ਸੰਨ 2013 ‘ਚ ਨਵਾਜ ਸ਼ਰੀਫ਼ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਇਹ ਗੱਲ ਬੜੇ ਜ਼ੋਰ ਨਾਲ ਕਹੀ ਸੀ ਕਿ ਭਾਰਤ ਪਾਕਿਸਤਾਨ ਨੂੰ ਆਪਸੀ ਜੰਗ ਕਰਨ ਦੀ ਬਜਾਇ ਗਰੀਬੀ, ਭੁੱਖਮਰੀ, ਅਨਪੜਤਾ ਤੇ ਬਿਮਾਰੀਆਂ ਖਿਲਾਫ਼ ਜੰਗ ਕਰਨੀ ਚਾਹੀਦੀ ਹੈ ਮਗਰੋਂ ਤਹਿਰੀਕ ਏ ਇਨਸਾਫ਼ ਪਾਰਟੀ ਦੀ ਇਮਰਾਨ ਸਰਕਾਰ ਨੇ ਹਕੂਮਤ ਸੰਭਾਲੀ ਤਾਂ ਇਹੀ ਗੱਲ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਕਹੀ ਪਰ ਕੋਈ ਵੀ ਹੁਕਮਰਾਨ ਆਪਣੇ ਐਲਾਨਾਂ ਨੂੰ ਅੰਜਾਮ ਤੱਕ ਨਹੀਂ ਪਹੁੰਚਾ ਸਕਿਆ ਅੱਜ ਹਾਲਾਤ ਇਹ ਹਨ ਕਿ ਪਾਕਿ ‘ਤੇ ਕਰਜ਼ਾ ਉਸ ਦੇ ਕੁੱਲ ਘਰੇਲੂ ਉਤਪਾਦਨ ਦੇ ਬਰਾਬਰ ਹੀ ਪੁੱਜ ਗਿਆ ਹੈ ਜੋ ਦੇਸ਼ ਲਈ ਖਤਰੇ ਦੀ ਘੰਟੀ ਹੈ ਗਰੀਬੀ ਸਮਾਜਿਕ -ਰਾਜਨੀਤਿਕ ਬੁਰਾਈਆਂ ਦੀ ਜੜ੍ਹ ਹੈ ਜਿਨ੍ਹਾਂ ‘ਚੋਂ ਅੱਤਵਾਦ ਵੀ ਇੱਕ ਹੈ ਅੱਤਵਾਦੀ ਸੰਗਠਨ ਭੁੱਖੇ ਮਰਦੇ ਨੌਜਵਾਨਾਂ ਨੂੰ ਪੈਸੇ ਦਾ ਲੋਭ ਦੇ ਕੇ ਅਸਾਨੀ ਨਾਲ ਹਿੰਸਾ ਕਰਨ ਲਈ ਤਿਆਰ ਕਰ ਲੈਂਦੇ ਹਨ ਦਰਅਸਲ ਇਹਨਾਂ ਹਾਲਾਤਾਂ ਲਈ ਨਵਾਜ਼ ਸ਼ਰੀਫ਼, ਇਮਰਾਨ ਸਮੇਤ ਜ਼ਰਦਾਰੀ ਪਰਿਵਾਰ ਵੀ ਜਿੰਮੇਵਾਰ ਹੈ ਜੋ ਮੁਲਕ ਦੀ ਹਕੂਮਤ ਚਲਾਉਣ ਲਈ ਅਜ਼ਾਦ ਹੋ ਕੇ ਫੈਸਲਾ ਨਹੀਂ ਲੈ ਸਕੇ ਸਰਕਾਰ ਫੌਜ ਤੇ ਆਈਐਸਆਈ ਦੀ ਗੁਲਾਮ ਹੋ ਕੇ ਚੱਲਦੀ ਰਹੀ ਪਾਕਿ ਨੇ ਕਸ਼ਮੀਰ ਨੂੰ ਆਪਣੇ ਨੱਕ ਦਾ ਸਵਾਲ ਬਣਾ ਕੇ ਅੱਤਵਾਦੀ ਸੰਗਠਨਾਂ ਨੂੰ ਅਜਿਹੀ ਖੁੱਲ੍ਹ ਦਿੱਤੀ ਕਿ ਆਖ਼ਰ ਖੁਦ ਪਾਕਿ ਵੀ ਅੱਤਵਾਦੀ ਗ੍ਰਿਫ਼ਤ ‘ਚ ਆ ਗਿਆ ਜਿਹੜੇ ਤਾਲਿਬਾਨ ਅਫ਼ਗਾਨਿਸਤਾਨ ਸਰਕਾਰ ਖਿਲਾਫ਼ ਲੜਨ ਲਈ ਤਿਆਰ ਕੀਤੇ ਗਏ ਉਹੀ ਤਾਲਿਬਾਨ ਸਵਾਤ ਘਾਟੀ ਸਮੇਤ ਨਾਰਥ ਫਰੰਟੀਅਰ ਨੂੰ ਆਪਣਾ ਕਿਲ੍ਹਾ ਬਣਾ ਕੇ ਬੈਠ ਗਏ ਪਾਕਿ ਨੇ ਆਪਣੀ ਯੁਵਾ ਸ਼ਕਤੀ ਨੂੰ ਅੱਤਵਾਦ ‘ਚ ਝੋਕ ਦਿੱਤਾ ਰਾਸ਼ਟਰਪਤੀ ਦੇ ਅਹੁਦੇ ‘ਤੇ ਰਹਿੰਦਿਆਂ ਆਸਿਫ਼ ਜ਼ਰਦਾਰੀ ਨੇ ਇਹ ਕਬੂਲ ਕੀਤਾ ਸੀ ਕਿ ਪਾਕਿ ਨੇ ਤਾਲਿਬਾਨ ਕਿਸੇ ਮਕਸਦ ਲਈ ਤਿਆਰ ਕੀਤੇ ਸਨ ਇਸੇ ਤਰ੍ਹਾਂ ਨਵਾਜ ਸ਼ਰੀਫ਼ ਸਰਕਾਰ ਜਿਸ ਕਾਰਗਿਲ ਜੰਗ ਤੋਂ ਮੁੱਕਰਦੀ ਰਹੀ ਫੌਜ ਦੇ ਸਾਬਕਾ ਜਨਰਲ ਪਰਵੇਜ ਮੁਸ਼ੱਰਫ਼ ਨੇ ਸਵੀਕਾਰ ਕੀਤਾ ਕਿ ਪੂਰੀ ਯੋਜਨਾਬੰਦੀ ਨਾਲ ਪਾਕਿ ਫੌਜ ਨੇ ਕਾਰਗਿਲ ‘ਚ ਹਮਲਾ ਕੀਤਾ ਸੀ ਕਹਾਵਤ ‘ਖੂਹ ਪੁੱਟਦੇ ਨੂੰ ਖਾਤਾ ਤਿਆਰ, ‘ ਪਾਕਿ ‘ਤੇ ਪੂਰੀ ਢੁੱਕਦੀ ਹੈ ਕਸ਼ਮੀਰ ਨੂੰ ਹਥਿਆਉਣ ਤੇ ਚੀਨ ਵਰਗੇ ਮੁਲਕਾਂ ਦੀ ਕੂਟਨੀਤੀ ਦਾ ਹਿੱਸਾ ਬਣ ਕੇ ਪਾਕਿਸਤਾਨ ਨੇ ਆਪਣੀ ਬਦਹਾਲੀ ਦਾ ਰਾਹ ਆਪ ਖੋਲ੍ਹ ਦਿੱਤਾ ਹੁਣ ਇਮਰਾਨ ਖਾਨ ਆਪਣੇ ਨੌਕਰਸ਼ਾਹਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਖਰਚੇ ਘਟਾਉਣ, ਭ੍ਰਿਸ਼ਟਾਚਾਰ ਰੋਕਣ ਵਰਗੀਆਂ ਨਸੀਹਤ ਦੇ ਰਹੇ ਹਨ ਪਰ ਪੰਜ ਦਹਾਕਿਆਂ ‘ਚ ਕੀਤੀਆਂ ਗਲਤੀਆਂ ਨਾਲ ਹੋਏ ਨੁਕਸਾਨ ਨੂੰ ਸਾਲ ਦੋ ਸਾਲ ‘ਚ ਪੂਰਾ ਨਹੀਂ ਕੀਤਾ ਜਾ ਸਕਦਾ ਇਮਰਾਨ ਪ੍ਰਧਾਨ ਮੰਤਰੀ ਵਾਸਤੇ ਅਲਾਟ ਹੋਈਆਂ ਗੱਡੀਆਂ ਦੀ ਨਿਲਾਮੀ ਵੀ ਕੀਤੀ ਪਰ ਉਹ ਪਾਕਿ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ?’ਚ ਨਾਕਾਮ ਸਾਬਤ ਹੋ ਰਹੇ ਹਨ ਚੰਗਾ ਹੋਵੇ ਜੇਕਰ ਪਾਕਿਸਤਾਨ ਅੱਤਵਾਦ ਨੂੰ ਆਪਣੀ ਵਿਦੇਸ਼ ਨੀਤੀ ‘ਚੋਂ ਕੱਢ ਕੇ ਆਰਥਿਕ ਨੀਤੀ ਨੂੰ ਮਹੱਤਤਾ ਦੇਵੇ ਗਰੀਬ ਤੇ ਬਦਹਾਲ ਗੁਆਂਢੀ ਭਾਰਤ ਲਈ ਖਤਰਨਾਕ ਹੈ ਪਾਕਿ ਦੇ ਮਾੜੇ ਵਿੱਤੀ ਹਾਲਾਤਾਂ ਤੋਂ ਭਾਰਤ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਅਜਮਲ ਕਸਾਬ ਨੂੰ ਗਰੀਬੀ ਮੁੰਬਈ ਤੱਕ ਲੈ ਆਈ ਸੀ ਸਾਨੂੰ ਚੌਕਸ ਰਹਿਣਾ ਪਵੇਗਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।