24 ਘੰਟੇ ’ਚ 4 ਮਿਲੀਅਨ ਪਾਰ, ਪੂਜਨੀਕ ਗੁਰੂ ਜੀ ਦੇ ਭਜਨ ਨੇ ਮਚਾਈ ਧੂਮ

song

ਯੂਟਿਊਬ ’ਤੇ ਟ੍ਰੈਂਡ ’ਚ, ਹਰ ਮੋਬਾਈਨ ’ਚ ਵੱਜ ਰਿਹਾ ਪੂਜਨੀਕ ਗੁਰੂ ਜੀ ਦਾ ਮੈਲੋਡੀਅਸ ਭਜਨ

ਚੰਡੀਗੜ੍ਹ-ਸਰਸਾ (ਅਨਿਲ ਕੱਕੜ)। ‘‘ਪਾਪ ਛੁਪਾ ਕੇ ਪੁੰਨ ਦਿਖਾ ਕੇ’’ ਆਹ ਆ…. ਕਿਆ ਭਜਨ ਹੈ, ਕਿਆ ਲਿਖਿਆ ਹੈ, ਕਿਆ ਗਾਇਆ ਹੈ, ਕਿਆ ਸੰਗੀਤ ਹੈ… ਕਿਆ ਰਚਨਾ ਹੈ। ਵਾਹ ਮੇਰੇ ਮੌਲਾ… ਇਹ ਸ਼ਬਦ ਅੱਜ ਲੱਖਾਂ ਸ਼ਰਧਾਲੂਆਂ ਦੀ ਜ਼ੁਬਾਨ ’ਤੇ ਹੈ। ਜਿਵੇਂ ਹੀ ਇਹ ਰੂਹਾਨੀ ਭਜਨ ਪੂਜਨੀਕ ਗੁਰੂ ਜੀ ਦੇ ਅਧਿਕਾਰਤ ਯੂਟਿਊਬ ਚੈਨਲ  (https://www.youtube.com/c/SaintMSGInsan) ’ਤੇ ਅਪਲੋਡ ਹੋਇਆ, ਉਦੋਂ ਤੋਂ ਇਹ ਹਰ ਮੋਬਾਈਲ ਫੋਨ ’ਤੇ ਇਹ ਵੱਜ ਰਿਹਾ ਹੈ। ਭਜਨ ਨੂੰ ਸੁਣਨ ਵਾਲਿਆਂ ਨੇ ਰਿਕਾਰਡ ਤੋੜਦਿਆਂ ਸਿਰਫ਼ 24 ਘੰਟਿਆਂ ਵਿੱਚ ਇਸ ਨੂੰ 4 ਮਿਲੀਅਨ (40 ਲੱਖ) ਤੋਂ ਵੱਧ ਵਿਊਜ਼ ਪਾਰ ਪਹੁੰਚਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਲਗਭਗ 5 ਸਾਲਾਂ ਬਾਅਦ ਪੂਜਨੀਕ ਗੁਰੂ ਜੀ ਨੇ ਆਪਣੇ ਅਧਿਕਾਰਤ ਚੈਨਲ ’ਤੇ ਇਸ ਤਰੀਕੇ ਨਾਲ ਸਟੂਡੀਓ ਰਿਕਾਰਡ ਕੀਤੇ ਭਜਨ ਨੂੰ ਅਪਲੋਡ ਕੀਤਾ ਹੈ। ਜਿਸ ਦੀ ਸਾਧ-ਸੰਗਤ ਲੰਬੇ ਸਮੇਂ ਤੋਂ ਉਡੀਕ ਕਰ ਰਹੀ ਸੀ।

ਸਾਧ-ਸੰਗਤ ਹੀ ਨਹੀਂ, ਆਮ ਜਨ ਦੇ ਹਿਰਦੇ ਵਿਚ ਵੀ ਵੱਸਿਆ ਭਜਨ

ਭਜਨ ਦੀ ਦੀਵਾਨਗੀ ਸਿਰਫ਼ ਸਾਧ-ਸੰਗਤ ਤੱਕ ਹੀ ਸੀਮਤ ਨਹੀਂ ਹੈ ਸਗੋਂ ਆਮ ਲੋਕ ਵੀ ਇਸ ਭਜਨ ਨੂੰ ਬਹੁਤ ਸੁਣ ਰਹੇ ਹਨ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਹ ਭਜਨ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬਹੁਤ ਸੁਣਿਆ ਜਾ ਰਿਹਾ ਹੈ ਅਤੇ ਮੌਜੂਦਾ ਸਮੇਂ ਵਿੱਚ ਇਹ ਭਜਨ ਟ੍ਰੇਂਡ ਵਿੱਚ ਹੈ।

ਮੌਜੂਦਾ ਹਾਲਾਤਾਂ ’ਤੇ ਹਨ ਭਜਨ ਦੇ ਬੋਲ

ਭਜਨ ਨੂੰ ਪਸੰਦ ਕਰਨ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਪੂਜਨੀਕ ਗੁਰੂ ਜੀ ਨੇ ਇਸ ਭਜਨ ਰਾਹੀਂ ਮਨੁੱਖ ਨੂੰ ਨਾ ਕੇਵਲ ਉਪਦੇਸ਼ ਦਿੱਤਾ ਹੈ ਸਗੋਂ ਮੌਜੂਦਾ ਸਮੇਂ ਵਿੱਚ ਵਿਗੜ ਰਹੇ ਹਾਲਾਤਾਂ ਬਾਰੇ ਵੀ ਜਾਗਰੂਕ ਕੀਤਾ ਹੈ। ਇਸ ਲਈ ਇਹ ਭਜਨ ਹਰ ਕਿਸੇ ਦੇ ਦਿਲ ਵਿੱਚ ਵਸ ਰਿਹਾ ਹੈ।

ਮਨੁੱਖ ਦੀਆਂ ਅੱਖਾਂ ਖੋਲ੍ਹਣ ਵਾਲਾ ਭਜਨ

ਇਕ ਯੂ-ਟਿਊਬ ਯੂਜ਼ਰ ਲਿਖਦੇ ਹਨ ਕਿ ਇਹ ਭਜਨ ਨਾ ਸਿਰਫ ਕੰਨਾਂ ਨੂੰ ਸਕੂਨ ਦੇਣ ਵਾਲਾ ਹੈ, ਜਦਕਿ ਇਹ ਭਜਨ ਹਰ ਮਨੁੱਖ ਦੀਆਂ ਅੱਖਾਂ ਖੋਲ੍ਹਣ ਵਾਲਾ ਹੈ ਕਿਉਂਕਿ ਮੌਜੂਦਾ ਸਮੇਂ ਵਿਚ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਪੂਜਨੀਕ ਗੁਰੂ ਜੀ ਨੇ ਕਰਾਰੀ ਚੋਟ ਮਾਰੀ ਹੈ। ਜਿਸ ਦਾ ਅਸਰ ਹੁਣ ਸਮਾਜ ’ਚ ਵੇਖਣ ਨੂੰ ਮਿਲੇਗਾ।

ਗੱਡੀਆਂ ਵਿੱਚ ਲਗਾਤਾਰ ਚੱਲ ਰਿਹਾ ਭਜਨ

ਇਸ ਦੇ ਨਾਲ ਹੀ ਦੇਸ਼-ਵਿਦੇਸ਼ ’ਚ ਵਸਦੇ ਕਈ ਲੋਕਾਂ ਨੇ ਇਸ ਭਜਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਭਜਨ ਇੰਨਾਂ ਪਿਆਰਾ ਹੈ ਕਿ ਉਹ ਆਪਣੇ ਵਾਹਨਾਂ, ਘਰਾਂ ਅਤੇ ਦਫਤਰਾਂ ’ਚ ਇਸ ਨੂੰ ਲਗਾਤਾਰ ਸੁਣ ਰਹੇ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਇਸ ਭਜਨ ਨੂੰ ਲਗਾਤਾਰ ਸੁਣ ਰਹੇ ਹਨ।

ਜਲਦ ਹੀ ਭਜਨ ਦੀ ਵੀਡੀਓ ਵੀ ਅਪਲੋਡ ਕਰੋ ਗੁਰੂ ਜੀ

ਬਹੁਤ ਸਾਰੇ ਯੂਜ਼ਰਸ ਹੁਣ ਭਜਨ ਦੀ ਪੂਰੀ ਵੀਡੀਓ ਵੀ ਮੰਗ ਰਹੇ ਹਨ। ਯੂਜ਼ਰਸ ਨੇ ਲਿਖਿਆ ਕਿ ਪੂਜਨੀਕ ਗੁਰੂ ਜੀ ਦੇ ਲਿਰੀਕਲ ਭਜਨ ਨੇ ਫੱਟੇ ਚੱਕ ਦਿੱਤੇ ਹਨ, ਹੁਣ ਉਹ ਇਸਦੀ ਵੀਡੀਓ ਜਲਦੀ ਦੇਖਣਾ ਚਾਹੁੰਦੇ ਹਨ। ਹਰ ਕੋਈ ਅੰਦਾਜ਼ਾ ਲਗਾ ਰਿਹਾ ਹੈ ਕਿ ਜੇਕਰ ਗੀਤ ਇੰਨਾ ਹਿੱਟ ਹੋਇਆ ਤਾਂ ਵੀਡੀਓ ਹੰਗਾਮਾ ਮਚਾ ਦੇਵੇਗੀ। ਇਸ ਲਈ ਹਰ ਇੱਕ ਦੇ ਮਨ ਵਿੱਚ ਇਹ ਇੱਛਾ ਹੈ ਕਿ ਪੂਜਨੀਕ ਗੁਰੂ ਜੀ ਇਸ ਦਾ ਵੀਡੀਓ ਸੰਸਕਰਣ ਜਲਦੀ ਹੀ ਲਾਂਚ ਕਰਨ।

ਪੂਜਨੀਕ ਗੁਰੂ ਜੀ ਨੇ ਖੁਦ ਲਿਖਿਆ, ਖੁਦ ਗਾਇਆ ਅਤੇ ਖੁਦ ਹੀ ਸੰਗੀਤ ਦਿੱਤਾ।

ਪੂਜਨੀਕ ਗੁਰੂ ਜੀ ਬਿਲਕੁਲ ਆਪਣੇ ਪੁਰਾਣੇ ਅੰਦਾਜ ’ਚ ਪਰਤ ਚੁੱਕੇ ਹਨ ਅਤੇ ਇਸ ਗੱਲ ਦਾ ਪਤਾ ਇਸ ਭਜਨ ਨਾਲ ਵੀ ਦਿਖਾਈ ਪੈਂਦਾ ਹੈ ਕਿ ਪੂਜਨੀਕ ਗੁਰੂ ਜੀ ਨੇ ਇਸ ਬਾਣੀ ਨੂੰ ਬਹੁਤ ਹੀ ਸਾਰਥਕ ਸ਼ਬਦਾਂ ਵਿਚ ਗਾਇਆ ਹੈ ਅਤੇ ਇਸ ਦਾ ਸੰਗੀਤ ਵੀ ਪੂਜਨੀਕ ਗੁਰੂ ਜੀ ਨੇ ਦਿੱਤਾ ਹੈ, ਇਸ ਦੀ ਰਚਨਾ ਜੋ ਲੋਕਾਂ ਨੂੰ ਸੁਣਦੇ ਸੁਣਦੇ ਅੱਖਾਂ ਬੰਦ ਕਰਨ ਲਈ ਮਜ਼ਬੂਰ ਕਰ ਦਿੰਦੀ ਹੈ, ਵੀ ਪੂਜਨੀਕ ਗੁਰੂ ਜੀ ਨੇ ਦਿੱਤਾ ਹੈ। ਤਾਂ ਇਸ ਕਮਾਲ ਦੇ ਭਜਨ ਨੂੰ ਸੁਣਨ ਤੋਂ ਤੁਸੀਂ ਕਿਤੇ ਵਾਂਝੇ ਤਾਂ ਨਹੀਂ ਰਹਿ ਗਏ ਅਤੇ ਜੇਕਰ ਸੁਣ ਲਿਆ ਹੈ ਤਾਂ ਇੱਕ ਵਾਰ ਹੋਰ ਸੁਣੋ ਅਤੇ ਆਨੰਦ ਲਵੋ। ਇਹ ਵੀ ਧਿਆਨ ਰੱਖੀਏ ਕਿ ਯੂਟਿਊਬ ’ਤੇ ਇਸ ਭਜਨ ਨੂੰ ਸ਼ੇਅਰ ਕਰਨਾ ਵੀ ਸਾਡਾ ਧਰਮ ਹੈ, ਖੂਬ ਸ਼ੇਅਰ ਕਰੋ ਤੇ ਖੁਸ਼ੀਆਂ ਵੰਡੋ…

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here