ਫਿਜੀ ਪਲਾਊ ਨੇ ਮੋਦੀ ਨੂੰ ਕੀਤਾ ਆਪਣੇ ਦੇਸ਼ ਦੇ ਸਰਵਉੱਚ ਪੁਰਸਕਾਰ ਨਾਲ ਸਨਮਾਨਿਤ

Narendra Modi
ਪਾਪੂਆ ਨਿਊ ਗਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੈਰ ਛੂੰਹਦੇ ਹੋਏ।

ਪਾਪੁਆ ਨਿਉ ਗਿਨੀ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਦੇ ਪੈਰ ਛੂ ਕੇ ਕੀਤਾ ਸਵਾਗਤ 

ਪੋਰਟ ਮੋਰੇਸਬੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਪਾਪੂਆ ਨਿਊ ਗਿਨੀ ਵਿੱਚ ਫੋਰਮ ਫਾਰ ਇੰਡੀਆ ਪੈਸੀਫਿਕ ਆਈਲੈਂਡ ਕੋ-ਆਪਰੇਸ਼ਨ (ਐਫਆਈਪੀਆਈਸੀ) ਦੀ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ’ਚ ਪਲਾਊ ਗਣਰਾਜ ਅਤੇ ਫਿਜੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਦੇਸ਼ ਦਾ ਸਰਵਉੱਚ ਪੁਰਸਕਾਰ ਭੇਂਟ ਕੀਤਾ। ਪਲਾਊ ਨੇ ਪ੍ਰਧਾਨ ਮੰਤਰੀ ਨੂੰ ਇਬਾਕਲ ਅਵਾਰਡ ਦਿੱਤਾ ਅਤੇ ਫਿਜੀ ਨੇ ਉਨ੍ਹਾਂ ਨੂੰ ‘ਕੰਪੇਨੀਅਨ ਆਫ ਦਾ ਆਰਡਰ ਆਫ ਫਿਜੀ’ ਦਿੱਤਾ ਹੈ। ਐਫਆਈਪੀਆਈਸੀ ਦੀ ਮੀਟਿੰਗ ’ਚ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮੈਰੇਪ ਨੇ ਕਿਹਾ, ‘ਭਾਰਤ ਗਲੋਬਲ ਸਾਊਥ ਭਾਵ ਵਿਕਾਸਸ਼ੀਲ ਅਤੇ ਗਰੀਬ ਦੇਸ਼ਾਂ ਦਾ ਆਗੂ ਹੈ। ਅਸੀਂ ਸਾਰੇ ਵਿਕਸਤ ਦੇਸ਼ਾਂ ਦੇ ਪਾਵਰ ਪਲੇ ਦੇ ਸ਼ਿਕਾਰ ਹਾਂ। ਅਤੇ ਕੱਲ੍ਹ ਜੇਮਸ ਮੈਰੇਪ ਨੇ ਪੀਐਮ ਮੋਦੀ ਦੇ ਪੈਰ ਛੂਹ ਕੇ ਸਵਾਗਤ ਕੀਤਾ।

ਇਸ ਮੌਕੇ ’ਤੇ ਪੀਐਮ ਮੋਦੀ ਨੇ ਕਿਹਾ, ‘ਕੋਰੋਨਾ ਦਾ ਸਭ ਤੋਂ ਵੱਧ ਪ੍ਰਭਾਵ ਗਲੋਬਲ ਸਾਊਥ ਭਾਵ ਦੁਨੀਆ ਦੇ ਵਿਕਾਸਸੀਲ ਅਤੇ ਗਰੀਬ ਦੇਸ਼ਾਂ ’ਤੇ ਪਿਆ ਹੈ। ਜਲਵਾਯੂ ਪਰਿਵਰਤਨ, ਕੁਦਰਤੀ ਆਫਤਾਂ, ਭੁੱਖਮਰੀ ਅਤੇ ਗਰੀਬੀ ਪਹਿਲਾਂ ਹੀ ਕਈ ਚੁਣੌਤੀਆਂ ਸਨ, ਹੁਣ ਨਵੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਇਸ ਸਮੇਂ ਦੌਰਾਨ ਜਿਨ੍ਹਾਂ ’ਤੇ ਅਸੀਂ ਭਰੋਸਾ ਕੀਤਾ, ਉਹ ਮੁਸੀਬਤ ਦੀ ਘੜੀ ’ਚ ਸਾਡੇ ਨਾਲ ਨਹੀਂ ਖੜੇ , ਜਦਕਿ ਭਾਰਤ ਔਖੇ ਸਮੇਂ ’ਚ ਪ੍ਰਸ਼ਾਂਤ ਟਾਪੂ ਦੇ ਦੇਸ਼ਾਂ ਦੇ ਨਾਲ ਖੜ੍ਹਾ ਸੀ। ‘ਭਾਰਤ ਲਈ, ਪ੍ਰਸ਼ਾਂਤ ਦੇ ਟਾਪੂ ਛੋਟੇ ਟਾਪੂ ਦੇਸ਼ ਨਹੀਂ ਬਲਕਿ ਵੱਡੇ ਸਮੁੰਦਰੀ ਦੇਸ਼ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਾਰਪੇ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਾਰਪੇ ਨਾਲ ਦੁਵੱਲੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਸੀ ਕਿ ਸਿਹਤ, ਹੁਨਰ ਵਿਕਾਸ, ਨਿਵੇਸ਼ ਅਤੇ ਆਈਟੀ ਖੇਤਰ ’ਚ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਵਧਾਇਆ ਜਾਵੇਗਾ।

ਇਹ ਵੀ ਪੜ੍ਹੋ : ਗੈਂਗਸ਼ਟਰ ਲਾਰੈਂਸ ਬਿਸ਼ਨੋਈ ਗੈਂਗ ਦੇ 4 ਸ਼ੂਟਰ ਗ੍ਰਿਫਤਾਰ