Panchayat Election Punjab | ਵਿਧਾਇਕ ਬੜਿੰਗ ਨੇ ਸਹਿਮਤੀ ਨਾਲ ਬਣਾਈ ਜਾਣ ਵਾਲੀ ਪੰਚਾਇਤ ਨੂੰ ਕੀਤਾ ਸਨਮਾਨਿਤ
ਅਮਲੋਹ (ਅਨਿਲ ਲੁਟਾਵਾ)। ਜਦੋਂ ਦਾ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਪਿੰਡਾਂ ਦੇ ਵਿੱਚ ਪੰਚਾਇਤਾਂ ਚੁਣਨ ਦੇ ਲਈ ਗਤੀਵਿਧੀਆਂ ਤੇਜ਼ ਹੋ ਗਈਆਂ। ਪੰਚੀ ਸਰਪੰਚੀ ਦੇ ਚਾਹਵਾਨ ਆਪਣਾ ਜੋੜ ਘਟਾਓ ਕਰਨ ਲੱਗੇ ਹਨ। ਅਜਿਹੇ ਵਿੱਚ ਬਲਾਕ ਅਮਲੋਹ ਦੇ ਪਿੰਡ ਅੰਨੀਆ ਦੇ ਵਾਸੀਆਂ ਵੱਲੋਂ ਸਰਬ ਸੰਮਤੀ ਦੇ ਨਾਲ ਪਿੰਡ ਦੀ ਨਵੀਂ ਪੰਚਾਇਤ ’ਤੇ ਸਹਿਮਤੀ ਬਣ ਗਈ ਹੈ। ਅਜਿਹਾ ਕੰਮ ਕਰਕੇ ਜਿੱਥੇ ਉਨ੍ਹਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀ ਗਰਾਂਟ ਦੇ ਹੱਕਦਾਰ ਬਣੇ ਹਨ। ਇਸ ਮੌਕੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਿਸ਼ੇਸ਼ ਤੌਰ ਤੇ ਪਹੁੰਚੇ, ਉਨਾਂ ਨੇ ਸਹਿਮਤੀ ਨਾਲ ਬਣਾਈ ਜਾਣ ਵਾਲੀ ਪੰਚਾਇਤ ਨੂੰ ਜਿੱਥੇ ਵਧਾਈ ਦਿੱਤੀ, ਉੱਥੇ ਹੀ ਉਨ੍ਹਾਂ ਦਾ ਸਨਮਾਨ ਵੀ ਕੀਤਾ।
ਵਿਧਾਇਕ ਬੜਿੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਅੰਨੀਆ ਵਾਸੀਆਂ ਵੱਲੋਂ ਸਰਬ ਸੰਮਤੀ ਦੇ ਨਾਲ ਪੰਚਾਇਤ ਚੁਣ ਕੇ ਧੜੇਬੰਦੀ ਨੂੰ ਖਤਮ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀ ਪੰਜ ਲੱਖ ਰੁਪਏ ਦੀ ਗਰਾਂਟ ਵੀ ਇਹਨਾਂ ਨੂੰ ਦਿੱਤੀ ਜਾਵੇਗੀ। ਪਿੰਡ ਵਾਸੀਆਂ ਦੀ ਇਸ ਸਰਬ ਸੰਮਤੀ ਦੇ ਨਾਲ ਵਿਕਾਸ ਕਾਰਜਾਂ ਨੂੰ ਵੀ ਵਧੀਆ ਹੁਲਾਰਾ ਮਿਲੇਗਾ। ਉਨ੍ਹਾਂ ਹੋਰ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿੱਚ ਧੜੇਬੰਦੀ ਨੂੰ ਖਤਮ ਕਰਨ ਦੇ ਲਈ ਸਰਬ ਸੰਮਤੀ ਦੇ ਨਾਲ ਪੰਚਾਇਤਾਂ ਚੁਣਨ ਨੂੰ ਪਹਿਲ ਦੇਣੀ ਚਾਹੀਦੀ ਹੈ। Panchayat Election Punjab
ਇੱਸ ਮੌਕੇ ’ਆਪ’ ਦੇ ਸੀਨੀਅਰ ਆਗੂ ਇਕਬਾਲ ਸਿੰਘ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਮਾਤਾ ਦਲਜੀਤ ਕੌਰ ਰਾਏ ਨੂੰ ਸਰਪੰਚ ਬਲਜਿੰਦਰ ਸਿੰਘ, ਲਖਵਿੰਦਰ ਸਿੰਘ ਜੋਨੀ, ਮਹਿੰਦਰ ਸਿੰਘ , ਅਮਨਦੀਪ ਕੌਰ ਤੇ ਹਰਪ੍ਰੀਤ ਕੌਰ ਨੂੰ ਮੈਂਬਰ ਪੰਚਾਇਤ ਚੁਣਿਆ ਗਿਆ। ਇਕਬਾਲ ਸਿੰਘ ਰਾਏ ਨੇ ਦੱਸਿਆ ਕਿ ਇਸ ਸਰਬਸੰਮਤੀ ਵਿੱਚ ਹਲਕਾ ਵਿਧਾਇਕ ਗੈਰੀ ਬੜਿੰਗ, ਨੰਬਰਦਾਰ ਸੋਹਣ ਲਾਲ, ਆਪ ਆਗੂ ਸਿੰਗਾਰਾ ਸਿੰਘ ਸਲਾਣਾ, ਸਾਬਕਾ ਸਰਪੰਚ ਪਰਗਟ ਸਿੰਘ, ਸਾਬਕਾ ਸਰਪੰਚ ਸ਼ਮਸ਼ੇਰ ਸਿੰਘ , ਸਾਬਕਾ ਸਰਪੰਚ ਬਲਜੀਤ ਸਿੰਘ ਤੇ ਕੇਵਲ ਸਿੰਘ ਆਦਿ ਦਾ ਅਹਿਮ ਰੋਲ ਰਿਹਾ ਹੈ। ਇਕਬਾਲ ਸਿੰਘ ਰਾਏ ਨੇ ਸੰਮਤੀ ’ਚ ਸਾਥ ਦੇਣ ਤੇ ਉਨ੍ਹਾਂ ਤੇ ਵਿਸ਼ਵਾਸ ਕਰਨ ਲਈ ਸਾਰੇ ਪਿੰਡ ਦਾ ਤਹਿ ਦਿਲੋਂ ਧੰਨਵਾਦ ਕੀਤਾ।
Read Also :