ਪਾਣੀਪਤ : ਟਰੱਕ ਅਤੇ ਟਰੈਕਟਰ ਟਰਾਲੀ ਦੀ ਟੱਕਰ ਤਿੰਨ ਔਰਤਾਂ ਦੀ ਮੌਤ

Road Accident
Jaipur-Ajmer Highway Accident: ਰਾਜਸਥਾਨ ’ਚ ਭਿਆਨਕ ਹਾਦਸਾ, 8 ਮੌਤਾਂ, ਕਈ ਜਖਮੀ

ਪਾਣੀਪਤ (ਸੰਨੀ ਕਥੂਰੀਆ)। ਪਾਣੀਪਤ (Panipat News) ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਹ ਝਟੀਪੁਰ ਦੇ ਕੋਲ ਟਰੈਕਟਰ ਟਰਾਲੀ ਦੀ ਟੱਕਰ ’ਚ ਤਿੰਨ ਜਣਿਆਂ ਦੀ ਦਰਦਨਾਕ ਮੌਤ ਹੋ ਗਈ। ਜਦੋਂਕਿ 15 ਤੋਂ 16 ਹਾਦਸੇ ’ਚ ਜਖ਼ਮੀ ਹੋਏ ਹਨ। ਸਾਰੇ ਜਖ਼ਮੀਆਂ ਨੂੰ ਪਾਣੀਪਤ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਉੱਥੇ ਹੀ ਕੁਝ ਜਖ਼ਮੀਆਂ ਦੀ ਹਾਲਤ ਨਾਜੁਕ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਹੈ।

ਕਿਵੇਂ ਹੋਇਆ ਹਾਦਸਾ | Panipat News

ਤੁਹਾਨੂੰ ਦੱਸ ਦਈਏ ਕਿ ਹਾਦਸਾ ਐਨਾ ਖ਼ਤਰਨਾਕ ਸੀ ਕਿ ਟਰੈਕਟਰ ਟਰਾਲੀ ਦੇ ਚਿੱਥੜੇ ਉੱਡ ਗਏ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ’ਤੇ ਸਥਾਨਕ ਲੋਕ ਅਤੇ ਪੁਲਿਸ ਟੀਮ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੰਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ’ਚ ਰਖਵਾਇਆ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡਾ. ਦੀਪਕ ਨੇ ਦੱਸਿਆ ਕਿ ਝਟੀਪੁਰ ਦੇ ਕੋਲ ਟਰੱਕ ਨੇ ਚੁਲਕਾਨਾ ਖਾਟੂ ਸ਼ਿਆਮ ਦੇ ਦਰਸ਼ਨ ਕਰ ਕੇ ਪਰਤ ਰਹੇ ਟਰੈਕਟਰ ਟਰਾਲੀ ’ਚ ਸਵਾਰ ਸ਼ਰਧਾਲੂਆਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ’ਚ ਤਿੰਨ ਔਰਤਾਂ ਦੀ ਮੌਕੇ ’ਤੇ ਮੌਤ ਹੋ ਗਈ। ਉੱਥੇ ਹੀ 15 ਤੋਂ 16 ਜਣੇ ਜਖ਼ਮੀ ਹਨ, ਜਿਨ੍ਹਾਂ ਦੀ ਹਾਲਤ ਨਾਜੁਕ ਹੈ।

ਇਸ ਮਾਮਲੇ ’ਚ ਐੱਸਐੱਚਓ ਸਮਾਲਖਾ ਸੁਨੀਲ ਕੁਮਾਰ ਦਾ ਕਹਿਣਾ ਹੈ ਕਿ ਸਾਰੇ ਲੋਕ ਝਟੀਪੁਰ ਪਿੰਡ ਦੇ ਰਹਿਣ ਵਾਲੇ ਹਨ। ਇਹ ਲੋਕ ਚੁਕਲਾਨਾ ਥਾਮ ਤੋਂ ਖਾਟੂ ਸ਼ਿਆਮ ਦਰਸ਼ਨਾਂ ਉਪਰੰਤ ਪਰਤ ਰਹੇ ਸਨ ਅਤੇ ਅਚਾਨਕ ਟਰੱਕ ਨੇ ਪਿੱਛੇ ਤੋਂ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਫਿਲਹਾਲ ਇਸ ਮਾਮਲੇ ’ਚ ਟਰੱਕ ਚਾਲਕ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ, ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ