ਰਾਵਲਪਿੰਡੀ ‘ਚ ਫੌਜ ਦਾ ਜਹਾਜ਼ ਹਾਦਸਾਗ੍ਰਸਤ , 19 ਮਰੇ , 16 ਜਖ਼ਮੀ

Pakistan, Army Plane, Crashes, 19 Killed, 16 Wounded

ਰਾਵਲਪਿੰਡੀ ‘ਚ ਫੌਜ ਦਾ ਜਹਾਜ਼ ਹਾਦਸਾਗ੍ਰਸਤ , 19 ਮਰੇ , 16 ਜਖ਼ਮੀ

ਰਾਵਲਪਿੰਡੀ, ਏਜੰਸੀ। ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਵਿੱਚ ਮੰਗਲਵਾਰ ਤੜਕੇ ਰਿਹਾਇਸ਼ੀ ਇਲਾਕੇ ਵਿੱਚ ਫੌਜ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਜਹਾਜ਼ ਚਾਲਕ ਦਲ ਦੇ ਪੰਜ ਮੈਬਰਾਂ ਸਮੇਤ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 10 ਜਖ਼ਮੀ ਹੋ ਗਏੇ। ਪਾਕਿਸਤਾਨੀ ਫੌਜ ਦੇ ਮੀਡੀਆ ਅਤੇ ਜਨਸੰਪਰਕ ਵਿਭਾਗ (ਆਈਐਸਪੀਆਰ) ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਫੌਜ ਦਾ ਇੱਕ ਸਿਖਲਾਈ ਜਹਾਜ਼ ਆਪਣੇ ਨਿਯਮਿਤ ਟ੍ਰੇਨਿੰਗ ਮਿਸ਼ਨ ‘ਤੇ ਸੀ ਅਤੇ ਰਾਵਲਪਿੰਡੀ ਸ਼ਹਿਰ ਦੇ ਬਾਹਰੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ।

ਆਈਐਸਪੀਆਰ ਨੇ ਦੱਸਿਆ ਕਿ ਜਹਾਜ਼ ਵਿੱਚ ਸਵਾਰ ਦੋ ਪਾਇਲਟਾਂ ਸਮੇਤ ਸਾਰੇ ਪੰਜ ਮੈਬਰਾਂ ਦੀ ਮੌਤ ਹੋ ਗਈ ਹੈ। ਰਿਪੋਰਟਾਂ ਅਨੁਸਾਰ ਜਹਾਜ਼ ਦੁਰਘਟਨਾ ਕਾਰਨ ਜਹਾਜ਼ ਵਿੱਚ ਅੱਗ ਭੜਕ ਗਈ ਅਤੇ ਅੱਗ ਨੇ ਦੁਰਘਟਨਾਸਥਲ ਦੇ ਆਸਪਾਸ ਕਈ ਘਰਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਇਹ ਜੇਟ ਜਹਾਜ਼ ਰਾਵਲਪਿੰਡੀ ਸ਼ਹਿਰ ਤੋਂ ਕੁੱਝ ਦੂਰ ਜੱਬੀ ਪਿੰਡ ਵਿੱਚ ਹਾਦਸਾਗ੍ਰਸਤ ਹੋਇਆ। ਜਹਾਜ਼ ਦੇ ਹਾਦਸਾਗ੍ਰਸਤ ਹੋਕੇ ਡਿੱਗਣ ਨਾਲ ਉਸਦੀ ਚਪੇਟ ਵਿੱਚ ਆਕੇ ਘੱਟ ਤੋਂ ਘੱਟ ਚਾਰ ਮਕਾਨ ਗੰਭੀਰ ਰੂਪ ‘ਚ ਨੁਕਸਾਨੇ ਗਏ ਅਤੇ ਉਨ੍ਹਾਂ ਵਿੱਚ ਅੱਗ ਲੱਗ ਗਈ।

ਪੁਲਿਸ ਅਤੇ ਸੁਰੱਖਿਆਬਲਾਂ ਤੋਂ ਇਲਾਵਾ ਰਾਹਤ ਅਤੇ ਬਚਾਅ ਦਲਾਂ ਨੇ ਘਟਨਾ ਸਥਾਨ ‘ਤੇ ਪਹੁੰਚਕੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਅਤੇ ਲਾਸ਼ਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿਲ੍ਹੇ ਦੇ ਆਪਾਤਕਾਲੀਨ ਵਿਭਾਗ ਦੇ ਅਧਿਕਾਰੀ ਅਬਦੁਲ ਰਹਿਮਾਨ ਨੇ ਦੱਸਿਆ ਕਿ 19 ਲਾਸ਼ਾਂ ਅਤੇ 16 ਜਖ਼ਮੀਆਂ ਨੂੰ ਰਾਵਲਪਿੰਡੀ ਸ਼ਹਿਰ ਦੇ ਤਿੰਨ ਵੱਖ-ਵੱਖ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ। ਜਹਾਜ਼ ਦੁਰਘਟਨਾ ਦੇ ਮੱਦੇਨਜਰ ਰਾਵਲਪਿੰਡੀ ਸ਼ਹਿਰ ਅਤੇ ਰਾਜਧਾਨੀ ਇਸਲਾਮਾਬਾਦ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਆਈਐਸਪੀਆਰ ਨੇ ਅਜੇ ਤੱਕ ਜਹਾਜ਼ ਦੁਰਘਟਨਾ ਦੇ ਕਾਰਣਾਂ ਬਾਰੇ ਵਿੱਚ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।