ਰੁਝਾਨਾਂ ‘ਚ ਪਿਛੜੀ ਨਵਾਜ ਦੀ ਪਾਰਟੀ | Pakistan Elections
ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ‘ਚ ਨੈਸ਼ਨਲ ਅਸੈਂਬਲੀ ਚੋਣਾਂ ਦੀ ਮਤਗਣਨਾ ‘ਚ ਸਾਬਕਾ ਕ੍ਰਿਕਟਰ ਅਤੇ ਰਾਜਨੇਤਾ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇੰਸਾਫ (ਪੀਟੀਆਈ) ਹੋਰ ਪਾਰਟੀਆਂ ਦੇ ਮੁਕਾਬਲੇ ਕਾਫੀ ਅੱਗੇ ਚੱਲ ਰਹੀ ਹੈ। ਪੀਟੀਆਈ ਨੇ ਹੁਣ ਤੱਕ 113 ਸੀਟਾਂ ‘ਤੇ ਬੜਤ ਬਣਾ ਲਈ ਹੈ। ਪਾਕਿਸਤਾਨ ਦੇ ਡਾਨ ਅਖਬਾਰ ਅਨੁਸਾਰ ਨੈਸ਼ਨਲ ਅਸੈਂਬਲੀ ਦੀਆਂ 272 ਸੀਟਾਂ ਦੇ ਮਿਲੇ ਰੁਝਾਨ ‘ਚ ਪੀਟੀਆਈ 113 ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਜਦੋਂਕਿ ਭ੍ਰਿਸ਼ਟਾਚਾਰ ਮਾਮਲੇ ‘ਚ ਜੇਲ੍ਹ ਦੀ ਸਜ਼ਾ ਕੱਟ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਪੀਐਮਐਲ-ਐਨ) 66 ਸੀਟਾਂ ‘ਤੇ ਅੱਗੇ ਹੈ। ਪਾਕਿਸਤਾਨ ਦੀ ਦੋ ਵਾਰ ਪ੍ਰਧਾਨਮੰਤਰੀ ਰਹੀ ਮਰਹੂਮ ਨੇਤਾ ਬੇਨਜੀਰ ਭੁੱਟੋ ਦੇ ਬੇਟੇ ਬਿਲਾਵਲ ਭੁੱਟੋ ਜਰਦਾਰੀ ਦੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ 39 ਸੀਟਾਂ ‘ਤੇ ਬੜਤ ਬਣਾ ਰੱਖੀ ਹੈ। (Pakistan Elections)
ਪੀਐਮਐਲ-ਐਨ ਦੇ ਪ੍ਰਧਾਨ ਸ਼ਹਿਬਾਜ ਸ਼ਰੀਫ ਨੇ ਇੱਕ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਇਹ ਸਪੱਸ਼ਟ ਧੋਖਾਧੜੀ ਹੈ, ਜਿਸ ਤਰ੍ਹਾਂ ਨਾਲ ਜਨਾਦੇਸ਼ ਦਾ ਅਪਮਾਨ ਕੀਤਾ ਗਿਆ, ਉਹ ਬਰਦਾਸ਼ਤ ਨਹੀਂ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ‘ਚ ਨੈਸ਼ਨਲ ਅਸੈਂਬਲੀ ਦੀਆਂ 272 ਸੀਟਾਂ ਲਈ ਬੁੱਧਵਾਰ ਨੂੰ ਵੋਟਿੰਗ ਹੋਈ ਸੀ ਅਤੇ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਕੱਲ੍ਹ ਹੀ ਗਿਣਤੀ ਸ਼ੁਰੂ ਹੋ ਗਈ ਸੀ। ਦੇਸ਼ ਭਰ ਦੇ ਮਤਦਾਨ ਕੇਂਦਰਾਂ ‘ਤੇ 371,000 ਸੈਨਿਕ ਤਾਇਨਾਤ ਕੀਤੇ ਗਏ ਹਨ ਜੋ ਸਾਲ 2013 ‘ਚ ਹੋਈਆਂ ਚੋਣਾਂ ਦੌਰਾਨ ਤਾਇਨਾਤ ਕੀਤੇ ਗਏ ਸੈਨਿਕਾਂ ਦੀ ਗਿਣਤੀ ਦੇ ਲਗਭਗ ਪੰਜ ਗੁਣਾ ਹਨ। (Pakistan Elections)