ਕਿਹਾ, ਭਾਰਤ-ਇਜ਼ਰਾਇਲ ਤੋਂ ਪਾਕਿ ਆਪਣੀ ਹਿਫ਼ਾਜਤ ਕਰਨ ‘ਚ ਸਮਰੱਥ
ਇਸਲਾਮਾਬਾਦ (ਏਜੰਸੀ)। ਭਾਰਤ ਤੇ ਇਜ਼ਰਾਇਲ ਦਰਮਿਆਨ ਵਧਦੀ ਨੇੜਤਾ ਤੋਂ ਪਾਕਿਸਤਾਨ ਬੇਚੈਨ ਹੋ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਮੁਹੰਮਦ ਆਸਿਫ਼ ਦਾ ਕਹਿਣਾ ਹੈ ਕਿ ਦੋਵੇਂ ਦੇਸ਼ ਮੁਸਲਿਮ ਵਿਰੋਧੀ ਹਨ ਤੇ ਦੋਵਾਂ ਦਾ ਮਕਸਦ ਇੱਕ ਹੀ ਹੈ। ਉਸਦੇ ਗਠਜੋੜ ਦੇ ਬਾਵਜ਼ੂਦ ਪਾਕਿਸਤਾਨ ਆਪਣੀ ਹਿਫਾਜ਼ਤ ਕਰਨ ‘ਚ ਸਮਰੱਥ ਹੈ। ਖਵਾਜਾ ਆਸਿਫ਼ ਨੇ ਪਾਕਿਸਤਾਨ ਦੇ ਇੱਕ ਟੀਵੀ ਚੈੱਨਲ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ ਭਾਰਤ ਤੇ ਇਜ਼ਰਾਇਲ ਦਰਮਿਆਨ ਗਠਜੋੜ ਦੇ ਬਾਵਜ਼ੂਦ ਅਸੀਂ ਆਪਣੀ ਰੱਖਿਆ ਕਰਨ ‘ਚ ਸਮਰੱਥ ਹੈ। ਦੋਵੇਂ ਦੇਸ਼ਾਂ ਦਰਮਿਆਨ ਡੂੰਘੀ ਮਿੱਤਰਤਾ ‘ਤੇ ਨਿਸ਼ਾਨਾ ਵਿੰਨ੍ਹਦਿਆਂ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਇਜ਼ਰਾਇਲ ਤੇ ਪਾਕਿਸਤਾਨ ਦਾ ਮਕਸਦ ਇੱਕ ਹੀ ਹੈ।
ਇਜ਼ਰਾਇਲ ਤੇ ਭਾਰਤ ਦੋਵਾਂ ਨੂੰ ਮਸਲਿਮਾਂ ਦਾ ਦਮਨ ਕਰਨ ਵਾਲਾ ਦੱਸਦਿਆਂ ਖਵਾਜਾ ਆਸਿਫ਼ ਨੇ ਕਿਹਾ ਇਜਰਾਇਲ ਉਸ ਨੂੰ ਵੱਡੇ ਖੇਤਰ ‘ਤੇ ਆਪਣਾ ਕਬਜ਼ਾ ਜਮਾਉਣ ਦੀ ਕੋਸ਼ਿਸ਼ਾਂ ‘ਚ ਜੁਟਿਆ ਹੋਇਆ ਜੋ ਮੁਸਲਿਮਾਂ ਦਾ ਹੈ। ਦੂਜੇ ਪਾਸੇ ਭਾਰਤ ਵੀ ਕਸ਼ਮੀਰ ‘ਚ ਮੁਸਲਿਮਾਂ ਦੀ ਜ਼ਮੀਨ ਕਬਜ਼ਾ ਰਿਹਾ ਹੈ। ਇਸ ਤੋਂ ਸਾਫ਼ ਹੈ ਕਿ ਦੋਵੇਂ ਦੇਸ਼ਾਂ ਦਾ ਮਕਸਦ ਇੱਕੋ ਜਿਹਾ ਹੀ ਹੈ। ਪਾਕਿਸਤਾਨ ਦੇ ਇਜ਼ਰਾਇਲ ਨੂੰ ਮਾਨਤਾ ਨਾ ਦੇਣ ਦਾ ਜ਼ਿਕਰ ਕਰਦਿਆਂ ਖਵਾਜਾ ਆਸਿਫ਼ ਨੇ ਕਿਹਾ ਕਿ ਭਾਰਤ ਤੇ ਇਜ਼ਰਾਇਲ ਦਾ ਇਹ ਗਠਜੋੜ ਇਸਲਾਮ ਵਿਰੋਧ ਦੀ ਵਜ੍ਹਾ ਨਾਲ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਫਲੀਸਤੀਨੀ ਦੇ ਲੋਕਾਂ ਦੇ ਨਾਲ ਭਾਵਨਾਤਮਕ ਰਿਸ਼ਤੇ ਹਨ ਜਦੋਂਕਿ ਕਸ਼ਮੀਰ ਦਾ ਮਸਲਾ ਪਾਕਿਸਤਾਨ ਦੀ ਹੋਂਦ ਨਾਲ ਜੁੜਿਆ ਹੋਇਆ ਹੈ।