ਪੈਰਾ ਓਲੰਪਿਕ : ਸਿੰਘਰਾਜ ਅਦਾਨਾ ਨੇ ਜਿੱਤਿਆ ਕਾਂਸੀ

Tokyo Paralympics Sachkahoon

ਪੈਰਾ ਓਲੰਪਿਕ : ਸਿੰਘਰਾਜ ਅਦਾਨਾ ਨੇ ਜਿੱਤਿਆ ਕਾਂਸੀ

ਮੰਗਲਵਾਰ ਨੂੰ ਭਾਰਤ ਨੇ 3 ਤਮਗੇ ਜਿੱਤੇ, ਤਮਗਿਆਂ ਦੀ ਗਿਣਤੀ 10 ਹੋਈ

ਟੋਕੀਓ। ਭਾਰਤੀ ਪੈਰਾ ਨਿਸ਼ਾਨੇਬਾਜ਼ ਸਿੰਘਰਾਜ ਅਦਾਨਾ ਨੇ ਮੰਗਲਵਾਰ ਨੂੰ ਟੋਕੀਓ ਪੈਰਾ ਓਲੰਪਿਕ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਐਸਐਚ 1 ਸ਼੍ਰੇਣੀ ਮੁਕਾਬਲੇ ’ਚ ਕਾਂਸੀ ਤਮਗਾ ਜਿੱਤਿਆ ਅਵਨੀ ਲੇਖਾਰਾ ਨੇ ਸੋਮਵਾਰ ਨੂੰ ਰਾਈਫਲ ਨਿਸ਼ਾਨੇਬਾਜ਼ੀ ’ਚ ਇਤਿਹਾਸਕ ਸੋਨ ਤਮਗਾ ਜਿੱਤਣ ਤੋਂ ਬਾਅਦ ਟੋਕੀਓ ਪੈਰਾ ਓਲੰਪਿਕ ’ਚ ਇਹ ਭਾਰਤ ਦਾ ਨਿਸ਼ਾਨੇਬਾਜ਼ੀ ’ਚ ਦੂਜਾ ਤੇ ਓਵਰਆਲ ਅੱਠਵਾਂ ਤਮਗਾ ਹੈ। ਵਾਲੀਫਿਕੇਸ਼ਨ ਰਾਊਂਡ ’ਚ ਛੇਵੇਂ ਸਥਾਨ ’ਤੇ ਰਹੇ 39 ਸਾਲਾ ਸਿੰਘਰਾਜ ਨੇ ਫਾਈਨਲ ’ਚ 216.8 ਦੇ ਸਕੋਰ ਦੇ ਨਾਲ ਕਾਂਸੀ ਤਮਗਾ ਜਿੱਤਿਆ, ਜਦੋਂਕਿ ਬੀਤੀ ਚੈਂਪੀਅਨ ਚੀਨ ਦੇ ਚਾਓ ਯਾਂਗ ਨੇ ਫਾਈਨਲ ’ਚ 237.9 ਦੇ ਪੈਰਾ ਓਲੰਪਿਕ ਰਿਕਾਰਡ ਦੇ ਨਾਲ ਸੋਨ ਤੇ ਉਨ੍ਹਾਂ ਦੇ ਹਮਵਤਨ ਹੁਆਂਗ ਜਿੰਗ 237.5 ਦੇ ਸਕੋਰ ਨਾਲ ਚਾਂਦੀ ਤਮਗਾ ਜਿੱਤਣ ’ਚ ਸਫ਼ਲ ਰਹੇ ਇਸ ਦਰਮਿਆਨ 575 ਅੰਕਾਂ ਨਾਲ ਕੁਆਲੀਫਿਕੇਸ਼ਨ ਰਾਊਂਡ ’ਚ ਚੋਟੀ ’ਤੇ ਰਹੇ ਭਾਰਤ ਦੇ ਮਨੀਸ਼ ਨਰਵਾਲ ਫਾਈਨਲ ’ਚ ਸ਼ਾਨਦਾਰ ਪ੍ਰਦਰਸ਼ਨ ਨਾ ਕਰ ਸਕੇ ਤੇ ਸੱਤਵੇਂ ਸਥਾਨ ’ਤੇ ਰਹੇ, ਜਦੋਂਕਿ ਇੱਕ ਹੋਰ ਭਾਰਤੀ ਨਿਸ਼ਾਨੇਬਾਜ਼ ਦਪਿੰਦਰ ਸਿੰਘ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ