ਓਵਰਏਜ਼ ਬੇਰੁਜ਼ਗਾਰ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ

Education Minister

ਉਮਰ ਛੋਟ ਦੇ ਕੇ ਭਰਤੀ ਕਰਨ ਦਾ ਦਿੱਤਾ ਭਰੋਸਾ | Education Minister

ਮਲੋਟ (ਮਨੋਜ)। ਪੰਜਾਬ ਭਵਨ ਚੰਡੀਗੜ੍ਹ ਵਿਖੇ ਓਵਰਏਜ਼ ਬੇਰੁਜ਼ਗਾਰ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister) ਨਾਲ ਮੀਟਿੰਗ ਕਰਵਾਈ ਗਈ। ਓਵਰਏਜ਼ ਮਸਲੇ ਉੱਤੇ ਯੂਨੀਅਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ, ਮਲੋਟ ਨੇ ਸਿੱਖਿਆ ਮੰਤਰੀ ਨੂੰ ਪਿਛਲੇ ਸਮੇਂ ਦÏਰਾਨ ਮਿਲੀਆਂ ਉਮਰ ਹੱਦ ਛੋਟਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਦਿੱਤੇ ਭਰੋਸੇ ਨੂੰ ਸਬੂਤਾਂ ਸਹਿਤ ਪੇਸ਼ ਕੀਤਾ ਅਤੇ ਕੈਬਨਿਟ ਸਬ ਕਮੇਟੀ ਵੱਲੋਂ ਯੂਨੀਅਨ ਨਾਲ ਹੋਈ ਮੀਟਿੰਗ ਵਿੱਚ ਉਮਰ ਹੱਦ ਵਿੱਚ ਛੋਟ ਦੇਣ ਦੀ ਹਾਮੀ ਭਰਨ ਬਾਰੇ ਦੱਸਿਆ, ਜਿਸ ਉੱਤੇ ਗÏਰ ਕਰਦਿਆਂ ਸਿੱਖਿਆ ਮੰਤਰੀ ਨੇ ਬੇਰੁਜ਼ਗਾਰਾਂ ਦੀ ਮੰਗ ਮੁੱਖ ਮੰਤਰੀ ਅੱਗੇ ਰੱਖਣ ਅਤੇ ਪਰਸੋਨਲ ਵਿਭਾਗ ਨੂੰ ਕੇਸ ਨੂੰ ਘੋਖਣ ਦੀ ਹਦਾਇਤ ਕੀਤੀ। (Education Minister)

Education Minister ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਰਣਬੀਰ ਸਿੰਘ ਨਿਦਾਮਪੁਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰਵੱਈਆ ਪਹਿਲਾ ਨਾਲੋਂ ਕੁਝ ਸਾਰਥਕ ਲੱਗ ਰਿਹਾ ਹੈ। ਉਹਨਾਂ ਕਿਹਾ ਕਿ ਮਾਸਟਰ ਕੇਡਰ ਵਿੱਚ ਲਗਾਈ ਬੇਤੁਕੀ 55 ਪ੍ਰਤੀਸ਼ਤ ਸ਼ਰਤ, ਲੈਕਚਰਾਰ ਅਤੇ ਮਾਸਟਰ ਕੇਡਰ ਵਿੱਚ ਕÏਬੀਨੇਸ਼ਨ ਦੀ ਦਰੁਸਤੀ, ਮਾਸਟਰ ਕੇਡਰ ਦੀਆਂ ਅਸਾਮੀਆਂ ਨੂੰ ਉਮਰ ਹੱਦ ਛੋਟ ਦੇ ਕੇ ਭਰਨ ਸਬੰਧੀ ਰੱਖੀਆਂ ਮੰਗਾਂ ਉੱਤੇ ਗੰਭੀਰਤਾ ਨਾਲ ਵਿਚਾਰ ਕੇ ਜਲਦ ਪੂਰਾ ਕਰਨ ਦਾ ਸਿਰਫ ਭਰੋਸਾ ਹੀ ਦਿੱਤਾ। ਇਸ ਸਮੇਂ ਬੇਰੁਜ਼ਗਾਰ ਆਗੂ ਲਲਿਤਾ ਪਟਿਆਲਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਵਾਅਦੇ ਪੂਰੇ ਨਾ ਕੀਤੇ ਤਾਂ ਜਲਦੀ ਸੰਗਰੂਰ ਵਿਖੇ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਉਦਾਸੀਨਤਾ ਦੀ ਬਜਾਏ ਹਮਦਰਦੀ ਦੀ ਲੋੜ