ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਦਿੱਲੀ ਤੋਂ ਪਾਕ...

    ਦਿੱਲੀ ਤੋਂ ਪਾਕਿਸਤਾਨੀ ਅੱਤਵਾਦੀ ਗ੍ਰਿਫਤਾਰ

    ਏਕੇ-47 ਰਾਈਫਲ ਤੇ ਗੋਲੀਆਂ ਵੀ ਬਰਾਮਦ

    (ਏਜੰਸੀ) ਨਵੀਂ ਦਿੱਲੀ। ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਤੇ ਖੂਫ਼ੀਆ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੈ ਇਸ ਕੜੀ ’ਚ ਮੰਗਲਵਾਰ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੇਲ ਨੇ ਦਿੱਲੀ ਦੇ ਲਕਸ਼ਮੀ ਨਗਰ ’ਚ ਇੱਕ ਪਾਕਿਸਤਾਨੀ ਅੱਤਵਾਦੀ ਨੂੰ ਗਿ੍ਰਫਤਾਰ ਕੀਤਾ ਹੈ ਸਵੇਰੇ ਫੜੇ ਗਏ ਇਸ ਅੱਤਵਾਦੀ ਦਾ ਨਾਂਅ ਮੁਹੰਮਦ ਅਸ਼ਰਫ ਉਰਫ਼ ਅਲੀ ਦੱਸਿਆ ਜਾ ਰਿਹਾ ਹੈ। ਪੁਲਿਸ ਦੇ ਅਨੁਸਾਰ ਅੱਤਵਾਦੀ ਪਾਕਿਸਤਾਨ ਦੇ ਪੰਜਾਬ ਦੇ ਨਾਰੋਵਾਲ ਦਾ ਰਹਿਣ ਵਾਲਾ ਹੈ ਜਿਸ ਸਮੇਂ ਅੱਤਵਾਦੀ ਨੂੰ ਫੜਿਆ ਗਿਆ, ਉਸ ਤੋਂ ਏਕੇ-47,50 ਗੋਲੀਆਂ ਤੇ ਹੈਂਡ ਗ੍ਰੇਨੇਡ ਵੀ ਬਰਾਮਦ ਹੋਇਆ ਹੈ। ਇਸ ਤੋਂ ਇਲਾਵਾ ਉਸ ਕੋਲੋਂ ਭਾਰਤੀ ਪਾਸਪੋਰਟ ਵੀ ਮਿਲਿਆ ਹੈ।

    ਪੁਲਿਸ ਨੂੰ ਉਸ ਦੇ ਕੋਲੋਂ ਇੱਕ ਫਰਜ਼ੀ ਆਈਡੀ ਵੀ ਮਿਲੀ ਹੈ, ਜਿਸ ’ਚ ਦਿੱਲੀ ਦੇ ਸ਼ਾਸ਼ਤਰੀ ਨਗਰ ਦਾ ਪਤਾ ਹੈ ਇਸ ਆਈਡੀ ’ਚ ਉਸ ਦਾ ਨਾਂਅ ਅਲੀ ਅਹਿਮਦ ਦਰਜ ਹੈ ਮੁਲਜ਼ਮ ਮੁਹੰਮਦ ਅਸ਼ਰਫ ਉਰਫ਼ ਅਲੀ ਖਿਲਾਫ਼ ਯੂਏਪੀਏ, ਐਕਸਪਲੋਸਿਵ ਐਕਟ, ਆਰਮਸ ਐਕਟ ਸਮੇਤ ਕਈ ਧਾਰਾਵਾਂ ’ਚ ਕੇਸ ਦਰਜ ਕਰ ਲਿਆ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ