ਵੱਖ-ਵੱਖ ਥਾਵਾਂ ‘ਤੇ ਧਾਰਾ 144 ਲਾਗੂ, ਸਿੱਖਿਆ ਅਦਾਰੇ ਬੰਦ
- ਸੀਆਰਪੀਐੱਫ ਦੀਆਂ 40 ਕੰਪਨੀਆਂ ਤਾਇਨਾਤ
ਜੰਮੂ/ਨਵੀਂ ਦਿੱਲੀ (ਏਜੰਸੀ) ਭਾਰਤ ਸਰਕਾਰ ਵੱਲੋਂ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਟੇ ਜਾਣ ਤੋਂ ਬਾਅਦ ਪਾਕਿਸਤਾਨ ਨੇ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ ਪਾਕਿਸਤਾਨ ਸਰਕਾਰ ਨੇ ਤਾਜ਼ਾ ਫੈਸਲੇ ‘ਚ ਭਾਰਤ ਨਾਲ ਆਪਣੇ ਵਪਾਰ ਸਬੰਧਾਂ ‘ਤੇ ਰੋਕ ਲਾ ਦਿੱਤੀ ਇਸੇ ਤਰ੍ਹਾਂ ਕਸ਼ਮੀਰ ਮਸਲੇ ਨੂੰ ਸੰਯੁਕਤ ਰਾਸ਼ਟਰ ‘ਚ ਲਿਜਾਣ ਦਾ ਵੀ ਐਲਾਨ ਕੀਤਾ ਹੈ ਓਧਰ ਜੰਮੂ-ਕਸ਼ਮੀਰ ‘ਚ ਭਾਰਤੀ ਦੰਡ ਪ੍ਰਕਿਰਿਆ ਸੰਹਿਤਾ (ਸੀਆਰਪੀਸੀ) ਦੀ ਧਾਰਾ 144 ਤਹਿਤ ਲਾਈਆਂ ਗਈਆਂ ਪਾਬੰਦੀਆਂ ਲਗਾਤਾਰ ਤੀਜੇ ਦਿਨ ਅੱਜ ਵੀ ਜਾਰੀ ਰਹੀਆਂ ਤੇ ਇੱਥੇ ਸਾਰੇ ਸਰਕਾਰੀ ਤੇ ਨਿੱਜੀ ਕਾਲਜ ਸਮੇਤ ਤਮਾਮ ਸਿੱਖਿਆ ਅਦਾਰੇ ਬੰਦ ਰਹੇ ਸਰਕਾਰ ਦੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਨੂੰ ਸਮਾਪਤ ਕਰਨ ਤੇ ਸੂਬੇ ਦਾ ਮੁੜ ਗਠਨ ਕਰਕੇ ਜੰਮੂ ਕਸ਼ਮੀਰ ਤੇ ਲੱਦਾਖ ਨੂੰ ਵੱਖ-ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਫੈਸਲੇ ਤੋਂ ਬਾਅਦ ਇੱਥੇ ਕਾਫ਼ੀ ਚੌਕਸੀ ਵਰਤੀ ਜਾ ਰਹੀ ਹੈ
ਜੰਮੂ, ਕਠੂਆ, ਸੰਬਜ਼, ਪੁੰਛ, ਡੋਡਾ, ਰਾਜੌਰੀ ਤੇ ਉਧਮਪੁਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਅੱਜ ਆਦੇਸ਼ ਜਾਰੀ ਕਰਕੇ ਕਿਹਾ ਕਿ ਸਾਰੇ ਨਿੱਜੀ ਤੇ ਸਰਕਾਰੀ ਕਾਲਜ ਸੁਰੱਖਿਆ ਕਾਰਨਾਂ ਕਰਕੇ ਅਗਲੇ ਆਦੇਸ਼ ਤੱਕ ਬੰਦ ਰਹਿਣਗੇ ਜੰਮੂ ਦੀ ਡਿਪਟੀ ਕਮਿਸ਼ਨਰ ਸੁਸ਼ਮਾ ਚੌਹਾਨ ਨੇ ਕਿਹਾ ਕਿ ਜੰਮੂ ਜ਼ਿਲ੍ਹੇ ‘ਚ ਅਗਲੇ ਆਦੇਸ਼ ਤੱਕ ਧਾਰਾ 144 ਲਾਗੂ ਰਹੇਗੀ ਤੇ ਪਾਬੰਦੀਆਂ ਨੂੰ ਦੇਖਦਿਆਂ ਸਾਰੇ ਸਕੂਲ ਤੇ ਕਾਲਜ ਬੰਦ ਰਹਿਣਗੇ ਇੱਕ ਅਧਿਕਾਰੀ ਨੇ ਦੱਸਿਆ ਕਿ ਜੰਮੂ ਖੇਤਰ ਦੇ ਸਾਰੇ ਜ਼ਿਲ੍ਹਿਆਂ ‘ਚ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐਫ) ਦੀ 40 ਕੰਪਨੀਆਂ ਤਾਇਨਾਤ ਹਨ ਜੰਮੂ ਜ਼ਿਲ੍ਹੇ ‘ਚ ਸੀਆਰਪੀਐਫ ਦੀਆਂ ਛੇ ਕੰਪਨੀਆਂ
ਤਾਇਨਾਤ ਹਨ, ਉੱਥੇ ਸੰਬਾ ਤੇ ਕਠੂਆ ਜ਼ਿਲ੍ਹੇ ‘ਚ ਦੋ-ਦੋ ਕੰੰਪਨੀਆਂ ਤਾਇਨਾਤ ਹਨ, ਉੱਥੇ ਸੰਬਾ ਤੇ ਕਠੂਆ ਜ਼ਿਲ੍ਹੇ ‘ਚ ਦੋ-ਦੋ ਕੰਪਨੀਆਂ ਤਾਇਨਾਤ ਹਨ ਉਧਮਪੁਰ ਜ਼ਿਲ੍ਹੇ ‘ਚ ਚਾਰ, ਰਿਆਸੀ ਜ਼ਿਲ੍ਹੇ ‘ਚ ਇੱਕ,ਰਾਜੌਰੀ ਜ਼ਿਲ੍ਹੇ ‘ਚ ਅੱਠ , ਪੁੰਛ ਜ਼ਿਲ੍ਹੇ ‘ਚ ਛੇ ਤੇ ਡੋਡਾ ਜ਼ਿਲ੍ਹੇ ‘ਚ ਸੀਆਰਪੀਐਫ ਦੀਆਂ 11 ਕੰਪਨੀਆਂ ਤਾਇਨਾਤ ਹਨ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਤੇ ਧਾਰਾ 35 ਏ ਨੂੰ ਹਟਾਉਣ ਤੇ ਸੂਬੇ ਦਾ ਮੁੜ ਗਠਨ ਕਰਕੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਤੇ ਲੱਦਾਖ ਬਣਾਉਣ ਦਾ ਫੈਸਲਾ ਲਿਆ ਹੈ ਇਸ ਤੋਂ ਬਾਅਦ ਪੂਰੇ ਜੰਮੂ-ਕਸ਼ਮੀਰ ‘ਚ ਕਰਫਿਊ ਵਰਗੀਆਂ ਪਾਬੰਦੀਆਂ ਲਾਗੂ ਹਨ