
Pakistan Vs Bangladesh: ਸਪੋਰਟਸ ਡੈਸਕ। ਆਈਸੀਸੀ ਚੈਂਪੀਅਨਜ਼ ਟਰਾਫੀ 2025 ’ਚ ਪਾਕਿਸਤਾਨ ਤੇ ਬੰਗਲਾਦੇਸ਼ ਦਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਰਾਵਲਪਿੰਡੀ ’ਚ ਰੁਕ-ਰੁਕ ਕੇ ਮੀਂਹ ਪਿਆ। ਅਜਿਹੀ ਸਥਿਤੀ ’ਚ, ਮੈਚ ਰੈਫਰੀ ਨੇ ਇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਦੋਵਾਂ ਟੀਮਾਂ ਨੂੰ ਇੱਕ-ਇੱਕ ਪੁਆਇੰਟ ਦਿੱਤਾ ਗਿਆ। ਹਾਲਾਂਕਿ, ਦੋਵੇਂ ਟੀਮਾਂ ਇਸ ਮੈਚ ਤੋਂ ਪਹਿਲਾਂ ਹੀ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਗਈਆਂ ਸਨ। ਇਹ ਦੋਵੇਂ ਟੀਮਾਂ ਦਾ ਆਖਰੀ ਗਰੁੱਪ ਮੈਚ ਸੀ। ਪਾਕਿਸਤਾਨ ਨੂੰ ਪਹਿਲੇ ਮੈਚ ’ਚ ਨਿਊਜ਼ੀਲੈਂਡ ਨੇ ਤੇ ਦੂਜੇ ਮੈਚ ’ਚ ਭਾਰਤ ਨੇ ਹਰਾਇਆ ਸੀ। ਜਦੋਂ ਕਿ ਬੰਗਲਾਦੇਸ਼ ਨੂੰ ਪਹਿਲੇ ਮੈਚ ’ਚ ਭਾਰਤ ਤੋਂ ਤੇ ਦੂਜੇ ਮੈਚ ’ਚ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਖਬਰ ਵੀ ਪੜ੍ਹੋ : Green Tea Side Effects: ਕੀ ਤੁਸੀਂ ਵੀ ਕਰਦੇ ਹੋ ਖਾਲੀ ਪੇਟ ਗ੍ਰੀਨ ਟੀ ਦੀ ਵਰਤੋਂ, ਜੇਕਰ ਹਾਂ ਤਾਂ ਹੋ ਜਾਓ ਅਲਰਟ, ਹੋ…
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | Pakistan Vs Bangladesh
ਪਾਕਿਸਤਾਨ : ਮੁਹੰਮਦ ਰਿਜ਼ਵਾਨ (ਕਪਤਾਨ ਤੇ ਵਿਕਟਕੀਪਰ), ਇਮਾਮ ਉਲ ਹੱਕ, ਸਾਊਦ ਸ਼ਕੀਲ, ਬਾਬਰ ਆਜ਼ਮ, ਸਲਮਾਨ ਆਗਾ, ਤੈਯਬ ਤਾਹਿਰ, ਖੁਸ਼ਦਿਲ ਸ਼ਾਹ, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਹਾਰਿਸ ਰਉਫ ਤੇ ਅਬਰਾਰ ਅਹਿਮਦ।
ਬੰਗਲਾਦੇਸ਼ : ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਤੰਜੀਦ ਹਸਨ, ਤੌਹੀਦ ਹਰਿਦੋਏ, ਮੁਸ਼ਫਿਕੁਰ ਰਹੀਮ, ਮਹਿਮੂਦੁੱਲਾ, ਜ਼ਾਕਿਰ ਅਲੀ, ਮੇਹਦੀ ਹਸਨ ਮਿਰਾਜ਼, ਰਿਸ਼ਾਦ ਹੁਸੈਨ, ਤਸਕੀਨ ਅਹਿਮਦ, ਨਾਹਿਦ ਰਾਣਾ ਤੇ ਮੁਸਤਫਿਜ਼ੁਰ ਰਹਿਮਾਨ।
ਫੋਟੋਆਂ ‘ਚ ਵੇਖੋ ਮੈਦਾਨ ਦਾ ਹਾਲ