Punjab Election: ਬਿਨ੍ਹਾ ਮੁਕਾਬਲਾ ਚੁਣੀ ਗਈ ਠੇਠਰ ਕਲਾਂ ਦੀ ਪੰਚਾਇਤ, ਪਲਵਿੰਦਰ ਸਿੰਘ ਗਿੱਲ ਸਰਪੰਚ ਬਣੇ

Punjab Election
ਪਿੰਡ ਠੇਠਰ ਕਲਾਂ ਦੇ ਨਵੇਂ ਚੁਣੇ ਗਏ ਸਰਪੰਚ ਪਲਵਿੰਦਰ ਸਿੰਘ ਗਿੱਲ ਤੇ ਪੰਚ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਨਾਲ।

Punjab Election: (ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਬੀਤੇ ਦਿਨੀਂ ਹੋਈਆ ਪੰਚਾਇਤੀ ਦੌਰਾਨ ਬਲਾਕ ਘੱਲ ਖ਼ੁਰਦ ਅਧੀਨ ਆਉਂਦੇ ਪਿੰਡ ਠੇਠਰ ਕਲਾਂ ਦੀ ਪੰਚਾਇਤ ਬਿਨ੍ਹਾ ਮੁਕਾਬਲੇ ਤੋਂ ਚੁਣੀ ਗਈ ਹੈ। ਜਿਸ ਦੌਰਾਨ ਪਲਵਿੰਦਰ ਸਿੰਘ ਗਿੱਲ ਨੂੰ ਸਰਪੰਚ ਚੁਣਿਆ ਗਿਆ। ਜਦੋਂਕਿ ਗੁਰਭੇਜ ਸਿੰਘ, ਸੁਖਪ੍ਰੀਤ ਸਿੰਘ, ਦਰਸ਼ਨ ਸਿੰਘ, ਮਨਜਿੰਦਰ ਕੌਰ, ਅਮਨਦੀਪ ਕੌਰ ਅਤੇ ਰਾਜਿੰਦਰ ਕੌਰ ਪੰਚ ਚੁਣੇ ਗਏ। ਜਦੋਂਕਿ ਇਸ ਪਿੰਡ ਦੇ ਵਾਰਡ ਨੰਬਰ 04 ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਇੱਕੋ-ਇੱਕ ਉਮੀਦਵਾਰ ਦੇ ਪੱਤਰ ਰੱਦ ਹੋਣ ਕਾਰਨ ਇੱਕ ਪੰਚ ਦੀ ਚੋਣ ਨੇਪਰੇ ਨਹੀਂ ਚੜ੍ਹ ਸਕੀ।

ਇਹ ਵੀ ਪੜ੍ਹੋ: CNG Price: ਸੀਐਨਜੀ ਗੱਡੀ ਵਾਲਿਆਂ ਲਈ ਚਿੰਤਾ ਵਾਲੀ ਖ਼ਬਰ, ਕੀ ਮਹਿੰਗੀ ਹੋ ਸਕਦੀ ਐ ਸੀਐਨਜੀ?

ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਪਲਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਪਿੰਡ ਠੇਠਰ ਕਲਾਂ ਦੇ ਸਮੁੱਚੇ ਪਿੰਡ ਵਾਸੀਆਂ ਨੇ ਮੇਰੀ ਨਵੀਂ ਪੰਚਾਇਤ ਨੂੰ ਸਰਬਸੰਮਤੀ ਨਾਲ ਬਣਾ ਕੇ ਜੋ ਪਿੰਡ ਵਾਸੀਆਂ ਨੇ ਪੰਚਾਇਤ ਨੂੰ ਮਾਣ ਬਖਸ਼ਿਆ ਹੈ । ਜਿਸ ’ਤੇ ਉਨ੍ਹਾਂ ਕਿਹਾ ਕਿ ਹੁਣ ਸਾਡਾ ਸਮੁੱਚੀ ਪੰਚਾਇਤ ਦਾ ਫਰਜ ਬਣਦਾ ਹੈ ਕਿ ਅਸੀਂ ਪਿੰਡ ਦੇ ਵਿਕਾਸ ਕਾਰਜਾਂ ਦੇ ਕੰਮ ਬਿਨ੍ਹਾ ਭੇਦ ਭਾਵ ਦੇ ਕਰਾਂਗੇਂ। ਪਿੰਡ ਠੇਠਰ ਕਲਾਂ ਦੀ ਚੁਣੀ ਗਈ ਪੰਚਾਇਤ ਦਾ ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਐਡਵੋਕੇਟ ਨੇ ਮੂੰਹ ਮਿੱਠਾ ਕਰਵਾਇਆ ਤੇ ਸਮੁੱਚੀ ਪੰਚਾਇਤ ਨੂੰ ਵਿਸਵਾਸ਼ ਦਿਵਾਇਆ ਕਿ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਪਿੰਡ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜਾਵੇਗਾ। Punjab Election