ਇਸਲਾਮਾਬਾਦ/ਨਵੀਂ ਦਿੱਲੀ: ਭਾਰਤੀ ਨੇਵੀ ਦੇ ਅਫ਼ਸਰ ਰਹੇ ਕੁਲਭੂਸ਼ਨ ਜਾਧਵ ਨੂੰ Consular Access ਦੇਣ ਦੀ ਭਾਰਤ ਦੀ ਅਰਜ਼ੀ ਪਾਕਿਤਸਾਨ ਨੇ ਐਤਵਾਰ ਨੂੰ ਠੁਕਰਾ ਦਿੱਤੀ। ਇਹ 17ਵੀਂ ਵਾਰ ਹੈ, ਜਦੋਂ ਭਾਰਤ ਦੀ ਇਹ ਅਪੀਲ ਪਾਕਿਸਤਾਨ ਨੇ ਠੁਕਰਾਈ ਹੈ।
ਇੰਡੀਅਨ ਨੇਵੀ ਦੇ ਸਾਬਕਾ ਅਫ਼ਸਰ ਕੁਲਭੂਸ਼ਣ ਪਾਕਿਤਸਾਨ ਦੀ ਜੇਲ੍ਹ ਵਿੱਚ ਬੰਦ ਹੈ। ਪਾਕਿਸਤਾਨ ਨੇ ਉਸ ‘ਤੇ ਜਾਸੂਸ ਹੋਣ ਦਾ ਦੋਸ਼ ਲਾਇਆ ਹੈ। ਇੱਥੋਂ ਦੀ ਫੌਜੀ ਅਦਾਲਤ ਨੇ ਅਪਰੈਲ 2017 ਵਿੱਚ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਬਾਅਦ ਵਿੱਚ ਇਸ ‘ਤੇ ਇੰਟਰਨੈਸ਼ਨਲ ਅਦਾਲਤ ਨੇ ਰੋਕ ਲਾ ਦਿੱਤੀ ਸੀ।
ਇਸ ਵਾਰ ਪਾਕਿਸਤਾਨ ਨੇ ਕੀ ਕਿਹਾ
ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ ਭਾਰਤ ਜਾਧਵ ਨੂੰ ਇੱਕ ਆਮ ਕੈਦੀ ਦੱਸ ਕੇ ਸਬੂਤਾਂ ਨੂੰ ਦਬਾ ਰਿਹਾ ਹੈ। ਜਾਧਵ ਕੇਸ ਨੂੰ ਆਮ ਕੈਦੀ ਅਤੇ ਬੰਦੀ ਬਣਾਏ ਗਏ ਮਛੇਰਿਆਂ ਦੇ ਮਾਮਲੇ ਨਾਲ ਜੋੜਨਾ ਕਰਨਾ ਬੇਤੁਕਾ ਹੈ।
ਭਾਰਤ ਨੇ ਸ਼ਨਿਚਰਵਾਰ ਨੂੰ 17ਵੀਂ ਵਾਰ ਜਾਧਵ ਨੂੰ Consular Access ਦੇਣ ਦੀ ਅਰਜ਼ੀ ਲਾਈ ਸੀ, ਪਰ ਪਾਕਿਸਤਾਨ ਨੇ ਇਸ ਨੂੰ ਠੁਕਰਾ ਦਿੱਤਾ। ਜਾਧਵ ਦੇ ਨਾਲ ਹੀ ਮੁੰਬਈ ਦੇ ਹਾਮਿਦ ਨੇਹਾਲ ਅੰਸਾਰੀ ਲਈਵੀ Diplomatic Access ਦੀ ਮੰਗ ਕੀਤੀ ਗਈ ਸੀ। ਇਸ ‘ਤੇ ਫੈਸਲਾ ਨਹੀਂ ਕੀਤਾ ਗਿਆ।