ਟ੍ਰੇਨ’32 ਐਮ.ਟੀ. ਆਕਸੀਜਨ ਗੈਸ ਲੈ ਕੇ ਬਠਿੰਡਾ ਪਹੁੰਚੀ ਦੂਸਰੀ ਆਕਸੀਜਨ ਐਕਸਪ੍ਰੈਸ ਟ੍ਰੇਨ
ਸੁਖਜੀਤ ਮਾਨ, ਬਠਿੰਡਾ। ਕੋਰੋਨਾ ਮਹਾਂਮਰੀ ਦੇ ਚਲਦਿਆਂ ਕਿਸੇ ਵਿਅਕਤੀ ਦੀ ਜਾਨ ਆਕਸੀਜਨ ਦੀ ਘਾਟ ਨਾਲ ਨਾ ਜਾਵੇ ਇਸ ਲਈ ਸਰਕਾਰ ਵੱਲੋਂ ਲਗਾਤਾਰ ਉੱਚਿਤ ਪ੍ਰਬੰਧ ਕੀਤੇ ਜਾ ਰਹੇ ਹਨ ਹੁਣ ਜਦੋਂ ਕੋਈ ਆਕਸੀਜਨ ਟ੍ਰੇਨ ਪੁੱਜਦੀ ਹੈ ਤਾਂ ਉਸਦਾ ਆਮ ਟ੍ਰੇਨਾਂ ਨਾਲੋਂ ਮਹੱਤਵ ਜ਼ਿਆਦਾ ਵਧ ਜਾਂਦਾ ਹੈ ਜ਼ਿਲ੍ਹੇ ਦੇ ਉੱਚ ਅਧਿਕਾਰੀ ਟ੍ਰੇਨ ਦੀ ਆਮਦ ਮੌਕੇ ਸਟੇਸ਼ਨ ’ਤੇ ਪੁੱਜਦੇ ਹਨ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਤਹਿਤ ਦੂਸਰੀ ਆਕਸੀਜਨ ਟ੍ਰੇਨ ਅੱਜ ਬਠਿੰਡਾ ਕੈਂਟ ਰੇਲਵੇ ਸਟੇਸ਼ਨ ’ਤੇ ਪੁੱਜ ਗਈਵੇਰਵਿਆਂ ਮੁਤਾਬਿਕ ਇਹ ਸਪੈਸ਼ਲ ਆਕਸੀਜਨ ਐਕਸਪ੍ਰੈਸ ਟ੍ਰੇਨ ਗੁਜਰਾਤ ਦੇ ਹਜ਼ੀਰਾ ਤੋਂ 16-16 ਐਮ.ਟੀ. ਦੇ 2 ਕੰਨਟੇਨਰ ਲੈ ਕੇ ਬਠਿੰਡਾ ਦੇ ਕੈਂਟ ਰੇਲਵੇ ਸਟੇਸ਼ਨ ’ਤੇ ਪਹੁੰਚੀ ਹੈ ਇਨ੍ਹਾਂ ਕੰਨਟੇਨਰਾਂ ’ਚੋਂ 28 ਐਮ.ਟੀ. ਆਕਸੀਜਨ ਗੈਸ ਬਠਿੰਡਾ ਤੇ 4 ਐਮ.ਟੀ. ਆਕਸੀਜਨ ਗੈਸ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨੂੰ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਮਾਰਕਫ਼ੈਡ ਦੇ ਟੈਕਨੀਕਲ ਅਫ਼ਸਰ ਸ਼੍ਰੀ ਰਮਨਕਾਂਤ, ਜੇ.ਐਸ. ਗੈਸ ਦੇ ਮਾਲਕ ਦੀਪਇੰਦਰ ਬਰਾੜ ਤੋਂ ਇਲਾਵਾ ਭਾਰਤੀ ਫ਼ੌਜ ਅਤੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਦੱਸਣਯੋਗ ਹੈ ਕਿ ਕੋਰੋਨਾ ਨਾਲ ਨਜਿੱਠਣ ਦੇ ਇਨ੍ਹਾਂ ਉਪਰਾਲਿਆਂ ਤਹਿਤ ਆਕਸੀਜਨ ਟ੍ਰੇਨ ਇਸ ਤੋਂ ਪਹਿਲਾਂ 19 ਮਈ ਨੂੰ ਦੇਰ ਸ਼ਾਮ ਬਠਿੰਡਾ ਕੈਂਟ ਸਟੇਸ਼ਨ ’ਤੇ ਪੁੱਜੀ ਸੀ, ਜਿਸ ’ਚ 16-16 ਐਮ.ਟੀ. ਦੇ 2 ਕੰਨਟੇਨਰ ਸਨ ਪਹਿਲੀ ਟ੍ਰੇਨ ਦੀ ਆਮਦ ’ਤੇ ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀਨਿਵਾਸਨ ਤੋਂ ਇਲਾਵਾ ਭਾਰਤੀ ਸੈਨਾ ਅਤੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਪੁੱਜੇ ਸਨ
ਟ੍ਰੇਨ ਰਾਹੀਂ 1 ਦਿਨ ’ਚ ਪੁੱਜ ਜਾਂਦੀ ਹੈ ਆਕਸੀਜਨ ਗੈਸ
ਡੀ.ਐਮ. ਮਾਰਕਫੈਡ ਐਚ. ਐਸ. ਧਾਲੀਵਾਲ ਨੇ ਹੋਰ ਦੱਸਿਆ ਕਿ ਪਹਿਲਾਂ ਇਹ ਆਕਸੀਜਨ ਗੈਸ ਵਾਇਆ ਰੋਡ ਆਉਂਦੀ ਸੀ ਜਿਸ ਨੂੰ ਪਹੁੰਚਣ ਵਿੱਚ 4-5 ਦਿਨ ਲੱਗ ਜਾਂਦੇ ਸਨ ਉਨ੍ਹਾਂ ਦੱਸਿਆ ਕਿ ਹੁਣ ਰੇਲ ਗੱਡੀ ਰਾਹੀਂ ਇਹ ਆਕਸੀਜਨ ਗੈਸ ਸਿਰਫ਼ 1 ਦਿਨ ਵਿੱਚ ਹੀ ਪਹੁੰਚੀ ਜਾਂਦੀ ਹੈ।
ਆਕਸੀਜਨ ਦੀ ਨਹੀਂ ਆਉਣ ਦਿੱਤੀ ਜਾਵੇਗੀ ਕਮੀ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਮੌਜੂਦਾ ਸਮੇਂ ਜ਼ਿਲੇ੍ਹ ਵਿੱਚ ਆਕਸੀਜਨ ਗੈਸ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ ਤੇ ਭਵਿੱਖ ਵਿੱਚ ਵੀ ਆਕਸੀਜਨ ਗੈਸ ਨੂੰ ਲੈ ਕੇ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ਿਲਹਾਲ ਆਕਸੀਜਨ ਗੈਸ ਲਿਆਉਣ ਦਾ ਪ੍ਰਬੰਧ ਅਤੇ ਰੇਲ ਗੱਡੀ ਦਾ ਕਿਰਾਇਆ ਮਾਰਕਫ਼ੈਡ ਵੱਲੋਂ ਹੀ ਦਿੱਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।