ਪਾਕਿ ਨੇ 2050 ਤੋਂ ਵੱਧ ਵਾਰ ਕੀਤੀ ਜੰਗਬੰਦੀ ਦੀ ਉਲੰਘਣਾ

Pakistan, Violated, Ceasefire,

ਭਾਰਤੀ ਬਲਾਂ ਨੇ ‘ਬਹੁਤ ਸੰਜਮ’ ਵਰਤਿਆ ਹੈ | Pakistan

ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਨੇ ਇਸ ਸਾਲ ਬਿਨਾ ਕਿਸੇ ਉਕਸਾਵੇ ਦੇ 2050 ਤੋਂ ਵੱਧ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ, ਜਿਨ੍ਹਾਂ ‘ਚ 21 ਭਾਰਤੀਆਂ ਦੀ ਮੌਤ ਹੋ ਗਈ । ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰਿਕ ਬੁਲਾਰੇ ਨੇ ਅੱਜ ਕਿਹਾ, ਅਸੀਂ ਪਾਕਿਸਤਾਨ ਵੱਲੋਂ ਬਿਨਾ ਕਿਸੇ ਉਕਸਾਵੇ ਦੇ ਜੰਗਬੰਦੀ ਦੀ ਉਲੰਘਣਾ, ਹੱਦ ਪਾਰੋਂ ਅੱਤਵਾਦੀ ਘੁਸਪੈਠ ਤੇ ਉਨ੍ਹਾਂ ਵੱਲੋਂ ਭਾਰਤੀ ਨਾਗਰਿਕਾਂ ਤੇ ਸਰਹੱਦੀ ਚੌਂਕੀਆਂ ਨੂੰ ਨਿਸ਼ਾਨਾ ਬਣਾਏ ਜਾਣ ‘ਤੇ ਚਿੰਤਾ ਪ੍ਰਗਟਾਈ ਹੈ ਬੁਲਾਰੇ ਨੇ ਕਿਹਾ ਕਿ ਸਿਰਫ਼ ਇਸ ਸਾਲ ਬਿਨਾ ਕਿਸੇ ਉਕਸਾਵੇ ਦੇ 2050 ਤੋਂ ਵੱਧ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਨ੍ਹਾਂ ‘ਚ 21 ਭਾਰਤੀਆਂ ਦੀ ਮੌਤ ਹੋ ਗਈ।

ਉਨ੍ਹਾਂ ਕਿਹਾ, ਅਸੀਂ ਲਗਾਤਾਰ ਪਾਕਿਸਤਾਨ ਤੋਂ ਆਪਣੇ ਸੁਰੱÎਖਿਆ ਬਲਾਂ ਨੂੰ 2003 ਦੇ ਜੰਗਬੰਦੀ ਰੋਕੂ ਸਮਝੌਤੇ ਦੀ ਪਾਲਣਾ ਕਰਨ ਲਈ ਕਹਿਣ ਤੇ ਕੰਟਰੋਲ ਰੇਖਾ ਤੇ ਕੌਮਾਂਤਰੀ ਹੱਦ ‘ਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਬੁਲਾਰੇ ਨੇ ਕਿਹਾ ਕਿ ਇਸ ਦੌਰਾਨ ਭਾਰਤੀ ਬਲਾਂ ਨੇ ‘ਬਹੁਤ ਸੰਯਮ’ ਵਰਤਿਆ ਹੈ ਤੇ ਬਿਨਾ ਕਿਸੇ ਉਕਸਾਵੇ ਦੇ ਕੀਤੀ ਜੰਗਬੰਦੀ ਦੀ ਉਲੰਘਣਾ ਤੇ ਹੱਦ ਪਾਰੋਂ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ਦਾ ਮੂੰਹ-ਤੋੜ ਜਵਾਬ ਵੀ ਦਿੱਤਾ ਹੈ ਜ਼ਿਕਰਯੋਗ Âੈ ਕਿ ਪਾਕਿਸਤਾਨ ਨੇ ਆਪਣੇ ਨੀਕੀਆ ਤੇ ਜੰਦਰੋਟ ਸੈਕਟਰਾਂ ‘ਚ ਭਾਰਤੀ ਜਵਾਨਾਂ ਵੱਲੋਂ ਜੰਗਬੰਦੀ ਦੀ ਉਲੰਘਣਾ ਦਾਦੋਸ਼ ਲਾਉਂਦਿਆਂ ਅੱਜ ਭਾਰਤ ਦੇ ਉਪ ਹਾਈ ਕਮਿਸ਼ਨਰ ਗੌਰਵ ਅਹਿਲੂਵਾਲੀਆ ਨੂੰ ਤਲਬ ਕੀਤਾ ਸੀ।  ਇਸ ਦੇ ਠੀਕ ਇੱਕ ਦਿਨ ਬਾਅਦ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਆਇਆ ਹੈ।

LEAVE A REPLY

Please enter your comment!
Please enter your name here