ਅੰਡਰਗ੍ਰਾਊਂਡ ਹੋਣ ਤੋਂ ਬਾਅਦ ਪੰਨੂੰ ਦੀ ਨਵੀਂ ਵੀਡੀਓ ਜਾਰੀ, ਕਿਹਾ ਨਿੱਜਰ ਦਾ ਲਵੇਗਾ ਬਦਲਾ

Pannu

ਅੰਮਿ੍ਰਤਸਰ। ਕੈਨੇਡਾ ਦੇ ਸਰੀ ’ਚ ਮਾਰੇ ਗਏ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਅੰਡਰਗ੍ਰਾਊਂਡ ਹੋ ਚੁੱਕੇ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ (Pannu) ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ’ਚ ਅੱਤਵਾਦੀ ਪੰਨੂੰ ਆਪਣੇ ਸਾਥੀ ਅੱਤਵਾਦੀ ਨਿੱਜਰ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕਰ ਰਿਹਾ ਹੈ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ : ਝੋਨੇ ਦੀ ਸਿੱਧੀ ਬਿਜਾਈ ਵਿਚ ਇਹ ਜਿਲ੍ਹਾ ਪੰਜਾਬ ‘ਚੋਂ ਮੋਹਰੀ

ਵੀਡੀਓ ’ਚ ਅੱਤਵਾਦੀ ਪੰਨੂੰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦਿੰਦੇ ਹੋਏ ਕਿਹਾ ਯਾਦ ਕਰੋ ਰਾਜੀਵ ਗਾਂਧੀ ਨੂੰ ਅਤੇ 1991 ਚੋਣਾਂ ਦਾ ਦੌਰ। 2024 ’ਚ ਖਾਲਿਸਤਾਨ ਸਮੱਰਥਕ ਸਿੱਖਾਂ ਨੇ ਤੈਨੂੰ ਲੱਭ ਲੈਣਾ ਹੈ। ਅਸੀਂ ਖੁੱਲ੍ਹੇਆਮ ਘੁੰਮ ਰਹੇ ਹਾਂ, ਜੇਕਰ ਤੇਰੀ ਸਰਕਾਰ ’ਚ ਦਮ ਹੈ ਤਾਂ ਕੱਢੋ ਬਾਹਰ। ਅੱਜ ਵੀ ਅਸੀਂ ਵਾਸ਼ਿੰਗਟਨ ਡੀਸੀ ਦੇ ਬਾਹਰ ਖੜ੍ਹੇ ਹਾਂ। ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਸੁਣੋ ਰੈਫਰੰਡਮ ਦੇ ਨਾਲ ਅਸੀਂ ਵੱਖਰਾ ਪੰਜਾਬ ਲੈ ਕੇ ਰਹਾਂਗੇ।

ਅੰਡਰਗ੍ਰਾਊਂਡ ਹੋ ਚੁੱਕਾ ਅੱਤਵਾਦੀ ਖੁੱਲ੍ਹੇਆਮ ਘੁੰਮਣ ਦੀ ਕਰ ਰਿਹੈ ਗੱਲ | Pannu

ਇਸ ਵੀਡੀਓ ਨੂੰ ਅੱਤਵਾਦੀ ਪੰਨੂੰ ਨੇ ਗਰੀਨ ਸਕਰੀਨ ਦੇ ਅੱਗੇ ਖੜ੍ਹੇ ਹੋ ਕੇ ਬਣਾਇਆ ਹੈ। ਪਰ ਇਸ ਦੇ ਬਾਵਜ਼ੂਦ ਖੁਦ ਨੂੰ ਵਾਸ਼ਿੰਗਟਨ ਡੀਸੀ ਦੇ ਬਾਹਰ ਖੜ੍ਹੇ ਹੋਣ ਦੀ ਗੱਲ ਕਰ ਰਿਹਾ ਹੈ। ਉੱਥੇ ਹੀ ਅੱਤਵਾਦੀ ਵੰਨੂੰ ਬੀਤੇ ਤਿੰਨ ਦਿਨਾ ਤੋਂ ਅੰਡਰਗ੍ਰਾਊਂਡ ਹੈ।

LEAVE A REPLY

Please enter your comment!
Please enter your name here