ਹੈ, ਐਵੇਂ ਹੀ ਲੈ ਲਓ! ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ ‘‘ਪੁੱਟਰ, ਅਸੀਂ ਐਵੇਂ ਨਹੀਂ ਲਵਾਂਗੇ, ਮੁੱਲ ਲਵਾਂਗੇ’’। ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਆਪਣੀ ਸ਼ਾਹੀ ਡੰਗੋਰੀ ਨੂੰ ਉਤਾਂਹ ਚੁੱਕ ਕੇ ਇਸ਼ਾਰੇ ਨਾਲ ਚਾਰੇ ਪਾਸੇ ਘੁੰਮਾਉਂਦਿਆਂ ਬਚਨ ਫ਼ਰਮਾਇਆ, ‘‘ਪੁੱਟਰ! ਐਨੀ-ਐਨੀ ਜ਼ਮੀਨ ਲਵਾਂਗੇ ਤੇ ਪੈਸੇ ਦੇ ਕੇ ਹੀ ਲਵਾਂਗੇ’’।
‘ਇਸ ਥਾਂ ’ਤੇ ਸੱਚਖੰਡ ਦਾ ਨਮੂਨਾ ਬਣੇਗਾ’
ਜਿਸ ਥਾਂ ਅੱਜ ਸ਼ਾਹ ਸਤਿਨਾਮ ਜੀ ਧਾਮ ਹੈ, ਕਿਸੇ ਸਮੇਂ ਇੱਥੇ ਵੱਡੇ-ਵੱਡੇ ਰੇਤ ਦੇ ਟਿੱਲੇ ਹੋਇਆ ਕਰਦੇ ਸਨ ਇੱਕ ਵਾਰ ਪੂਜਨੀਕ ਬੇਪਰਵਾਹ ਜੀ ਨੇਜੀਆ ਖੇੜਾ ਸਥਿਤ ਆਸ਼ਰਮ ਤੋਂ ਵਾਪਸ ਸਰਸਾ ਵੱਲ ਆ ਰਹੇ ਸਨ ਉਸੇ ਦੌਰਾਨ ਉਨ੍ਹਾਂ ਟਿੱਲਿਆਂ ’ਤੇ ਰੁਕੇ ਅਤੇ ਬਚਨ ਫਰਮਾਏ, ‘‘ਇਸ ਜਗ੍ਹਾ ’ਤੇ ਸੱਚਖੰਡ ਦਾ ਨਮੂਨਾ ਬਣੇਗਾ, ਚਾਰੇ ਪਾਸੇ ਬਾਗ-ਬਹਾਰਾਂ ਹੋਣਗੀਆਂ, ਨੇਜੀਆ ਤੋਂ ਸ਼ਹਿਰ ਤੱਕ ਸੰਗਤ ਹੀ ਸੰਗਤ ਹੋਵੇਗੀ ਉੱਪਰੋਂ ਥਾਲੀ ਸੁੱਟੀਏ ਤਾਂ ਹੇਠਾਂ ਨਹੀਂ ਡਿੱਗੇਗੀ ਸੰਗਤ ਦੇ ਸਿਰਾਂ ਉੱਪਰ ਹੀ ਰਹਿ ਜਾਵੇਗੀ’’ ਰੂਹਾਨੀ ਬਚਨਾਂ ਦੀ ਸੱਚਾਈ ਅੱਜ ਸਭ ਦੇ ਸਾਹਮਣੇ ਹੈ। ਪੂਜਨੀਕ ਗੁਰੂ ਜੀ ਨੇ ਇਸ ਜਗ੍ਹਾ ’ਤੇ ਸ਼ਾਹ ਸਤਿਨਾਮ ਜੀ ਧਾਮ ਬਣਵਾਇਆ ਪੂਜਨੀਕ ਗੁਰੂ ਜੀ ਨੇ ਇੱਥੇ ਹਰ ਪਾਸੇ ਫਲ-ਫੁੱਲ ਉਗਾਏ ਜਿਨ੍ਹਾਂ ’ਚੋਂ ਕਈ ਬੂਟੇ ਵਿਗਿਆਨਕਾਂ ਅਨੁਸਾਰ ਸਿਰਫ ਠੰਢੀ ਥਾਂ ’ਤੇ ਹੀ ਸੰਭਵ ਹਨ ਪਰ ਦਰਬਾਰ ’ਚ ਸਾਰੇ ਦਰੱਖਤ ਲਹਿਰਾ ਰਹੇ ਹਨ ਜਿਨ੍ਹਾਂ ਨੂੰ ਵੇਖ ਕੇ ਵਿਗਿਆਨਕ ਵੀ ਹੈਰਾਨ ਹਨ।
‘ਅਜਿਹਾ ਸਮਾਂ ਆਵੇਗਾ ਜਦੋਂ ਹਾਥੀ ’ਤੇ ਚੜ੍ਹ ਕੇ ਦਰਸ਼ਨ ਦਿਆਂਗੇ’
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸ਼ਾਹ ਮਸਤਾਨਾ ਜੀ ਧਾਮ ’ਚ ਬਚਨ ਫਰਮਾਏ ਕਿ ‘‘ਹੁਣ ਤਾਂ ਮੌਜ ਤੁਹਾਡੇ ਵਿਚ ਫਿਰ ਰਹੀ ਹੈ, ਫਿਰ ਅਜਿਹਾ ਸਮਾਂ ਆਵੇਗਾ ਜਦੋਂ ਹਾਥੀ ’ਤੇ ਚੜ੍ਹੇ ਹੋਣਗੇ ਫਿਰ ਵੀ ਦਰਸ਼ਨ ਨਹੀਂ ਹੋਇਆ ਕਰਨਗੇ!’’ ਪੂਜਨੀਕ ਗੁਰੂ ਜੀ ਦੀ ਸ਼ਾਹੀ ਸਟੇਜ ਜਿਸ ਦੀ ਉੱਚਾਈ ਹਾਥੀ ਦੀ ਉੱਚਾਈ ਤੋਂ ਵੀ ਜ਼ਿਆਦਾ ਹੈ ਅਤੇ ਸਤਿਸੰਗ ਦੇ ਸਮੇਂ ’ਤੇ ਪੂਜਨੀਕ ਗੁਰੂ ਜੀ ਇਸ ਸਟੇਜ ਨੂੰ ਚਲਾ ਕੇ ਸਾਧ-ਸੰਗਤ ਨੂੰ ਦਰਸ਼ਨ ਦਿੰਦੇ ਹਨ ਅਤੇ ਕਈ ਸਤਿਸੰਗਾਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਾਥੀ ’ਤੇ ਸਵਾਰ ਹੋ ਕੇ ਵੀ ਸਾਧ-ਸੰਗਤ ਨੂੰ ਦਰਸ਼ਨਾਂ ਨਾਲ ਨਿਹਾਲ ਕੀਤਾ ਹੈ। Shah Satnam Ji Dham
‘ਜਦੋਂ ਤੀਜੀ ਬਾਡੀ ’ਚ ਆਵਾਂਗੇ, ਤੂਫਾਨੀ ਰੂਪ ’ਚ ਕੰਮ ਕਰਾਂਗੇ
ਇੱਕ ਵਾਰ ਇੱਕ ਸੇਵਾਦਾਰ ਨੇ ਅਰਜ਼ ਕੀਤੀ, ਸਾਈਂ ਜੀ ਤੁਸੀਂ ਹਮੇਸ਼ਾ ਤੀਜੀ ਬਾਡੀ ’ਚ ਆਉਣ ਦੀ ਗੱਲ ਕਰਦੇ ਹੋ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਤੀਜੀ ਬਾਡੀ ’ਚ ਆਏ ਹੋ ਇਸ ’ਤੇ ਪੂਜਨੀਕ ਬੇਪਰਵਾਹ ਜੀ ਨੇ ਫ਼ਰਮਾਇਆ, ‘‘ਪੁੱਤਰ, ਜਦੋਂ ਸੂਰਜ ਚੜ੍ਹਦਾ ਹੈ ਤਾਂ ਸਭ ਨੂੰ ਪਤਾ ਲੱਗਦਾ ਹੈ ਜਦੋਂ ਤੀਜੀ ਬਾਡੀ ’ਚ ਆਵਾਂਗੇ, ਤੂਫਾਨੀ ਰੂਪ ’ਚ ਕੰਮ ਕਰਾਂਗੇ, ਸੱਚੇ ਸੌਦੇ ਦੀ ਚਾਰੇ ਪਾਸੇ ਰੜ ਮੱਚ ਜਾਵੇਗੀ, ਤਾਂ ਸਮਝਣਾ ਅਸੀਂ ਹੀ ਆਏ ਹਾਂ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ’ਚ ਸਾਧ-ਸੰਗਤ ਪੂਰੇ ਵਿਸ਼ਵ ’ਚ 167 ਮਾਨਵਤਾ ਭਲਾਈ ਦੇ ਕਾਰਜ ਜ਼ੋਰ-ਸ਼ੋਰ ਨਾਲ ਕਰ ਰਹੀ ਹੈ।
ਮਾਨਵਤਾ ਭਲਾਈ ਕਾਰਜਾਂ ’ਚ ਅਨੇਕਾਂ ਰਿਕਾਰਡ ਗਿਨੀਜ਼ ਬੁੱਕ, ਏਸ਼ੀਆ ਬੁੱਕ ਅਤੇ ਬੁੱਕ ਆਫ ਰਿਕਾਰਡ ’ਚ ਦਰਜ ਹਨ ਖੂਨਦਾਨ ਕਰਨਾ, ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ, ਬੇਟੀਆਂ ਦਾ ਵਿਆਹ ਕਰਵਾਉਣਾ, ਸੁਖਦੁਆ ਸਮਾਜ ਅਤੇ ਵੇਸਵਾਵਾਂ ਦਾ ਉੱਧਾਰ, ਵੇਸਵਾਪੁਣੇ ’ਚ ਫਸੀਆਂ ਲੜਕੀਆਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆ ਕੇ ਅਤੇ ਆਪਣੀ ਬੇਟੀ ਬਣਾ ਕੇ ਸ਼ੁੱਭ ਦੇਵੀ ਦਾ ਦਰਜਾ ਦੇਣਾ ਵਰਗੇ ਅਨੋਖੇ ਕਾਰਜ ਪੂਜਨੀਕ ਗੁਰੂ ਜੀ ਨੇ ਹੀ ਕੀਤੇ ਹਨ।