ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਦੀ ਬੇਟੀ ਨੇ ਕਰਵਾਇਆ ਵਿਆਹ

Shahid Afridi

ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨਾਲ ਵਿਆਹ ਬੰਧਨ ’ਚ ਬੱਝੇ

ਕਰਾਚੀ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਸ਼ੁੱਕਰਵਾਰ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ। ਉਸਨੇ 3 ਫਰਵਰੀ ਨੂੰ ਕਰਾਚੀ ਦੀ ਇੱਕ ਮਸਜਿਦ ਵਿੱਚ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ (Shahid Afridi) ਦੀ ਧੀ ਅੰਸ਼ਾ ਨਾਲ ਵਿਆਹ ਕੀਤਾ। ਸ਼ਾਹੀਨ ਦੇ ਵਿਆਹ ‘ਚ ਪਾਕਿਸਤਾਨ ਟੀਮ ਦੇ ਕਪਤਾਨ ਬਾਬਰ ਆਜ਼ਮ, ਸ਼ਾਦਾਬ ਖਾਨ ਅਤੇ ਸਾਬਕਾ ਕਪਤਾਨ ਸਰਫਰਾਜ਼ ਅਹਿਮਦ ਸਮੇਤ ਕਈ ਸਟਾਰ ਖਿਡਾਰੀਆਂ ਨੇ ਸ਼ਿਰਕਤ ਕੀਤੀ। ਸ਼ਾਹੀਨ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸ਼ਾਹੀਨ ਸ਼ਾਹ ਨੇ ਦੋ ਸਾਲ ਪਹਿਲਾਂ ਸ਼ਾਹਿਦ ਅਫਰੀਦੀ ਦੀ ਬੇਟੀ ਅੰਸ਼ਾ ਨਾਲ ਮੰਗਣੀ ਕੀਤੀ ਸੀ। ਕੋਰੋਨਾ ਅਤੇ ਲੌਕਡਾਊਨ ਕਾਰਨ ਵਿਆਹ ਨਹੀਂ ਹੋ ਸਕਿਆ।

ਸ਼ਾਹੀਨ ਅਫਰੀਦੀ ਨੇ 25 ਟੈਸਟ ਮੈਚਾਂ ‘ਚ 99 ਵਿਕਟਾਂ

ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ 25 ਟੈਸਟ ਮੈਚਾਂ ‘ਚ 99 ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਉਸ ਨੇ 32 ਇੱਕਰੋਜਾ ਮੈਚਾਂ ‘ਚ 62 ਅਤੇ 47 ਟੀ-20 ਮੈਚਾਂ ‘ਚ 58 ਵਿਕਟਾਂ ਹਾਸਲ ਕੀਤੀਆਂ ਹਨ। ਸ਼ਾਹੀਨ ਜਲਦੀ ਹੀ 13 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਪਾਕਿਸਤਾਨ ਸੁਪਰ ਲੀਗ ਦੇ ਆਗਾਮੀ ਅੱਠਵੇਂ ਐਡੀਸ਼ਨ ਵਿੱਚ ਲਾਹੌਰ ਕਲੰਦਰਜ਼ ਲਈ ਖੇਡਦੇ ਹੋਏ ਨਜ਼ਰ ਆਉਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here