ਪੈਂਡੋਰਾ-ਪੇਪਰ: ਕਾਲੇ ਪੰਨਿਆਂ ਦੇ ਸਫੈਦ ਦਾਗੀ
ਟੈਕਸ ਹੈਵਨ ਭਾਵ ਟੈਕਸ ਦੇ ਸਵਰਗ ਮੰਨੇ ਜਾਣ ਵਾਲੇ ਦੇਸ਼ਾਂ ’ਚ ਗੁਪਤ ਸੰਪੱਤੀ ਬਣਾਉਣ ਦੀ ਪੜਤਾਲ ਨਾਲ ਜੁੜੇ ਦਸਤਾਵੇਜ਼ਾਂ ’ਚ 300 ਮਸ਼ਹੂਰ ਭਾਰਤੀਆਂ ਦੇ ਨਾਂਅ ਹਨ ਇਨ੍ਹਾਂ ’ਚ ਪ੍ਰਸਿੱਧ ਕਾਰੋਬਾਰੀ ਅਨਿਲ ਅੰਬਾਨੀ, ਵਿਨੋਦ ਅਡਾਨੀ, ਸਮੀਰ ਥਾਪਰ, ਅਜੀਤ ਕੇਰਕਰ, ਸਤੀਸ਼ ਸ਼ਰਮਾ, ਕਿਰਨ ਮਜ਼ੂਮਦਾਰ ਸ਼ਾਅ, ਪੀਐਨਬੀ ਬੈਂਕ ਘਪਲੇ ਦੇ ਮੁਲਜ਼ਮ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ, ਫ਼ਿਲਮ ਅਦਾਕਾਰ ਜੈਕੀ ਸ਼ਰਾਫ਼ ਤੋਂ ਇਲਾਵਾ ਕ੍ਰਿਕਟ ਖਿਡਾਰੀ ਸਚਿਨ ਤੇਂਦੂਲਕਰ, ਲਾਬਿਸਟ ਨੀਰਾ ਰਾਡੀਆ ਅਤੇ ਪੌਪ ਗਾਇਕਾ ਸ਼ਕੀਰਾ ਦੇ ਨਾਂਅ ਵੀ ਸ਼ਾਮਲ ਹਨ ਵਿਦੇਸ਼ੀ ਹਸਤੀਆਂ ’ਚ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਮੰਤਰੀ ਮੰਡਲ ਦੇ ਕੁਝ ਮੰਤਰੀਆਂ ਦੇ ਨਾਂਅ ਵੀ ਸ਼ਾਮਲ ਹਨ ਭਾਰਤ ਸਮੇਤ 91 ਦੇਸ਼ਾਂ ਦੇ 35 ਮੌਜੂਦਾ ਅਤੇ ਸਾਬਕਾ ਰਾਸ਼ਟਰ ਮੁਖੀਆਂ ਅਤੇ 330 ਤੋਂ ਜ਼ਿਆਦਾ ਸਿਆਸੀ ਆਗੂਆਂ ਅਤੇ ਅਧਿਕਾਰੀਆਂ ਦੇ ਨਾਂਅ ਇਸ ਸੂਚੀ ’ਚ ਦਰਜ ਹੈ
ਇਨ੍ਹਾਂ ਲੋਕਾਂ ’ਚ ਆਗੂ ਅਤੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰੀ ਵੀ ਸ਼ਾਮਲ ਹਨ ਇਨ੍ਹਾਂ ਕਾਲੇ ਦਸਤਾਵੇਜਾਂ ਦਾ ਖੁਲਾਸਾ ‘ਇੰਟਰਨੈਸ਼ਨਲ ਕੰਸੋਰੀਅਮ ਆਫ਼ ਇਨਵੇਸਟੀਗੇਟਿਵ ਜਰਨਲਿਸਟਸ’ ਨੇ ਕੀਤਾ ਹੈ ਕਾਲੇ ਕਾਰਨਾਮਿਆਂ ਦੇ ਇਹ ਦਸਤਾਵੇਜ 20 ਲੱਖ ਦਸਤਾਵੇਜਾਂ ਦੀ ਜਾਂਚ ਦਾ ਨਤੀਜਾ ਹਨ ਇਸ ਖੋਜੀ ਮੁਹਿੰਮ ’ਚ 117 ਦੇਸ਼ਾਂ ਦੇ 150 ਮੀਡੀਆ ਸੰਸਥਾਵਾਂ ਨਾਲ ਜੁੜੇ 600 ਪੱਤਰਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਇਸ ’ਚ ਭਾਰਤੀ ਸਮਾਚਾਰ ਪੱਤਰ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਵੀ ਸ਼ਾਮਲ ਸਨ ਭਾਰਤ ਸਰਕਾਰ ਨੇ ਇਸ ਖੁਲਾਸੇ ਤੋਂ ਤੁਰੰਤ ਬਾਅਦ ਸੀਬੀਡੀਟੀ ਦੇ ਚੇਅਰਮੈਨ ਦੀ ਪ੍ਰਧਾਨਗੀ ’ਚ ਸੱਚਾਈ ਜਾਣਨ ਲਈ ਇੱਕ ਕਮੇਟੀ ਦਾ ਤੁਰੰਤ ਗਠਨ ਵੀ ਕਰ ਦਿੱਤਾ ਇਸ ’ਚ ਈ. ਡੀ., ਰਿਜ਼ਰਵ ਬੈਂਕ ਅਤੇ ਐਫ਼ਆਈਯੂ ਦੇ ਪ੍ਰਤੀਨਿਧੀ ਸ਼ਾਮਲ ਹਨ
ਵਿਦੇਸ਼ਾਂ ’ਚ ਕਾਲਾਧਨ ਸਫ਼ੈਦ ਕਰਨ ਸਬੰਧੀ ਇਹ ਨਵਾਂ ਖੁਲਾਸਾ ਹੈ ਇਸ ਤੋਂ ਪਹਿਲਾਂ ਪਨਾਮਾ ਪੇਪਰ ਜਰੀਏ ਦੁਨੀਆ ਭਰ ਦੇ ਸਫੈਦ ਕੁਬੇਰਾਂ ’ਚ 426 ਭਾਰਤੀਆਂ ਦੇ ਨਾਂਅ ਸਾਹਮਣੇ ਆਏ ਸਨ ਇਸ ਤਰ੍ਹਾਂ ਪੈਰਾਡਾਈਜ਼ ਪੇਪਰਾਂ ਦਾ ਵੀ ਖੁਲਾਸਾ ਹੋਇਆ ਸੀ, ਜਿਸ ’ਚ 714 ਭਾਰਤੀਆਂ ਦੇ ਨਾਂਅ ਸਨ ਹਾਲਾਂਕਿ ਇਹ ਖੋਜਾਂ ਵੀ ਆਈਸੀਆਈਜੇ ਨੇ ਹੀ ਕੀਤੀਆਂ ਸਨ ਇਨ੍ਹਾਂ ਖੁਲਾਸਿਆਂ ਤੋਂ ਪਤਾ ਲੱਗਾ ਕਿ ਬਰਮੂਡਾ ਦੀਆਂ ਸਵਾ ਸੌ ਸਾਲ ਪੁਰਾਣੀ ਵਿੱਤੀ ਅਤੇ ਕਾਨੂੰਨੀ ਸਲਾਹਕਾਰ ਕੰਪਨੀਆਂ ਐਪਲਬੇ ਨੇ ਕਾਲੇਧਨ ਦਾ ਨਿਵੇਸ਼ ਵੱਡੀ ਮਾਤਰਾ ’ਚ ਕਰਵਾਇਆ ਸੀ
ਸਭ ਤੋਂ ਜ਼ਿਆਦਾ ਕਾਲਾਧਨ ਜਮ੍ਹਾ ਕਰਨ ਵਾਲੇ ਲੋਕਾਂ ’ਚ 31000 ਅਮਰੀਕਾ ਦੇ, 14000 ਬ੍ਰਿਟੇਨ ਅਤੇ 12000 ਨਾਗਰਿਕ ਬਰਮੂਡਾ ਦੇ ਹਨ ਭਾਰਤ ਦੇ 714 ਲੋਕਾਂ ਦੇ ਨਾਂਅ ਪੈਰਾਡਾਈਜ਼ ਦਸਤਾਵੇਜ਼ਾਂ ’ਚ ਹਨ ਬਰਮੂਡਾ ਦੀ ਐਪਲਬੇ ਕੰਪਨੀ ਆਪਣੀਆਂ ਦੁਨੀਆ ਭਰ ’ਚ ਫੈਲੀਆਂ 118 ਸਹਿਯੋਗੀ ਕੰਪਨੀਆਂ ਦੇ ਜਰੀਏ ਦੁਨੀਆ ਦੇ ਭ੍ਰਿਸ਼ਟ ਨੌਕਰਸ਼ਾਹਾਂ, ਸਿਆਸੀ ਆਗੂਆਂ, ਉਦਯੋਗਪਤੀਆਂ ਅਤੇ ਹੋਰ ਕਾਰੋਬਾਰਾਂ ਨਾਲ ਜੁੜੇ ਲੋਕਾਂ ਦਾ ਕਾਲਾਧਨ ਵਿਦੇਸ਼ੀ ਬੈਂਕਾਂ ’ਚ ਜਮ੍ਹਾ ਕਰਾਉਣ ਦੇ ਦਸਤਾਵੇਜ਼ ਤਿਆਰ ਕਰਦੀ ਹੈ
ਬਹੁਰਾਸ਼ਟਰੀ ਕੰਪਨੀਆਂ ਦੇ ਸ਼ੇਅਰ ਖਰੀਦਣ-ਵੇਚਣ ਅਤੇ ਉਨ੍ਹਾਂ ’ਚ ਭਾਗੀਦਾਰੀ ਦੇ ਫਰਜੀ ਦਸਤਾਵੇਜ਼ ਵੀ ਇਹ ਕੰਪਨੀ ਤਿਆਰ ਕਰਾਉਂਦੀ ਹੈ ਟੈਕਸ ਚੋਰੀ ਕਰਕੇ ਇਹ ਲੋਕ ਦੁਨੀਆ ਦੇ ਉਨ੍ਹਾਂ ਦੇਸ਼ਾਂ ’ਚ ਆਪਣੇ ਧਨ ਨੂੰ ਸੁਰੱਖਿਅਤ ਰੱਖਦੇ ਹਨ, ਜਿਨ੍ਹਾਂ ਨੂੰ ਕਾਲੇਧਨ ਦਾ ਸਵਰਗ ਕਿਹਾ ਜਾਂਦਾ ਹੈ ਇੱਕ ਜ਼ਮਾਨੇ ’ਚ ਸਵਿਟਜ਼ਰਲੈਂਡ ਇਸ ਲਈ ਬਦਨਾਮ ਸਨ ਪਰ ਹੁਣ ਮਾਰੀਸ਼ਸ, ਬਰਮੂਡਾ, ਸਾਈਪ੍ਰਸ, ਪਨਾਮਾ ਬਹਾਮਾਸ, ਲਗਜ਼ਮਬਰਗ ਅਤੇ ਕੈਮਨ ਆਈਲੈਂਡ ਦੇਸ਼ ਵੀ ਕਾਲੇਧਨ ਨੂੰ ਸੁਰੱਖਿਅਤ ਰੱਖਣ ਦੀ ਸੁਵਿਧਾ ਧਨ-ਕੁਬੇਰਾਂ ਨੂੰ ਦੇ ਰਹੇ ਹਨ ਇਨ੍ਹਾਂ ਦੇਸ਼ਾਂ ਨੇ ਅਜਿਹੇ ਕਾਨੂੰਨ ਬਣਾਏ ਹੋਏ ਹਨ, ਜਿਸ ਨਾਲ ਲੋਕਾਂ ਨੂੰ ਕਾਲਾਧਨ ਜਮ੍ਹਾ ਕਰਨ ਦੀ ਕਾਨੂੰਨੀ ਸੁਵਿਧਾ ਪ੍ਰਾਪਤ ਹੁੰਦੀ ਹੈ
ਦਰਅਸਲ ਇਸ ਧਨ ਨਾਲ ਇਨ੍ਹਾਂ ਦੇਸ਼ਾਂ ਦੀ ਅਰਥਵਿਵਸਥਾ ਗਤੀਸ਼ੀਲ ਹੈ ਬਰਮੂਡਾ ਇੱਕ ਛੋਟਾ ਦੇਸ਼ ਹੈ ਅਤੇ ਉੱਥੇ ਕੁਦਰਤੀ ਅਤੇ ਖਣਿੱਜ ਸੰਪੱਤੀਆਂ ਦੀ ਕਮੀ ਹੈ ਇਸ ਲਈ ਇਹ ਦੇਸ਼ ਆਪਣੀ ਅਰਥਵਿਵਸਥਾ ਨੂੰ ਗਤੀਸ਼ੀਲ ਬਣਾਈ ਰੱਖਣ ਲਈ ਤਸਕਰ ਅਤੇ ਅਪਰਾਧੀਆਂ ਦਾ ਧਨ ਵੀ ਸਫੈਦ ਬਣਾਉਣ ਦਾ ਕੰਮ ਵੱਡੇ ਪੈਪਾਨੇ ’ਤੇ ਕਰਦਾ ਹੈ ਇਹੀ ਵਜ੍ਹਾ ਹੈ ਕਿ ਸਵਿਸ ਬੈਂਕਾਂ ਵਾਂਗ ਬਰਮੂਡਾ ਵੀ ਕਾਲੇ ਕਾਰੋਬਾਰੀਆਂ ਲਈ ਇੱਕ ਸੁਰੱਖਿਅਤ ਪਨਾਹਗਾਹ ਬਣ ਗਿਆ ਹੈ ਹਾਲਾਂਕਿ ਕਾਲੇਧਨ ਦੇ ਭਾਰਤੀ ਅਪਰਾਧੀ ਵਿਜੈ ਮਾਲਿਆ ਅਤੇ ਨੀਰਵ ਮੋਦੀ ਨੂੰ ਬ੍ਰਿਟੇਨ ਨੇ ਪਨਾਹ ਦਿੱਤੀ ਹੋਈ ਹੈ
ਹਲਾਂਕਿ ਇਸ ਤੋਂ ਪਹਿਲਾਂ ਵੀ ਭਾਰਤੀ ਲੋਕਾਂ ਦੇ ਨਾਂਅ ਇਸ ਤਰ੍ਹਾਂ ਦੇ ਖੁਲਾਸਿਆਂ ’ਚ ਆਉਂਦੇ ਰਹੇ ਹਨ ਅਪਰੈਲ 2013 ’ਚ ਆਫ਼ਸ਼ੋਰ ਲੀਕਸ ਦੇ ਨਾਂਅ ਨਾਲ ਪਹਿਲਾ ਖੁਲਾਸਾ ਹੋਇਆ ਸੀ ਇਸ ’ਚ 612 ਭਾਰਤੀਆਂ ਦੇ ਨਾਂਅ ਸ਼ਾਮਲ ਸਨ ਫ਼ਿਰ ਸਵਿਸ ਲੀਕਸ ਨਾਂਅ ਦਾ ਖੁਲਾਸਾ ਹੋਇਆ ਇਸ ’ਚ 1195 ਭਾਰਤੀਆਂ ਦੇ ਨਾਂਅ ਸਨ ਇਨ੍ਹਾਂ ਦੇ ਖਾਤੇ ਐਚਐਸਬੀਸੀ ਬੈਂਕ ਦੀ ਜਿਨੇਵਾ ਸ਼ਾਖਾ ’ਚ ਦੱਸੇ ਗਏ ਸਨ
ਇਸ ਤੋਂ ਬਾਅਦ 2016 ’ਚ ਪਨਾਮਾ ਲੀਕਸ ਜਰੀਏ 426 ਭਾਰਤੀਆਂ ਦੇ ਨਾਂਅ ਸਾਹਮਣੇ ਆਏ ਸਨ ਇਨ੍ਹਾਂ ਖੁਲਾਸਿਆਂ ਦੇ ਬਾਵਜ਼ੂਦ ਟੈਕਸ ਚੋਰੀ ਕਰਨ ਵਾਲਿਆਂ ’ਤੇ ਹੁਣ ਤੱਕ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆ ਸਕੀ ਹੈ ਦਰਅਸਲ ਦੁਨੀਆ ’ਚ 77.6 ਫੀਸਦੀ ਕਾਲੀ ਕਮਾਈ ‘ਟਰਾਂਸਫਰ ਪ੍ਰਾਈਸਿੰਗ’ ਭਾਵ ਸਬੰਧਿਤ ਪੱਖਾਂ ਵਿਚਕਾਰ ਸੌਦਿਆਂ ਦੇ ਮੁੱਲ ਤਬਦੀਲ ਦੇ ਮਾਰਫਤ ਪੈਦਾ ਹੋ ਰਹੀ ਹੈ ਇਸ ’ਚ ਇੱਕ ਕੰਪਨੀ ਵਿਦੇਸ਼ਾਂ ’ਚ ਸਥਿਤ ਆਪਣੀ ਸਹਾਇਕ ਕੰਪਨੀ ਦੇ ਨਾਲ ਹੋਏ ਸੌਦੇ ’ਚ 100 ਰੁਪਏ ਦੀ ਚੀਜ਼ ਦੀ ਕੀਮਤ 1000 ਰੁਪਏ ਜਾਂ 10 ਰੁਪਏ ਦਿਖਾ ਕੇ ਟੈਕਸ ਦੀ ਚੋਰੀ ਅਤੇ ਪੈਸੇ ਦੀ ਹੇਰਾਫ਼ੇਰੀ ਕਰਦੀ ਹੈ
ਐਪਲਬੇ ਕੰਪਨੀ ਇਨ੍ਹਾਂ ਦੇ ਗੋਰਖ਼ਧੰਦਿਆਂ ਦੇ ਦਸਤਾਵੇਜ਼ ਤਿਆਰ ਕਰਨ ’ਚ ਮਾਹਿਰ ਹੈ ਭਾਰਤ ਸਮੇਤ ਦੁਨੀਆ ’ਚ ਜਾਇਜ਼-ਨਜਾਇਜ਼ ਢੰਗ ਨਾਲ ਵੱਡੀ ਸੰਪੱਤੀ ਕਮਾਉਣ ਵਾਲੇ ਲੋਕ ਅਜਿਹੀਆਂ ਹੀ ਕੰਪਨੀਆਂ ਦੀ ਮੱਦਦ ਨਾਲ ਇੱਕ ਤਾਂ ਕਾਲੇਧਨ ਨੂੰ ਸਫੈਦ ’ਚ ਬਦਲਣ ਦਾ ਕੰਮ ਕਰਦੇ ਹਨ, ਦੂਜਾ ਵਿਦੇਸ਼ ’ਚ ਇਸ ਪੂੰਜੀ ਨੂੰ ਨਿਵੇਸ਼ ਕਰਕੇ ਪੂੰਜੀ ਨਾਲ ਪੂੰਜੀ ਬਣਾਉਣ ਦਾ ਕੰਮ ਕਰਦੇ ਹਨ ਯੂੁਰਪ ਦੇ ਕਈ ਦੇਸ਼ਾਂ ਨੇ ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਦੋਹਰੇ ਟੈਕਸ ਕਾਨੂੰਨਾਂ ਨੂੰ ਕਾਨੂੰਨੀ ਦਰਜਾ ਦਿੱਤਾ ਹੋਇਆ ਹੈ
ਇਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਸੁਰੱਖਿਆ ਪ੍ਰਾਪਤ ਹੈ ਬਰਮੂਡਾ, ਪਨਾਮਾ ਅਤੇ ਸਵਿਟਜ਼ਰਲੈਂਡ ਵਰਗੇ ਦੇਸ਼ਾਂ ਦੇ ਬੈਂਕਾਂ ਨੂੰ ਗੁਪਤ ਖਾਤੇ ਖੋਲ੍ਹਣ, ਧਨ ਦੇ ਸਰੋਤ ਲੁਕਾਉਣ ਅਤੇ ਕਾਗਜ਼ੀ ਕੰਪਨੀਆਂ ਜਰੀਏ ਲੈਣ-ਦੇਣ ਦੇ ਕਾਨੂੰਨੀ ਅਧਿਕਾਰ ਹਾਸਲ ਹਨ ਫਿਲਹਾਲ ਅਜਿਹੇ ਹੀ ਕਾਨੂੰਨੀ ਦਾਅ-ਪੇਚਾਂ ਦੇ ਚੱਲਦਿਆਂ ਕਾਲਾਧਨ ਪੈਦਾ ਹੋਣ ਅਤੇ ਉਸ ਦਾ ਵਿਦੇਸ਼ੀ ਬੈਂਕਾਂ ’ਚ ਜਮ੍ਹਾ ਹੋਣ ਦਾ ਸਿਲਸਿਲਾ ਲਗਾਤਾਰ ਬਣਿਆ ਹੋਇਆ ਹੈ
ਪ੍ਰਮੋਦ ਭਾਰਗਵ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ