ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home ਵਿਚਾਰ ਲੇਖ ਹਾਊਡੀ ਮੋਦੀ ਦੀ...

    ਹਾਊਡੀ ਮੋਦੀ ਦੀ ਕਾਮਯਾਬੀ ਨਾਲ ਸਦਮੇ ‘ਚ ਪਾਕਿਸਤਾਨ

    Pakistan, Shocked, Howdy, Modi, Success

    ਰਾਜੇਸ਼ ਮਹੇਸ਼ਵਰੀ

    ਇਸ ‘ਚ ਕੋਈ ਦੋ ਰਾਇ ਨਹੀਂ ਹੈ ਕਿ ਹਾਊਡੀ ਮੋਦੀ ਇਵੇਂਟ ਦੇ ਕਾਮਯਾਬੀ ਨਾਲ ਪਾਕਿਸਤਾਨ ਡੂੰਘੇ ਸਦਮੇ ‘ਚ Âੈ ਭਾਰਤ ਦੀ ਵਿਸ਼ਵ ਬਰਾਦਰੀ ‘ਚ ਵਧਦੀ ਸਾਖ ਅਤੇ ਪ੍ਰਤਿਸ਼ਠਾ ਉਸ ਨੂੰ ਰਾਸ ਨਹੀਂ ਆ ਰਹੀ ਹੈ ਕਸ਼ਮੀਰ ‘ਚੋਂ ਧਾਰਾ 370 ਹਟਾਉਣ ਤੋਂ ਬਾਦ ਹੀ ਬੌਖਲਾਇਆ ਪਾਕਿਸਤਾਨ ਹੁਣ ਹਾਊਡੀ ਮੋਦੀ ਤੋਂ ਚਿੜ੍ਹਿਆ ਹੋਇਆ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕੱਠੇ ਮੰਚ ਸਾਂਝਾ ਕਰਕੇ ਸਾਰੀ ਦੁਨੀਆ ਨੂੰ ਇੱਕ ਵੱਡਾ ਸੰਦੇਸ਼ ਦਿੱਤਾ ਹੈ ਮੋਦੀ ਨੇ ਮੰਚ ਤੋਂ ਅੱਤਵਾਦ ਖਿਲਾਫ਼ ਸਖ਼ਤ ਸ਼ਬਦੀ ਵਾਰ ਕੀਤੇ ਉੱਥੇ ਦੁਨੀਆ ਭਰ ‘ਚ ਵਧਦੇ ਅੱਤਵਾਦ ਨੂੰ ਲੈ ਕੇ ਆਪਣੀ ਚਿੰਤਾਵਾਂ ਵੀ ਜਾਹਿਰ ਕੀਤੀਆਂ ਪੀਐਮ ਮੋਦੀ ਨੇ ਇਸ ਦੇ ਨਾਲ ਹੀ ਬਿਨਾਂ ਨਾਂਅ ਲਏ ਅੱਤਵਾਦ ਦੇ ਮੁੱਦੇ ‘ਤੇ ਪਾਕਿਸਤਾਨ ਨੂੰ ਧੋ ਦਿੱਤਾ ਪੀਐਮ ਨੇ ਕਿਹਾ ਕਿ 9/11 ਹੋਵੇ ਜਾਂ ਮੁੰਬਈ ‘ਚ 26/11 ਹੋਵੇ, ਉਸਦੇ ਸਾਜਿਸ਼ਕਰਤਾ ਕਿੱਥੇ ਹਨ? ਉਨ੍ਹਾ ਕਿਹਾ ਕਿ ਇਨ੍ਹਾਂ ਲੋਕਾਂ ਨੇ ਭਾਰਤ ਪ੍ਰਤੀ ਨਫ਼ਰਤ ਨੂੰ ਹੀ ਆਪਣੀ ਰਾਜਨੀਤੀ ਦਾ ਕੇਂਦਰ ਬਣਾ ਦਿੱਤਾ ਹੈ, ਇਹ ਉਹ ਲੋਕ ਹਨ, ਜੋ ਅਸ਼ਾਂਤੀ ਚਾਹੁੰਦੇ ਹਨ ਪ੍ਰਧਾਨ ਮੰਤਰੀ ਮੋਦੀ ਜਦੋਂ ਪਾਕਿਸਤਾਨ ਦਾ ਨਾਂਅ ਲਏ ਬਗੈਰ ਉਸਨੂੰ ਸੰਸਾਰ ਪੱਧਰੀ ਅੱਤਵਾਦ ਦਾ ਗੜ੍ਹ ਦੱਸਦੇ ਹੋਏ ਹਮਲਾ ਕਰ ਰਹੇ ਸਨ, ਉਸ ਵਕਤ ਦਰਸ਼ਕਾਂ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਮੌਜ਼ੂਦ ਸਨ ਜੋ ਉਨ੍ਹਾਂ ਦੇ ਭਾਸ਼ਣ ਵਿਚਕਾਰ ‘ਚ ਕਈ ਵਾਰ ਤਾੜੀਆਂ ਵਜਾਉਂਦੇ ਮੋਦੀ ਨੇ ਕਿਹਾ, ‘ਹੁਣ ਵਕਤ ਆ ਗਿਆ ਹੈ ਕਿ ਅੱਤਵਾਦ ਖਿਲਾਫ਼ ਸਭ ਨੂੰ ਮਿਲ ਕੇ ਲੜਾਈ ਲੜਨੀ ਪਵੇਗੀ ਟਰੰਪ ਨੇ ਮਜ਼ਬੂਤੀ ਦੇ ਨਾਲ ਅੱਤਵਾਦ ਖਿਲਾਫ਼ ਲੜਾਈ ਲੜੀ ਹੈ।

    ਅਸਲ ‘ਚ ਅਮਰੀਕਾ ਦੇ ਹਿਊਸਟਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਊਡੀ ਮੋਦੀ ਪ੍ਰੋਗਰਾਮ ਦੀ ਸਫ਼ਲਤਾ ਨੂੰ ਦੁਨੀਆਭਰ ‘ਚ ਭਾਰਤ ਦੀ ਵਧਦੀ ਤਾਕਤ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ ਇਸ ਨਾਲ ਪਾਕਿਸਤਾਨ ਬੁਖਲਾਅ ਗਿਆ ਹੈ ਗੁਆਂਢੀ ਮੁਲਕ ‘ਚ ਇਸ ਸ਼ੋਅ ਨੂੰ ਦੇਖਣ ਤੋਂ ਬਾਦ ਉੱਥੋਂ ਦੇ ਮੰਤਰੀ ਅਤੇ ਲੋਕ ਭਾਰਤ ਅਤੇ ਪੀਐਮ ਮੋਦੀ ਬਾਰੇ ਉਲਟੀਆਂ ਸਿੱਧੀਆਂ ਗੱਲਾਂ ਕਰ ਰਹੇ ਹਨ ਪ੍ਰੋਗਰਾਮ ਦੀ ਸਫ਼ਲਤਾ ਤੋਂ ਬੁਖਲਾਏ ਪਾਕਿ ਦੇ ਵਿਗਿਆਨ ਅਤੇ ਤਕਨੀਕ ਮੰਤਰੀ ਚੌਧਰੀ ਫ਼ਵਾਦ ਹੁਸੇਨ ਨੇ ਇਸ ਨੂੰ ਫਲਾਪ ਦੱਸ ਕੇ ਆਪਣੀ ਭੜਾਸ ਕੱਢੀ ਇਸ ਤੋਂ ਪਹਿਲਾਂ ਚੰਦਰਯਾਨ -2 ‘ਤੇ ਵੀ ਫਵਾਦ ਹੁਸੈਨ ਨੇ ਕਾਫ਼ੀ ਵਿਵਾਦਿਤ ਟਵੀਟ ਕੀਤੇ ਸਨ ਭਾਰਤ ਖਿਲਾਫ਼ ਅਕਸਰ ਹੀ ਵਿਵਾਦਿਤ ਟਵੀਟ ਕਰਨ ਵਾਲੇ ਫਵਾਦ ਹੁਸੈਨ ਨੇ ਹਾਊਡੀ ਮੋਦੀ ਪ੍ਰੋਗਰਾਮ ਨੂੰ ਅਸਫ਼ਲ ਦੱਸਿਆ ਉਨ੍ਹਾਂ ਨੇ ਟਵੀਟ ਕੀਤਾ, ਲੱਖਾਂ ਰੁਪਏ ਖਰਚ ਕਰਨ ਤੋਂ ਬਾਦ ਵੀ’ ਮੋਦੀ ਜਨਤਾ’ ਦਾ ਨਿਰਾਸ਼ਾਜਨਕ ਸ਼ੋਅ ਇਹ ਲੋਕ ਸਿਰਫ਼ ਇਹੀ ਕਰ ਸਕਦੇ ਹਨ ਯੂਐਸਏ, ਕਨਾਡਾ ਅਤੇ ਦੂਜੀਆਂ ਥਾਵਾਂ ਤੋਂ ਲੋਕਾਂ ਨੂੰ Îਇਕੱਠੇ ਕਰ ਸਕਦੇ ਹਨ, ਪਰ ਇਹ ਦਿਖਾਉਂਦਾ ਹੈ ਕਿ ਪੈਸੇ ਨਾਲ ਸਭ ਕੁਝ ਨਹੀਂ ਖਰੀਦਿਆ ਜਾ ਸਕਦਾ ਇਸ ਦੇ ਨਾਲ ਹੂਸੇਨ ਨੇ ‘ ਮੋਦੀ ਇਨ ਹਿਊਸਟਨ ਹੈਸਟੈਗ ਦੀ ਵੀ ਵਰਤੋ ਕੀਤੀ ਵਾਸਤਵ ‘ਚ ਪਾਕਿਸਤਾਨ ਦੀ ਬੁਖਲਾਹਟ ਨੂੰ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ।

    ਮੋਦੀ ਸਰਕਾਰ ਨੇ ਜਦੋਂ ਜੰਮੂ ਕਸ਼ਮੀਰ ਤੋਂ ਧਾਰਾ 370 ਅਤੇ 35ਏ ਹਟਾਈ ਹੈ, ਉਦੋਂ ਤੋਂ ਪਾਕਿਸਤਾਨ ਭਾਰਤ ‘ਤੇ ਕਿਸੇ ਨਾਲ ਕਿਸੇ ਤਰੀਕੇ ਨਾਲ ਆਪਣੀ ਖਿਝ ਅਤੇ ਗੁੱਸਾ ਕੱਢ ਰਿਹਾ ਹੈ ਪਾਕਿਸਤਾਨ ਨੇ ਇਸ ਮੁੱਦੇ ਤੇ ਅਮਰੀਕਾ ਦੀ ਵਿਚੋਲਗੀ ਤੋਂ ਲੈ ਕੇ ਯੂਐਨ ਤੱਕ ਦਾ ਦਰਵਾਜਾ ਖੜਕਾਇਆ ਉਸ ਨੂੰ ਥੋੜ੍ਹਾ ਬਹੁਤ ਚੀਨ ਦਾ ਸਾਥ ਜ਼ਰੂਰ ਮਿਲਿਆ, ਹਾਲਾਂਕਿ ਤਮਾਮ ਦਰਵਾਜ਼ਿਆਂ ਤੋਂ ਉਸਨੂੰ ਨਿਰਾਸ਼ਾ ਹੀ ਹੱਥ ਲੱਗੀ ਪਾਕਿ ਦੇ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਅਮਰੀਕੀ ਪ੍ਰਸ਼ਾਸਨ ਨੇ ਖਾਸ ਤਵੱਜੋਂ ਨਹੀਂ ਦਿੱਤੀ ਅਮਰੀਕਾ ਪਹੁੰਚਣ ‘ਤੇ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ ਹੋਇਆ ਤਾਂ ਉੱਥੇ ਪਾਕਿ ਪੀਐਮ ਇਮਰਾਨ ਖਾਨ ਦੀ ਬੇਇੱਜ਼ਤੀ ਹੋ ਗਈ ਦਰਅਸਲ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜਦੋਂ ਸਾਊਦੀ ਦੇ ਜਹਾਜ ਤੋਂ ਨਿਊਯਾਰਕ ਪਹੁੰਚੇ ਤਾਂ ਉਨ੍ਹਾਂ ਦਾ ਸਵਾਗਤ ਕਰਨ ਲਈ ਕੋਈ ਵੱਡਾ ਅਮਰੀਕੀ ਅਧਿਕਾਰੀ ਮੌਜ਼ੂਦ ਨਹੀਂ ਸੀ ਪਾਕਿਸਤਾਨ ਨੂੰ ਸ਼ਰਮਿੰਦਗੀ ਉਸ ਵਕਤ ਹੋਈ ਜਦੋਂ ਇਮਰਾਨ ਦੇ ਅੱਗੇ ਰੇਡ ਕਾਰਪੈਟ ਵੀ ਲਗਭਗ ਇੱਕ ਫੁੱਟ ਦਾ ਵੀ ਵਿਛਿਆ ਸੀ।

    ਪਾਕਿ ਮੰਤਰੀ ਅਮਰੀਕਾ ‘ਚ ਮੋਦੀ ਦੇ ਭਰਵੇਂ ਸਵਾਗਤ ਅਤੇ ਪਾਕਿ ਪੀਐਮ ਇਮਰਾਨ ਖਾਨ ਨੂੰ ਤਵੱਜੋਂ ਨਾਲ ਮਿਲਣ ਤੋਂ ਬੁਖਲਾਅ ਗਏ ਕਸ਼ਮੀਰ ਦੇ ਮਾਮਲੇ ‘ਚ ਅਮਰੀਕਾ ਨੂੰ ਭਾਰਤ ਦੇ ਨਾਲ ਆਉਂਦੇ ਦੇਖ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ, ” ਕਸ਼ਮੀਰ ਦੇ ਮਾਮਲੇ ‘ਚ ਅਮਰੀਕਾ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ” ਰਸ਼ੀਦ ਨੇ ਇਸ ਮਾਮਲੇ ‘ਚ ਚੀਨ ਨੂੰ ਇੱਕ ਮਾਤਰ ਕਰੀਬੀ ਦੋਸਤ ਦੱਸਿਆ  ਪ੍ਰਧਾਨ ਮੰਤਰੀ ਮੋਦੀ ਹਾਊਡੀ ਮੋਦੀ ਦੇ ਜਰੀਏ ਨਾਲ ਕਈ ਸੰਦੇਸ਼ ਪੂਰੀ ਦੁਨੀਆ ਨੂੰ ਦਿੱਤੇ ਜਿਵੇਂ, ਭਾਰਤ ਅਤੇ ਅਮਰੀਕਾ ਅੱਤਵਾਦ ਖਿਲਾਫ਼ ਇੱਕਠੇ ਮਜ਼ਬੂਤੀ ਨਾਲ ਖੜ੍ਹੇ ਹਨ ਅਤੇ ਕਸ਼ਮੀਰ ਤੋਂ ਧਾਰਾ -370 ਹਟਾਉਣ ਦੇ ਮਾਮਲੇ ‘ਚ ਭਾਰਤ ਨੂੰ ਅਮਰੀਕਾ ਦਾ ਸਮਰੱਥਨ ਹਾਸਲ ਹੈ ਐਨਾ ਹੀ ਨਹੀਂ ਪਾਕਿਸਤਾਨ ਦੇ ਬਾਗੀ ਧੜਿਆਂ, ਪਸ਼ਤੋਂ, ਬਲੋਚ, ਅਤੇ ਸਿੰਧੀ ਵਰਕਰ ਵੀ ਨਰਿੰਦਰ ਮੋਦੀ ਤੋਂ ਆਪਣੀਆਂ ਇਛਾਵਾਂ ਦੀ ਚੁਣੌਤੀ ਬਾਬਤ ਮਿਲੇ ਅਮਰੀਕਾ ਪਹੁੰਚਣ ‘ਤੇ ਪਾਕਿ ਪ੍ਰਧਾਨ ਮੰਤਰੀ ਦੇ ਠੰਡੇ ਸਵਾਗਤ ‘ਚ ਅਨੁਮਾਨ ਲਾਉਣਾ ਮੁਸਕਿਲ ਨਹੀਂ ਹੈ ਕਿ ਕਸ਼ਮੀਰ ਮੁੱਦੇ ‘ਤੇ ਭਾਰਤ ਵਿਰੋਧੀ ਪਾਕਿਸਤਾਨੀ ਮੁਹਿੰਮ ਨੂੰ ਅਮਰੀਕਾ ‘ਚ ਤਰਜੀਹ ਨਹੀਂ ਮਿਲਣ ਵਾਲੀ ਭਾਰਤ ਅਤੇ ਅਮਰੀਕਾ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਵਧ ਰਹੇ ਤਣਾਅ ਨੂੰ ਘੱਟ ਕਰਨਾ ਵੀ ਇਸ ਪ੍ਰੋਗਰਾਮ ਦਾ ਮਕਸਦ ਸੀ ਭਾਵੇਂ ਟਰੰਪ ਲਈ ਇਹ ਪ੍ਰੋਗਰਾਮ ਚੋਣ ਪ੍ਰਚਾਰ ਦਾ ਹਿੱਸਾ ਹੋਵੇ, ਪਰ ਅੱਜ ਅਮਰੀਕੀ ਭਾਰਤੀ ਅਤੇ ਭਾਰਤੀ ਪ੍ਰਧਾਨ ਮੰਤਰੀ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਮਹੱਤਵਪੂਰਨ ਕੇਂਦਰ ਹਨ ਇਸ ਨਾਲ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਭਾਰਤ ਅਤੇ ਭਾਰਤੀਆਂ ਦੀ ਤਾਕਤ ਪੂਰੀ ਦੁਨੀਆ ‘ਚ ਹੈਰਾਨੀਜਨਕ ਰੂਪ ‘ਚ ਵਧੀ ਹੈ ਅਤੇ ਭਾਰਤੀਆਂ ਅਤੇ ਭਾਰਤੀ ਸਿਆਸੀ ਆਗੂਆਂ ‘ਚ ਵੀ ਆਪਣੀ ਗੱਲ ਕਿਸੇ ਵੀ ਸਥਾਨ ‘ਤੇ ਨਾਲ ਰੱਖਣ ਦੀ ਪ੍ਰਵਿਰਤੀ ਵਧੀ ਹੈ ਪਾਕਿਸਤਾਨ ਨੂੰ ਇਹ ਸਭ ਰਾਸ ਨਹੀਂ ਆ ਰਿਹਾ।

    ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਊਡੀ ਮੋਦੀ ਪ੍ਰੋਗਰਾਮ ‘ਚ ਪਾਕਿਸਤਾਨ Îਨੂੰ ਇੱਕ ਨਹੀਂ 4 ਵੱਡੇ ਸੰਦੇਸ਼ ਦਿੱਤੇ ਪਹਿਲਾ ਸੀਮਾ ਸੁਰੱਖਿਆ ਭਾਰਤ ਲਈ ਮਹੱਤਵਪੂਰਨ ਹੈ ਦੂਜਾ ਸਾਨੂੰ ਆਪਣੀਆਂ ਸਰਹੱਦਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਤੀਜਾ ਅੱਤਵਾਦ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਸੀਂ ਕੱਟੜਪੰਥੀ ਇਸਲਾਮਿਕ ਅੱਤਵਾਦ ਨਾਲ ਲੜਾਂਗੇ ਇਸ ਤੋਂ ਬਾਦ ਚੌਥਾ ਵੱਡਾ ਸੰਦੇਸ਼ ਦਿੱਤਾ ਕਿ ਸਾਂਝੇ ਤੌਰ ‘ਤੇ ਅੱਤਵਾਦ ਨਾਲ ਅਸੀਂ ਹੀ ਨਹੀਂ ਪੂਰੀ ਦੁਨੀਆ ਲੜੇਗੀ ਹਾਊਡੀ ਮੋਦੀ ਸ਼ੋਅ ‘ਚ ਪੀਐਮ ਮੋਦੀ ਨੇ ਯੂਨਾਈਟਸ ਸਟੇਟਸ ਦੀ ਖੁੱਲ੍ਹ ਕੇ ਪ੍ਰਸੰਸ਼ਾ ਕੀਤੀ ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਤੋਂ ਲੈ ਕੇ ਸਾਰੇ ਉੱਚ ਅਧਿਕਾਰੀਆਂ ਦੀ ਮੌਜ਼ੂਦਗੀ ‘ਤੇ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਦੋਵਾਂ ਦੇਸ਼ਾਂ ਦੀ ਸਾਂਝ, ਕਰੀਬੀ ਅਤੇ ਮਜ਼ਬੂਤ ਸਾਂਝੇਦਾਰੀ ਨੂੰ ਦਰਸਾਉਂਦੀ ਹੈ ਹਾਊਡੀ ਮੋਦੀ ਦੀ ਸਫ਼ਲਤਾ ਤੋਂ ਬਾਦ ਕੇਂਦਰੀ ਰੱਖਿਆ ਮੰਤਰੀ ਸ੍ਰੀਪਦ ਯੇਸੋ ਨਾਇਕ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ ਉਨ੍ਹਾਂ ਇਸ ਪ੍ਰੋਗਰਾਮ ਦੀ ਕਾਮਯਾਬੀ ਬਾਰੇ ਪਾਕਿਸਤਾਨ ‘ਤੇ ਅਸਿੱਧੇ ਤੌਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸਮਝਣ ਵਾਲੇ ਲਈ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ ਪ੍ਰਧਾਨ ਮੰਤਰੀ ਨੇ ਹਾਊਡੀ ਮੋਦੀ ਦੇ ਮੰਚ ਤੋਂ ਵਿਸ਼ਵ ਬਿਰਾਦਰੀ ‘ਚ ਭਾਰਤ ਦੀ ਸਾਖ ਨੂੰ ਵਧਾਉਣ ਦਾ ਕੰਮ ਕੀਤਾ ਹੈ ਪਾਕਿਸਤਾਨ ਅੱਜ ਸਾਰੀ ਦੁਨੀਆ ਦੇ ਸਾਹਮਣੇ ਬੇਨਕਾਬ ਹੋ ਚੁੱਕਿਆ ਹੈ ਭਾਰਤ ਸਰਕਾਰ ਨੂੰ ਪਾਕਿਸਤਾਨ ਤੋਂ ਚੌਕਸ ਰਹਿਣਾ ਚਾਹੀਦਾ ਹੈ ਘਬਰਾਹਟ, ਬੁਖਲਾਹਟ, ਅਤੇ ਖਿੱਝ ਕਾਰਨ ਉਹ ਭਾਰਤ ‘ਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here