Australia Vs Pakistan: ਪਾਕਿਸਤਾਨ ਨੇ ਰਚਿਆ ਇਤਿਹਾਸ, ਜਿੱਤੀ 22 ਸਾਲਾਂ ਬਾਅਦ ਅਸਟਰੇਲੀਆ ’ਚ ਸੀਰੀਜ਼

ਤੀਜਾ ਮੈਚ 8 ਵਿਕਟਾਂ ਨਾਲ ਜਿੱਤਿਆ

  • ਇੱਕਰੋਜ਼ਾ ਸੀਰੀਜ਼ ’ਚ 2-1 ਨਾਲ ਅਸਟਰੇਲੀਆ ਨੂੰ ਹਰਾਇਆ

ਸਪੋਰਟਸ ਡੈਸਕ। Australia Vs Pakistan: ਪਾਕਿਸਤਾਨ ਨੇ ਤੀਜੇ ਵਨਡੇ ’ਚ ਅਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਤੇ ਇਤਿਹਾਸ ਰਚ ਦਿੱਤਾ। ਇਸ ਨਾਲ ਟੀਮ ਨੇ 3 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ। 22 ਸਾਲ ਬਾਅਦ ਪਾਕਿਸਤਾਨ ਨੇ ਅਸਟਰੇਲੀਆ ਨੂੰ ਉਸ ਦੇ ਹੀ ਘਰ ’ਚ ਹਰਾਇਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਅਸਟਰੇਲੀਆ ਨੂੰ 2002 ’ਚ ਉਸ ਦੇ ਘਰ ’ਚ ਹੀ ਹਰਾਇਆ ਸੀ। ਪਰਥ ’ਚ ਐਤਵਾਰ ਨੂੰ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਇਹ ਖਬਰ ਵੀ ਪੜ੍ਹੋ : IND vs SA 2nd T20: IND vs SA ਦੂਜਾ ਟੀ20 ਅੱਜ, ਜਾਣੋ ਮੈਚ ਨਾਲ ਜੁੜੀ ਹਰ ਛੋਟੀ-ਵੱਡੀ ਜਾਣਕਾਰੀ

ਅਸਟਰੇਲੀਆ ਦੀ ਪੂਰੀ ਟੀਮ 31.5 ’ਚ 140 ਦੌੜਾਂ ’ਤੇ ਸਿਮਟ ਗਈ। ਪਾਕਿਸਤਾਨ ਨੇ 141 ਦੌੜਾਂ ਦਾ ਟੀਚਾ 26.5 ਓਵਰਾਂ ’ਚ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਦੇ ਨਾਲ ਹੀ ਪਾਕਿਸਤਾਨ ਲਈ ਹੈਰਿਸ ਰਾਊਫ ਨੇ 7 ਓਵਰਾਂ ’ਚ ਸਿਰਫ 24 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਰਊਫ ਨੂੰ ‘ਪਲੇਅਰ ਆਫ ਦਾ ਮੈਚ’ ਦਾ ਅਵਾਰਡ ਮਿਲਿਆ। ਉਸ ਨੂੰ ‘ਪਲੇਅਰ ਆਫ ਦਾ ਸੀਰੀਜ਼’ ਦਾ ਐਵਾਰਡ ਵੀ ਮਿਲਿਆ। ਉਨ੍ਹਾਂ ਨੇ ਸੀਰੀਜ਼ ’ਚ 10 ਵਿਕਟਾਂ ਲਈਆਂ। Australia Vs Pakistan

Australia Vs Pakistan
ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ 8.5 ਓਵਰਾਂ ‘ਚ 32 ਦੌੜਾਂ ਦੇ 3 ਵਿਕਟਾਂ ਹਾਸਲ ਕੀਤੀਆਂ।

ਸ਼ਫੀਕ ਤੇ ਅਯੂਬ ਵਿਚਕਾਰ ਪਹਿਲੀ ਵਿਕਟ ਲਈ 84 ਦੌੜਾਂ ਦੀ ਸਾਂਝੇਦਾਰੀ ਹੋਈ

ਪਾਕਿਸਤਾਨ ਦੇ ਦੋਵੇਂ ਸਲਾਮੀ ਬੱਲੇਬਾਜ਼ ਸ਼ਾਈਮ ਅਯੂਬ ਤੇ ਅਬਦੁੱਲਾ ਸ਼ਫੀਕ ਨੇ 84 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ। ਸਾਇਮ ਨੇ 42 ਦੌੜਾਂ ਤੇ ਸ਼ਫੀਕ ਨੇ 37 ਦੌੜਾਂ ਦੀ ਪਾਰੀ ਖੇਡੀ। ਕਪਤਾਨ ਮੁਹੰਮਦ ਰਿਜ਼ਵਾਨ ਨੇ ਨਾਬਾਦ 30 ਤੇ ਬਾਬਰ ਆਜ਼ਮ ਨੇ 28 ਦੌੜਾਂ ਬਣਾਈਆਂ। ਦੋਵਾਂ ਵਿਚਕਾਰ 58 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ। ਅਸਟਰੇਲੀਆ ਲਈ ਲਾਂਸ ਮੌਰਿਸ ਨੇ ਦੋਵੇਂ ਵਿਕਟਾਂ ਲਈਆਂ।

ਅਸਟਰੇਲੀਆ ਦੀ ਬੱਲੇਬਾਜ਼ੀ ਰਹੀ ਫੇਲ | Australia Vs Pakistan

ਪਰਥ ਦੀ ਉਛਾਲ ਭਰੀ ਪਿੱਚ ’ਤੇ ਮੇਜ਼ਬਾਨ ਟੀਮ ਦੀ ਬੱਲੇਬਾਜ਼ੀ ਫਲਾਪ ਰਹੀ ਤੇ 31.5 ਓਵਰਾਂ ’ਚ 140 ਦੌੜਾਂ ਹੀ ਬਣਾ ਸਕੀ। ਟੀਮ ਦੇ ਟਾਪ-5 ਬੱਲੇਬਾਜ਼ 25 ਦੌੜਾਂ ਤੋਂ ਵੱਧ ਨਹੀਂ ਬਣਾ ਸਕੇ। ਸਲਾਮੀ ਬੱਲੇਬਾਜ਼ ਮੈਥਿਊ ਸ਼ਾਰਟ ਨੇ 22 ਤੇ ਸ਼ਾਨ ਐਬੋਟ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ। ਪਰਥ ’ਚ ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਨੂੰ ਤੇਜ਼ ਗੇਂਦਬਾਜ਼ਾਂ ਨੇ ਸਹੀ ਸਾਬਤ ਕੀਤਾ। ਸ਼ਾਹੀਨ ਸ਼ਾਹ ਅਫਰੀਦੀ ਤੇ ਨਸੀਮ ਸ਼ਾਹ ਨੇ 3-3 ਵਿਕਟਾਂ ਲਈਆਂ। ਹੈਰਿਸ ਰੌਫ ਨੇ 2 ਵਿਕਟਾਂ ਲਈਆਂ। ਮੁਹੰਮਦ ਹਸਨੈਨ ਨੂੰ ਇੱਕ ਵਿਕਟ ਮਿਲੀ। ਜਦਕਿ ਇਕ ਬੱਲੇਬਾਜ਼ ਰਿਟਾਇਰ ਹੋਇਆ।

Australia Vs Pakistan

ਸ਼ਾਨ ਐਬੋਟ ਨੇ ਸਕੋਰ 150 ਦੇ ਨੇੜੇ ਪਹੁੰਚਾਇਆ

88 ਦੌੜਾਂ ’ਤੇ 6 ਵਿਕਟਾਂ ਗੁਆਉਣ ਤੋਂ ਬਾਅਦ 8ਵੇਂ ਨੰਬਰ ਦੇ ਬੱਲੇਬਾਜ਼ ਸ਼ਾਨ ਐਬੋਟ ਨੇ ਟੀਮ ਦੇ ਸਕੋਰ ਨੂੰ 140 ਤੋਂ ਪਾਰ ਪਹੁੰਚਾਇਆ। ਉਹ 30 ਦੌੜਾਂ ਬਣਾ ਕੇ ਟੀਮ ਦਾ ਸਭ ਤੋਂ ਵੱਧ ਸਕੋਰਰ ਰਿਹਾ। ਉਸ ਨੇ ਐਡਮ ਜ਼ੈਂਪਾ ਨਾਲ 30 ਦੌੜਾਂ ਤੇ ਸਪੈਂਸਰ ਜਾਨਸਨ ਨਾਲ 22 ਦੌੜਾਂ ਦੀ ਸਾਂਝੇਦਾਰੀ ਕੀਤੀ। Australia Vs Pakistan

ਚੋਟੀ ਦੇ 5 ਬੱਲੇਬਾਜ਼ਾਂ ਨੇ ਸਿਰਫ 55 ਦੌੜਾਂ ਜੋੜੀਆਂ, ਸ਼ਾਰਟ ਨੇ 22 ਦੌੜਾਂ ਬਣਾਈਆਂ

ਅਸਟਰੇਲੀਆਈ ਬੱਲੇਬਾਜ਼ ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਦੇ ਸਾਹਮਣੇ ਸੰਘਰਸ਼ ਕਰਦੇ ਨਜ਼ਰ ਆਏ। ਟੀਮ ਦੇ ਟਾਪ-5 ਬੱਲੇਬਾਜ਼ਾਂ ਨੇ ਮਿਲ ਕੇ 55 ਦੌੜਾਂ ਬਣਾਈਆਂ, ਜਿਨ੍ਹਾਂ ’ਚੋਂ ਸਲਾਮੀ ਬੱਲੇਬਾਜ਼ ਮੈਥਿਊ ਸ਼ਾਰਟ ਨੇ ਸਭ ਤੋਂ ਜ਼ਿਆਦਾ 22 ਦੌੜਾਂ ਬਣਾਈਆਂ। ਹੈਰਿਸ ਰਾਊਫ ਨੇ ਉਸ ਨੂੰ ਪਵੇਲੀਅਨ ਭੇਜਿਆ। ਨਸੀਮ ਸ਼ਾਹ ਨੇ ਪਾਰੀ ਦੇ ਚੌਥੇ ਓਵਰ ’ਚ ਟੀਮ ਨੂੰ ਪਹਿਲਾ ਝਟਕਾ ਦਿੱਤਾ। ਉਸ ਨੇ ਜੈਕ ਫਰੇਜ਼ਰ ਮੈਕਗਰਕ ਨੂੰ ਵਿਕਟਕੀਪਰ ਮੁਹੰਮਦ ਰਿਜ਼ਵਾਨ ਹੱਥੋਂ ਕੈਚ ਕਰਵਾਇਆ। ਜੈਕ ਆਫ ਸਟੰਪ ਤੋਂ ਬਾਹਰ ਜਾ ਰਹੀ ਗੇਂਦ ਨੂੰ ਡਰਾਈਵ ਕਰਨਾ ਚਾਹੁੰਦਾ ਸੀ। ਗੇਂਦ ਬੱਲੇ ਦੇ ਬਾਹਰੀ ਕਿਨਾਰੇ ਨੂੰ ਲੈ ਕੇ ਵਿਕਟਕੀਪਰ ਦੇ ਦਸਤਾਨੇ ’ਚ ਚਲੀ ਗਈ। Australia Vs Pakistan

ਮੈਕਸਵੈੱਲ ਸੀਰੀਜ਼ ’ਚ ਜ਼ੀਰੋ ’ਤੇ ਆਊਟ, ਕੂਪਰ ਜ਼ਖਮੀ

ਗਲੇਨ ਮੈਕਸਵੈੱਲ ਇਸ ਸੀਰੀਜ਼ ’ਚ ਦੂਜੀ ਵਾਰ ਜ਼ੀਰੋ ’ਤੇ ਆਊਟ ਹੋਏ। ਉਸ ਨੂੰ ਸਾਈਮ ਅਯੂਬ ਦੇ ਹੱਥੋਂ ਹਾਰਿਸ ਰਾਊਫ ਨੇ ਕੈਚ ਕਰਵਾਇਆ। ਉਹ ਪਹਿਲੇ ਮੈਚ ’ਚ ਵੀ ਆਪਣਾ ਖਾਤਾ ਨਹੀਂ ਖੋਲ੍ਹ ਸਕਿਆ ਸੀ। ਇਸ ਤੋਂ ਪਹਿਲਾਂ ਖੱਬੇਪੱਖੀ ਬੱਲੇਬਾਜ਼ ਕੂਪਰ ਕੋਨੋਲੀ (7 ਦੌੜਾਂ) ਪਾਰੀ ਦੌਰਾਨ ਜ਼ਖ਼ਮੀ ਹੋ ਗਏ ਸਨ। ਮੁਹੰਮਦ ਹਸਨੈਨ ਦੀ ਉਛਾਲਦੀ ਗੇਂਦ ਉਸ ਦੇ ਖੱਬੇ ਹੱਥ ’ਤੇ ਲੱਗੀ। ਉਹ ਇਸ ਗੇਂਦ ਨੂੰ ਪੁਲ ਕਰਦਾ ਚਾਹੁੰਦੇ ਸਨ। Australia Vs Pakistan