
Mithun Chakraborty: ਦੁਬਈ। ਦੁਬਈ ‘ਚ ਬੈਠੇ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਕੋਲਕਾਤਾ ਤੋਂ ਭਾਜਪਾ ਨੇਤਾ ਅਤੇ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਧਮਕੀ ਦਿੱਤੀ ਹੈ। ਇਕ ਬੈਠਕ ‘ਚ ਦਿੱਤੇ ਗਏ ਮਿਥੁਨ ਚੱਕਰਵਰਤੀ ਦੇ ਬਿਆਨ ‘ਤੇ ਸ਼ਹਿਜ਼ਾਦ ਨੇ ਕਿਹਾ ਕਿ ਮਿਥੁਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਉਨ੍ਹਾਂ ਨੂੰ ਇਸ ਬਕਵਾਸ ਲਈ ਪਛਤਾਉਣਾ ਪੈ ਸਕਦਾ ਹੈ। ਭੱਟੀ ਗੈਂਗਸਟਰ ਲਾਰੈਂਸ ਦਾ ਕਰੀਬੀ ਹੈ। ਉਸ ਨੂੰ ਪਾਕਿਸਤਾਨੀ ਡਾਨ ਫਾਰੂਕ ਖੋਖਰ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: Punjab: ਪੰਜਾਬ ’ਚ ਵਿਆਹ ਦੌਰਾਨ ਭਗਦੜ, ਲਾੜੀ ਨੂੰ ਲੱਗੀ ਗੋਲੀ, ਹਾਲਤ ਗੰਭੀਰ…
ਦੁਬਈ ਸਥਿਤ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਧਮਕੀ ਦੇਣ ਵਾਲਾ ਵੀਡੀਓ ਜਾਰੀ ਕੀਤਾ ਹੈ। ਡਾਨ ਸ਼ਹਿਜ਼ਾਦ ਭੱਟੀ 2 ਵੀਡੀਓ ਜਾਰੀ ਕੀਤੇ। ਪਹਿਲੇ ਵੀਡੀਓ ‘ਚ ਉਹ ਖੁਦ ਮਿਥੁਨ ਨੂੰ ਧਮਕੀ ਦੇ ਰਿਹਾ ਹੈ। ਜਦਕਿ ਦੂਜੇ ਵੀਡੀਓ ‘ਚ ਮਿਥੁਨ ਦਾ ਬਿਆਨ ਚੱਲ ਰਿਹਾ ਹੈ ਅਤੇ ਪਿੱਛੇ ਤੋਂ ਡਾਇਲਾਗ ਬੋਲੇ ਜਾ ਰਹੇ ਹਨ।