Pakistan
ਆਖ਼ਰ ਪਾਕਿਸਤਾਨ ਸਰਕਾਰ ਨੇ ਇਸ ਸੱਚ ਨੂੰ ਕਬੂਲ ਕਰ ਲਿਆ ਹੈ ਕਿ ਮੁਲਕ ’ਚ ਘੱਟ-ਗਿਣਤੀਆਂ ’ਤੇ ਭਾਰੀ ਜ਼ੁਲਮ ਹੋ ਰਿਹਾ ਹੈ ਸਰਕਾਰ ਇਹ ਵੀ ਮੰਨਦੀ ਹੈ ਕਿ ਇਸ ਜ਼ੁਲਮ ਕਾਰਨ ਕੌਮਾਂਤਰੀ ਪੱਧਰ ’ਤੇ ਪਾਕਿਸਤਾਨ ਦਾ ਅਕਸ ਖਰਾਬ ਹੋਇਆ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਨੇ ਇਸ ਮਾਮਲੇ ’ਤੇ ਚਿੰਤਾ ਜਾਹਿਰ ਕੀਤੀ ਹੈ ਦਰਅਸਲ ਪਾਕਿਸਤਾਨ ’ਚ ਹਿੰਦੂ, ਸਿੱਖਾਂ, ਈਸਾਈਆਂ ਦੇ ਨਾਲ-ਨਾਲ ਅਹਿਮਦੀਆਂ ਮੁਸਲਮਾਨਾਂ ਨਾਲ ਵੀ ਧੱਕੇਸ਼ਾਹੀ ਹੋ ਰਹੀ ਹੈ ਔਰਤਾਂ ਨੂੰ ਅਗਵਾ ਕਰਕੇ ਧੱਕੇ ਨਾਲ ਵਿਆਹ ਕਰਾਉਣੇ ਤੇ ਗੈਰ-ਮੁਸਲਿਮ ਵਪਾਰੀਆਂ ਦੇ ਕਤਲ ਵਰਗੀਆਂ ਅਣਗਿਣਤ ਘਟਨਾਵਾਂ ਵਾਪਰ ਚੁੱਕੀਆਂ ਹਨ ਕੁਦਰਤ ਦਾ ਵੀ ਨਿਯਮ ਹੈ ਕਿ ਸੱਚ ਨੂੰ ਲੰਮੇ ਸਮੇਂ ਤੱਕ ਛੁਪਾਇਆ ਨਹੀਂ ਜਾ ਸਕਦਾ ਹਿੰਸਾ ਕਿਸੇ ਦੇ ਵੀ ਖਿਲਾਫ ਹੋਵੇ। (Pakistan)
ਇਹ ਵੀ ਪੜ੍ਹੋ : MPs of Punjab: ਪੰਜਾਬ ਦੇ 12 ਸੰਸਦ ਮੈਂਬਰਾਂ ਨੇ ਚੁੱਕੀ ਸਹੁੰ
ਇਹ ਮੁਲਕ ਦੇ ਹੱਕ ’ਚ ਨਹੀਂ ਭਾਵੇਂ ਪਾਕਿਸਤਾਨ ਨੂੰ ਇਸਲਾਮੀ ਮੁਲਕ ਐਲਾਨਿਆ ਗਿਆ ਹੈ ਪਰ ਇਸਲਾਮ ਸਹਿਣਸ਼ੀਲਤਾ ਤੇ ਸਹਿ-ਹੋਂਦ ਤੇ ਭਾਈਚਾਰੇ ਦੀ ਸਿੱਖਿਆ ਦਿੰਦਾ ਹੈ ਜਿੱਥੋਂ ਤੱਕ ਸਰਕਾਰ ਦੀ ਸੰਵਿਧਾਨਕ ਜਿੰਮੇਵਾਰੀ ਦਾ ਸਬੰਧ ਹੈ ਸਰਕਾਰ ਘੱਟ-ਗਿਣਤੀਆਂ ਦੀ ਰਾਖੀ ’ਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਚੰਗੀ ਗੱਲ ਹੈ ਕਿ ਹੁਣ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਹਕੀਕਤ ਨੂੰ ਕਬੂਲ ਕਰ ਲਿਆ ਹੈ ਜਿਸ ਤੋਂ ਆਸ ਕਰਨੀ ਚਾਹੀਦੀ ਹੈ ਕਿ ਸਰਕਾਰ ਘੱਟ-ਗਿਣਤੀਆਂ ਦੀ ਨਰਕ ਵਰਗੀ ਜ਼ਿੰਦਗੀ ਨੂੰ ਬਦਲਣ ਲਈ ਕੁਝ ਕਰੇਗੀ ਪਰ ਇਸ ਦਿਸ਼ਾ ’ਚ ਸਿਰਫ਼ ਇੱਕ ਬਿਆਨ ਦੇਣਾ ਹੀ ਕਾਫੀ ਨਹੀਂ ਸਗੋਂ ਦ੍ਰਿੜ ਸਿਆਸੀ ਇੱਛਾ-ਸ਼ਕਤੀ ਦੀ ਜ਼ਰੂਰਤ ਹੈ ਕਸ਼ਮੀਰੀਆਂ ਦੇ ਹੱਕ ’ਚ ਅਵਾਜ਼ ਉਠਾਉਣ ਦੇ ਦਾਅਵੇ ਕਰਨ ਵਾਲੇ ਪਾਕਿਸਤਾਨ ਨੂੰ ਪਹਿਲਾਂ ਆਪਣੇ ਅੰਦਰੂਨੀ ਹਾਲਾਤਾਂ ਨੂੰ ਜ਼ਰੂਰ ਸਮਝਣਾ ਤੇ ਬਦਲਣਾ ਚਾਹੀਦਾ ਹੈ। (Pakistan)