ਜਵਾਬੀ ਗੋਲੀਬਾਰੀ ‘ਚ ਦੋ ਪਾਕਿ ਸੈਨਿਕ ਢੇਰ

firing

firing | ਕੁਰੈਸ਼ੀ ਨੇ ਲਿਖੀ ਸੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਚਿੱਠੀ

ਜੰਮੂ। ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ ਅਤੇ ਪਲਾਨਵਾਲਾ ‘ਚ ਪਾਕਿਸਤਾਨੀ ਸੈਨਿਕਾਂ ਵੱਲੋਂ ਸ਼ਨਿੱਚਰਵਾਰ ਨੂੰ ਕੀਤੀ। ਸੀਜ਼ ਫਾਇਰਿੰਗ ਦੀ ਜਵਾਬੀ ਕਰਾਵਈ ‘ਚ ਦੋ ਪਾਕਿਸਤਾਨੀ ਸੈਨਿਕ ਮਾਰੇ ਗਿਆ। ਸੂਤਰਾਂ ਮੁਤਾਬਕ ਸਵੇਰੇ ਭਾਰਤੀ ਸੈਨਾ ਨੇ ਐਲਓਸੀ ਨੇੜੇ ਦੋ ਲਾਸ਼ਾਂ ਪਈਆਂ ਵੇਖੀਆਂ। ਹਾਲਾਂਕਿ, ਸਰਹੱਦ ‘ਤੇ ਤਣਾਅਪੂਰਨ ਸਥਿਤੀ ਕਾਰਨ, ਉਨ੍ਹਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਇਲਾਕੇ ‘ਚ ਸਰਹੱਦ ਪਾਰੋਂ ਫਾਇਰਿੰਗ ਅਜੇ ਵੀ ਜਾਰੀ ਹੈ ਅਤੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। firing

ਇਸ ਤੋਂ ਪਹਿਲਾਂ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਹਾਲ ਹੀ ‘ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐੱਨਸੀ) ਨੂੰ ਲਿਖਿਆ ਸੀ ਕਿ ਭਾਰਤ ਨੇ ਐਲਓਸੀ ‘ਤੇ ਕੰਡਿਆਲੀ ਤਾਰ ਨੂੰ ਹੱਟਾ ਦਿੱਤਾ ਅਤੇ ਮਿਜ਼ਾਈਲ ਤਾਇਨਾਤ ਕਰ ਦਿੱਤੀ ਹੈ। ਇਸ ਤੋਂ ਭਾਰਤੀ ਫੌਜ ਦੀ ਨੀਅਤ ਠੀਕ ਨਹੀਂ ਲੱਗ ਰਹੀ। ਇਸ ‘ਤੇ ਆਰਮੀ ਸੂਤਰਾਂ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਐਲਓਸੀ ਤੋਂ ਕੋਈ ਤਾਰ ਨਹੀਂ ਹਟਾਈ ਗਈ। ਪਰ ਐਲਓਸੀ ‘ਤੇ ਗੋਲੀਬਾਰੀ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨੇ ਸੁੰਦਰਬਨੀ ‘ਚ ਬੈਟ ਐਕਸ਼ਨ ਦੀ ਕੋਸ਼ਿਸ਼ ਕੀਤੀ ਸੀ। ਪਾਕਿਸਤਾਨ ਸੀਜ਼ ਫਾਈਰ ਦੀ ਆੜ ‘ਚ ਘੁਸਪੈਠ ਦੀਆਂ ਕਈ ਨਾਕਾਮ ਕੋਸ਼ਿਸ਼ਾਂ ਵੀ ਕਰ ਰਿਹਾ ਹੈ। firing

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।