ਪਾਕਿਸਤਾਨ ‘ਚ ਜੈਨਬ ਜ਼ਬਰ-ਜਨਾਹ ਤੇ ਹੱਤਿਆ ਮਾਮਲੇ ‘ਚ ਦੋਸ਼ੀ ਨੂੰ ਫਾਂਸੀ

Pakistan. execution, Accused, Rape, Murder

ਲਹੌਰ ਦੇ ਕੋਟ ਲਖਪਤ ਕੇਂਦਰੀ ਜੇਲ੍ਹ ‘ਚ ਹੋਈ ਫਾਂਸੀ

ਇਸਲਾਮਾਬਾਦ (ਏਜੰਸੀ). ਪਾਕਿਸਤਾਨ ‘ਚ ਛੇ ਸਾਲਾ ਜੈਨਬ ਜਮੀਨ ਨਾਲ ਜ਼ਬਰ ਜਨਾਹ ਤੇ ਹੱਤਿਆ ਦੇ ਮਾਮਲੇ ‘ਚ ਦੋਸ਼ੀ ਇਮਰਾਨ ਅਲੀ ਨੂੰ ਬੁੱਧਵਾਰ  ਸਵੇਰੇ ਲਾਹੌਰ ਦੇ ਕੋਟ ਲਖਪਤ ਕੇਂਦਰੀ ਜੇਲ੍ਹ ‘ਚ ਫਾਂਸੀ ਦਿੱਤੀ ਗਈ। ਮੈਜਿਸਟਰੇਟ ਆਦਿਲ ਸਰਵਰ ਤੇ ਮ੍ਰਿਤਕਾ ਦੇ ਪਿਤਾ ਮੁਹੰਮਦ ਅਮੀਨ, ਦੋਵਾਂ ਦੀ ਮੌਜ਼ੂਦਗੀ ‘ਚ ਇਮਰਾਨ ਅਲੀ ਨੂੰ ਫਾਂਸੀ ਦਿੱਤੀ ਗਈ ਹੈ। ਦੋਵੇਂ ਸਵੇਰੇ ਕੋਟ ਲਖਪਤ ਜੇਲ ‘ਚ ਪਹੁੰਚੇ ਸਨ। ਜੈਨਬ ਦੇ ਅੰਕਲ ਵੀ ਕੋਟ ਲਖਪਤ ਜੇਲ ‘ਚ ਮੌਜ਼ੂਦ ਰਹੇ। ਇਸ ਦੌਰਾਨ ਕੋਟ ਲਖਪਤ ਜ਼ੇਲ੍ਹ ‘ਚ ਇੱਕ ਐਂਬੂਲੈਂਸ ਵੀ ਪਹੁੰਚੀ ਸੀ ਜਿਸ ‘ਚ ਦਾ ਇੱਕ ਭਰਾ ਤੇ ਦੋ ਦੋਸਤ ਸਨ।

ਅਲੀ ਨੂੰ ਫਾਂਸੀ ਦੀ ਸਜ਼ਾ ਦੇਣ ਦੌਰਾਨ ਕੋਟ ਲਖਪਤ ਜੇਲ੍ਹ ਦੇ ਚਾਰੇ ਪਾਸੇ ਦੰਗਾ ਰੋਕੂ ਬਲ ਤੇ ਪੁਲਿਸ ਦੀ ਸਖ਼ਤ ਸੁਰੱਖਿਆ ਸੀ। ਜੈਨਬ ਦੇ ਪਿਤਾ ਅਮੀਨ ਅੰਸਾਰੀ ਨੇ ਅਲੀ ਦੀ ਫਾਂਸੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨ ਦੇ ਮੁੱਖ ਜੱਜ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨਿਆਂ ਮਿਲਿਆ ਹੈ। ਉਨ੍ਹਾਂ ਖੇਦ ਪ੍ਰਗਟ ਕੀਤਾ ਕਿ ਅਧਿਕਾਰੀਆਂ ਨੈ ਫਾਂਸੀ ਦੀ ਸਜ਼ਾ ਦਾ ਸਿੱਧਾ ਪ੍ਰਸਾਰਨ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ। ਫਾਂਸੀ ਤੋਂ ਬਾਅਦ ਅਲੀ ਦੇ ਪਰਿਵਾਰ ਨੂੰ ਉਸ ਦੀ ਲਾਸ਼ ਕਸੂਰ ਲਿਜਾਣ ਲਈ ਸੌਂਪ ਦਿੱਤੀ ਗਈ, ਜਿਨ੍ਹਾਂ ਦੇ ਨਾਲ ਪੁਲਿਸ ਦੀ ਇੱਕ ਟੁਕੜੀ ਵੀ ਭੇਜੀ ਗਈ। ਜ਼ੇਲ੍ਹ ਪ੍ਰਸ਼ਾਸਨ ਨੇ ਮੰਗਲਵਾਰ ਸ਼ਾਮ ਨੂੰ ਅਲੀ ਨੂੰ 57 ਰਿਸ਼ਤੇਦਾਰਾਂ ਨਾਲ ਮਿਲਣ ਦੀ ਵਿਵਸਥਾ ਕਰਵਾਈ ਗਈ।

ਜ਼ਿਕਰਯੋਗ ਹੈ ਕਿ ਜੈਨਬ ਨਾਲ ਜ਼ਬਰ-ਜਨਾਹ ਤੇ ਹੱਤਿਆ ਦੀ ਘਟਨਾ ਇਸ ਸਾਲ ਜਨਵਰੀ ‘ਚ ਉਸ ਦੇ ਘਰ ਦੇ ਕੋਲ ਹੋਈ ਸੀ। ਉਸ ਦੀ ਲਾਸ਼ ਉਸ ਦੇ ਲਾਪਤਾ ਹੋਣ ਤੋਂ ਇੱਕ ਹਫ਼ਤੇ ਬਾਅਦ ਕੂੜੇ ਵਾਲੇ ਡੱਬੇ ‘ਚੋਂ ਮਿਲੀ ਸੀ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕਸੂਰ ‘ਚ ‘ਜਸਟਿਸ ਫਾਰ ਜੈਨਬ’ ਨਾਂਅ ਤੋਂ ਕੀਤੀ ਗਈ ਵਿਰੋਧ ਰੈਲੀ ‘ਚ ਦੰਗੇ ਭੜਕਣ ਨਾਲ ਦੋ ਜਣਿਆਂ ਦੀ ਮੌਤ ਵੀ ਹੋਈ। ਇਸ ਤੋਂ ਬਾਅਦ ਵੀ ਪਾਕਿਸਤਾਨ ਦੇ ਕਸੂਰ ਸਮੇਤ ਪੂਰੇ ਦੇਸ਼ ‘ਚ ਵੱਡੇ ਪੱਧਰ ‘ਤੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here