ਪਾਉਂਟਾ ਸਾਹਿਬ ’ਚ ਕੱਲ੍ਹ ਵੱਜੇਗਾ ਰਾਮ ਨਾਮ ਦਾ ਡੰਕਾ

Saint Dr. MSG

 ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ. ਤਿਆਰੀਆਂ ਜ਼ੋਰਾਂ ’ਤੇ

  •  ਮਾਨਵਤਾ ਭਲਾਈ ਦੇ 142 ਕਾਰਜਾਂ ਨੂੰ ਦਿੱਤੀ ਜਾਵੇਗੀ ਰਫ਼ਤਾਰ

(ਸੱਚ ਕਹੂੰ ਨਿਊਜ਼) ਪੌਂਟਾ ਸਾਹਿਬ। ਡੇਰਾ ਸੱਚਾ ਸੌਦਾ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਵੱਲੋਂ 9 ਅਕਤੂਬਰ ਐਤਵਾਰ ਨੂੰ ਪਿੰਡ ਬੰਕੂਆਂ, ਨੇੜੇ ਮੈਨਕਾਈਂਡ ਫਾਰਮਾਸਿਊਟੀਕਲ ਕੰਪਨੀ, ਪੌਂਟਾ ਸਾਹਿਬ ’ਚ ਵਿਸ਼ਾਲ ਸੂਬਾ ਪੱਧਰੀ ਨਾਮ ਚਰਚਾ ਹੋਵੇਗੀ। ਨਾਮ ਚਰਚਾ ਦਾ ਸਮਾਂ ਸਵੇਰੇ 11 ਤੋਂ ਦੁਪਹਿਰ ਇੱਕ ਵਜੇ ਤੱਕ ਰਹੇਗਾ।

ਨਾਮ ਚਰਚਾ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਾਨਵਤਾ ਭਲਾਈ ਦੇ 142 ਕਾਰਜਾਂ ਨੂੰ ਰਫਤਾਰ ਦਿੱਤੀ ਜਾਵੇਗੀ ਜ਼ਿੰਮੇਵਾਰਾਂ ਨੇ ਕਿਹਾ ਕਿ ਨਾਮ ਚਰਚਾ ਸਬੰਧੀ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ ਇਸ ਦੇ ਨਾਲ ਹੀ ਵਿਸ਼ਾਲ ਪੰਡਾਲ ਤਿਆਰ ਕੀਤਾ ਜਾਵੇਗਾ ਇਸ ਦੌਰਾਨ ਸਾਧ-ਸੰਗਤ ਦੀ ਸਹੂਲਤ ਦੇ ਮੱਦੇਨਜ਼ਰ, ਟ੍ਰੈਫਿਕ ਸਮੇਤ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ