ਸਾਡੇ ਨਾਲ ਸ਼ਾਮਲ

Follow us

17 C
Chandigarh
Thursday, February 12, 2026
More
    Home ਦੇਸ਼ ਪਾਕਿਸਤਾਨ ਪਾਇਲ...

    ਪਾਕਿਸਤਾਨ ਪਾਇਲਟ ਦਾ ਭੀੜ ਵੱਲੋਂ ਕੁੱਟ-ਕੁੱਟ ਕੇ ਕਤਲ : ਫੇਸਬੁੱਕ ਪੋਸਟ

    Pakistan, Pilot, Hitting, Hatchery, Facebook

    ਐਫ-16 ਜੰਗੀ ਜਹਾਜ਼ ਉਡਾ ਰਹੇ ਸ਼ਾਹਬਾਜ ਨੂੰ ਪਾਕਿਸਤਾਨੀ ਭੀੜ ਨੇ ਭਾਰਤੀ ਸਮਝ ਕੇ ਮਾਰ ਦਿੱਤਾ

    ਨਵੀਂ ਦਿੱਲੀ | ਕਈ ਵਾਰ ਅਸਲੀਅਤ ਕਲਪਨਾ ਤੋਂ ਵੀ ਖਤਰਨਾਕ ਹੁੰਦੀ ਹੈ ਤੇ ਲੋਕਾਂ ਦੀ ਮਾਨਸਿਕਤਾ ਨੂੰ ਸਮਝ ਸਕਣਾ ਬੜਾ ਮੁਸ਼ਕਲ ਹੁੰਦਾ ਹੈ ਕਿਉਂਕਿ ਭੀੜ ਦੀ ਕੋਈ ਆਪਣੀ ਸੋਚ ਨਹੀਂ ਹੁੰਦੀ ਇਸ ਤਰ੍ਹਾਂ ਦੀ ਸੋਚ ਵਾਲੀ ਪਾਕਿਸਤਾਨੀ ਭੀੜ ਨੇ ਆਪਣੇ ਇੱਕ ਪਾਇਲਟ ਦੀ 27 ਫਰਵਰੀ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਇਹ ਦਾਅਵਾ ਲੰਦਨ ਸਥਿੱਤ ਇੱਕ ਵਕੀਲ ਉਮਰ ਖਾਲਿਦ ਨੇ ਕੀਤਾ ਇਹ ਫੇਸਬੁੱਕ ਪੋਸਟ ਕਾਫ਼ੀ ਵਾਇਰਲ ਹੋਈ ਹੈ ਤੇ ਮੀਡੀਆ ‘ਚ ਇਸ ਦੀ ਕਾਫ਼ੀ ਚਰਚਾ ਹੋ ਰਹੀ ਹੈ   ਉਮਰ ਖਾਲਿਦਾ ਨੇ ਲਿਖਿਆ, ਜਿਸ ਸਮੇਂ ਭਾਰਤੀ ਪਾਇਲਟ ਆਪਣੇ ਮਿੱਗ ਜਹਾਜ਼ ਤੋਂ ਪਾਕਿਸਤਾਨੀ ਪਾਇਲਟ ਦੇ ਐਫ-16 ਜੰਗੀ ਜਹਾਜ਼ ਦੇ ਨਾਲ ਅਕਾਸ਼ ‘ਚ ਲੜ ਰਹੇ ਸਨ ਤਾਂ ਉਸ ਦੌਰਾਨ ਦੋਵਾਂ ਦੇ ਜਹਾਜ਼ ਡਿੱਗ ਗਏ ਤੇ ਭਾਰਤੀ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਤੇ ਪਾਕਿਸਤਾਨੀ ਪਾਇਲਟ ਸ਼ਾਹਬਾਜ਼ ਪੈਰਾਸ਼ੂਟ ਰਾਹੀਂ ਹੇਠਾਂ ਛਾਲ ਮਾਰ ਗਏ ਸਨ ਅਭਿਨੰਦਨ ਤਾਂ ਠੀਕ-ਠੀਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਉੱਤਰ ਗਏ ਪਰ ਕੁੱਦਣ ਦੌਰਾਨ ਸ਼ਾਹਬਾਜ਼ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਤੇ ਜਿਸ ਸਮੇਂ ਉਹ ਹੇਠਾਂ ਡਿੱਗਿਆ ਤਾਂ ਬੇਹੋਸ਼ ਸੀ ਤੇ ਪਾਕਿਸਤਾਨੀਆਂ ਨੇ ਉਸ ਨੂੰ ਭਾਰਤੀ ਪਾਇਲਟ ਸਮਝ ਕੇ ਲਾਠੀਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਉਨ੍ਹਾਂ ਜਦੋਂ ਪਤਾ ਚੱਲਿਆ ਕਿ ਇਹ ਪਾਕਿਸਤਾਨੀ ਹੈ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਸ਼ਾਹਬਾਜ਼ ਦੀ ਮੌਤ ਹੋ ਗਈ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here