ਪੀਪੀਪੀ ਤੇ ਪੀਐੱਮਐੱਲ ਨੇ ਲਾਇਆ ਦੋਸ਼ | Pakistan Elections
ਇਸਲਾਮਾਬਾਦ, (ਏਜੰਸੀ) ਨਵੇਂ ਪਾਕਿਸਤਾਨ ਦੇ ਨਾਅਰੇ ਨਾਲ ਆਮ ਚੋਣਾਂ ਲੜਨ ਵਾਲੇ ਪਾਕਿਸਤਾਨ ਤਕਰੀਕ-ਏ-ਇਨਸਾਫ (ਪੀਟੀਆਈ) ਦੇ ਪ੍ਰਧਾਨ ਇਮਰਾਨ ਖਾਨ ਦੇ ਸਿਰ ‘ਤੇ ਜਿੱਤ ਦਾ ਸਿਹਰਾ ਸਜਣਾ ਲਗਭਗ ਤੈਅ ਹੈ ਉਨ੍ਹਾਂ ਦੀ ਪਾਰਟੀ 114 ਸੀਟਾਂ ਦੇ ਵਾਧੇ ਨਾਲ ਪਹਿਲੇ ਸਥਾਨ ‘ਤੇ ਹੈ। ਮੁੱਖ ਵਿਰੋਧੀ ਪਾਰਟੀਆਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) 64 ਤੇ ਪਾਕਿਸਤਾਨ ਪੀਪੁਲਜ਼ ਪਾਰਟੀ (ਪੀਪੀਪੀ) 42 ਸੀਟਾਂ ਦੇ ਵਾਧੇ ਨਾਲ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ‘ਤੇ ਹਨ ਅੱਤਵਾਦੀ ਸੰਗਠਨ ਸਰਗਨਾ ਹਾਫਿਜ਼ ਸਇਅਦ ਦੇ ਉਮੀਦਵਾਰਾਂ ਦਾ ਸੂਫੜਾ ਸਾਫ਼ ਹੋ ਗਿਆ। (Pakistan Elections)
ਇਮਰਾਨ ਖਾਨ ਦੇ ਬੁਲਾਰੇ ਨਈਮੁਲ ਹੱਕ ਨੇ ਟਵੀਟ ਕਰਕੇ ਦੱਸਿਆ ਕਿ ਇਮਰਾਨ ਖਾਨ ਦੁਪਹਿਰ ਦੋ ਵਜੇ ਦੇਸ਼ ਨੂੰ ਸੰਬੋਧਨ ਕਰਨਗੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਰਾਵਲਪਿੰਡੀ ਦੀ ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਰਟੀ ਪੀਐਮਐਲ-ਐਨ ਤੇ ਬਿਲਾਵਲ ਭੁੱਟੋ ਦੀ ਅਗਵਾਈ ਵਾਲੀ ਪੀਪੀਪੀ ਨੇ ਗਿਣਤੀ ‘ਚ ਵੱਡੇ ਪੈਮਾਨੇ ‘ਤੇ ਘਪਲੇ ਦਾ ਦੋਸ਼ ਲਾਉਂਦਿਆਂ ਹੁਣ ਤੱਕ ਆਏ ਨਤੀਜਿਆਂ ਨੂੰ ਰੱਦ ਕਰ ਦਿੱਤਾ ਹੈ ਨਵਾਜ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਤੇ ਬਿਲਾਵਲ ਭੁੱਟੋ ਚੁਣ ਹਾਰ ਗਏ ਹਨ ਹਾਫਿਜ਼-ਸਇਅਦ ਦੀ ਪਾਰਟੀ ‘ਅੱਲ੍ਹਾ-ਹੁ-ਅਕਬਰ’ 265 ਉਮੀਦਵਾਰ ਖੜੇ ਕੀਤੇ ਸਨ ਪਰੰਤੂ ਪਾਰਟੀ ਖਾਤਾ ਖੋਲ੍ਹਣ ‘ਚ ਵੀ ਨਾਕਾਮ ਰਹੀ ਹੈ।
ਕਸ਼ਮੀਰ ਮੁੱਦਾ ਗੱਲਬਾਤ ਨਾਲ ਕਰਾਂਗੇ ਹੱਲ : ਇਮਰਾਨ ਖਾਨ | Pakistan Elections
ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੂੰ ਮਿਲੀ ਵੱਡੀ ਲੀਡ ਤੋਂ ਬਾਅਦ ਦੇਸ਼ ਦੇ ਨਾਂਅ ਸੰਬੋਧਨ ‘ਚ ਇਮਰਾਨ ਖ਼ਾਨ ਨੇ ਕਿਹਾ ਕਿ ਭਾਰਤ ਦੀ ਮੀਡੀਆ ਨੇ ਮੈਨੂੰ ‘ਵਿਲੇਨ’ ਬਣਾ ਦਿੱਤਾ ਹੈ ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦੇ ਦਾ ਹੱਲ ਗੱਲਬਾਤ ਰਾਹੀਂ ਕਰਾਂਗੇ ਇਮਰਾਨ ਖਾਨ ਨੇ ਇਹ ਵੀ ਕਿਹਾ ਉਹ ਭਾਰਤ ਨਾਲ ਰਿਸ਼ਤੇ ਬਿਹਤਰ ਕਰਨ ਲਈ ਤਿਆਰ ਹਨ।