ਭਾਰਤ ਦੇ ਖੌਫ਼ ਤੋਂ ਬੌਖਲਾਇਆ ਪਾਕਿਸਤਾਨ, ਪਾਕਿ ਮੀਡੀਆ ਦਾ ਦਾਅਵਾ

Pakistani Media Claims

Pakistani Media Claims : ਸਿਆਚਿਨ ਕੋਲ ਪਾਕਿ ਲੜਾਕੂ ਜਹਾਜ਼ਾਂ ਨੇ ਭਰੀ ਉੱਡਾਨ

  • ਸਿਆਚਿਨ ‘ਚ ਨਹੀਂ ਹੋਇਆ ਕੋਈ ਹਵਾਈ ਹਮਲਾ 

(ਏਜੰਸੀ) ਨਵੀਂ ਦਿੱਲੀ। ਭਾਰਤੀ ਹਵਾਈ ਫੌਜ ਨੇ ਅੱਜ ਪਾਕਿਸਤਾਨੀ ਹਵਾਈ ਫੌਜ ਦੇ ਉਸ ਦਾਅਵੇ ਦਾ ਖੰਡਨ ਕੀਤਾ, ਜਿਸ ‘ਚ ਉਸਨੇ ਆਪਣੇ ਲੜਾਕੂ ਜਹਾਜ਼ਾਂ ਰਾਹੀਂ ਸਿਆਚਿਨ ਗਲੇਸ਼ੀਅਰ ਦੇ ਉਪਰੋਂ ਉੱਡਾਨ ਭਰਨ ਦਾ ਦਾਅਵਾ ਕੀਤਾ ਹੈ ਭਾਰਤੀ ਹਵਾਈ ਫੌਜ ਦੇ ਸੂਤਰਾਂ ਨੇ ਪਾਕਿਸਤਾਨੀ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਕੋਈ ਹਵਾਈ ਹਮਲਾ ਨਹੀਂ ਹੋਇਆ ਹੈ। Pakistani Media Claims

ਸਿਆਚਿਨ ਗਲੋਸ਼ੀਅਰ ਭਾਰਤ ਦੇ ਕੰਟਰੋਲ ‘ਚ ਹਨ ਪਾਕਿਸਤਾਨੀ ਮੀਡੀਆ ਵੱਲੋਂ ਦੱਸਿਆ ਜਾ ਰਿਹਾ ਕਿ ਅੱਜ ਹੀ ਪਾਕਿਸਤਾਨੀ ਹਵਾਈ ਫੌਜ ਦੇ ਮੁਖੀ ਸੌਹੇਲ ਅਮਾਨ ਨੇ ਸਕਰਦੂ ‘ਚ ਪੀਐਫਏ ਵੱਲੋਂ ਕੀਤੇ ਜਾ ਰਹੇ ਅਭਿਆਸ ‘ਚ ਹਿੱਸਾ ਲਿਆ ਹੈ ਉਨ੍ਹਾਂ ਦੇ ਨਾਲ ਹਵਾਈ ਫੌਜ ਦੇ ਉੱਚ ਅਧਿਕਾਰੀ ਵੀ ਮੌਜ਼ੂਦ ਸਨ ਅਮਾਨ ਨੇ ਇਸ ਦੌਰਾਨ ਆਪਣੀ ਹਵਾਈ ਫੌਜ ਦੇ ਪਾਇਲਟਾਂ ਤੇ ਸਟਾਫ਼ ਨਾਲ ਮੁਲਾਕਾਤ ਕੀਤੀ ਹੈ ਇੰਨਾ ਹੀ ਨਹੀਂ, ਪਾਕਿ ਹਵਾਈ ਫੌਜ ਮੁਖੀ ਨੇ ਖੁਦ ਵੀ ਮਿਰਾਜ ਫਾਈਟਰ ਹਵਾਈ ਫੌਜ ਨੂੰ ਉੱਡਾਇਆ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਹੀ ਭਾਰਤੀ ਫੌਜ ਵੱਲੋਂ ਵੀਡੀਓ ਜਾਰੀ ਕੀਤਾ ਗਿਆ ਸੀ ਇਸ ਵੀਡੀਓ ‘ਚ ਸਾਫ਼ ਦਿਸ ਰਿਹਾ ਹੈ ਕਿ ਫੌਜ ਦੀ ਕਾਰਵਾਈ ‘ਚ ਪਾਕਿਸਤਾਨੀ ਚੌਂਕੀਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਨੋਸ਼ਹਿਰਾ ਸਥਿੱਤ ਇੰਨ੍ਹਾਂ ਚੌਂਕੀਆਂ ਨਾਂਲ ਪਾਕਿਸਤਾਨ ਦੀ ਫੌਜ ਅੱਤਵਾਦੀਆਂ ਨੂੰ ਘੁਸਪੈਠ ਕਰਾਉਣ ‘ਚ ਮੱਦਦ ਕਰਦੀ ਰਹੀ ਹੈ ਇਸ ਕਾਰਵਾਈ ‘ਚ ਏਅਰ ਡਿਫੈਂਸ ਗਨ ਨਾਲ ਗੋਲੀਬਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਲਗਭਗ 5,500 ਮੀਟਰ ਤੋਂ ਵੱਧ ਦੀ ਉੱਚਾਈ ‘ਤੇ ਸÎਥਿੱਤ ਸਿਆਚਿਨ ਗਲੇਸ਼ੀਅਰ ਦੁਨੀਆ ਦਾ ਸਭ ਤੋਂ ਉੱਚਾਈ ਵਾਲਾ ਸੰਘਰਸ਼ ਖੇਤਰ ਮੰਨਿਆ ਜਾਂਦਾ ਹੈ ਭਾਰਤ ਨੇ 1984 ‘ਚ ਮੇਘਦੂਤ ਅਭਿਆਨ ਚਲਾਇਆ ਸੀ, ਜਿਸ ਤੋਂ ਬਾਅਦ ਭਾਰਤ ਨੇ ਪੂਰੇ ਸਿਆਚਿਨ ਗਲੇਸ਼ੀਅਰ ‘ਤੇ ਕੰਟਰੋਲ ਕਰ ਲਿਆ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ